ਮਾਮਲਾ ਨਸ਼ਾ ਵਿਰੋਧੀ ਕਮੇਟੀ ਵਲੋਂ ਨਸ਼ਾ ਤਸਕਰ ਨੂੰ ਛੱਡੇ ਜਾਣ ਦੇ ਸ਼ੱਕ ’ਚ ਪੁਲਿਸ ਪਾਰਟੀ ਦਾ ਘਿਰਾਓ ਕਰਨ ਦਾ
ਸੁਖਜਿੰਦਰ ਮਾਨ
ਬਠਿੰਡਾ, 7 ਅਗਸਤ: ਸਥਾਨਕ ਥਾਣਾ ਸਦਰ ਦੀ ਪੁਲਿਸ ਨੇ 80 ਗ੍ਰਾਂਮ ਅਫ਼ੀਮ ਸਹਿਤ ਕਾਬੂ ਕੀਤੇ ਗਏ ਇੱਕ ਨਸ਼ਾ ਤਸਕਰ ਦੇ ਨਾਲ-ਨਾਲ ਇੱਕ ਪਿੰਡ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਵਿਰੁਧ ਵੀ ਪੁਲਿਸ ਦੀ ਡਿਊਟੀ ’ਚ ਵਿਘਨ ਪਾਉਣ ਦਾ ਮਾਮਲਾ ਦਰਜ਼ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧ ਵਿਚ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਿਲੀ ਨਿਹਾਲ ਸਿੰਘ ਵਾਲਾ ਦੀ ਪੁਲਿਸ ਟੀਮ ਨੈ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕਾਰ ਸਵਾਰ ਭੁੱਚੋਂ ਵਾਸੀ ਨਿਰਮਲ ਸਿੰਘ ਨਾਂ ਦੇ ਤਸਕਰ ਨੂੰ 80 ਗ੍ਰਾਂਮ ਅਫ਼ੀਮ ਸਹਿਤ ਕਾਬੂ ਕੀਤਾ ਸੀ।
ਨਸ਼ੇ ਦੇ ਸੌਦਾਗਰਾਂ ਦਾ ਨਹੀਂ ਚੱਲਣ ਦਿੱਤਾ ਜਾਵੇਗਾ ਕਾਲਾ ਕਾਰੋਬਾਰ : ਜ਼ਿਲ੍ਹਾ ਪੁਲਿਸ ਮੁਖੀ
ਇਸ ਦੌਰਾਨ ਪਿੰਡ ਦਿਓਣ ਵਿਚ ਸਰਪੰਚ ਦੀ ਮੌਜੂਦਗੀ ਵਿਚ ਕੁੱਝ ਵਿਅਕਤੀਆਂ ਨੇ ਪੁਲਿਸ ਟੀਮ ਦੀ ਡਿਊਟੀ ਵਿਚ ਵਿਘਨ ਪਾਇਆ। ਜਿਸਦੇ ਚੱਲਦੇ ਇਹ ਪਰਚਾ ਦਰਜ਼ ਕੀਤਾ ਗਿਆ ਹੈ। ਦੂਜੇ ਪਾਸੇ ਪਿੰਡ ਦਿਊਣ ਦੀ ਕਮੇਟੀ ਅਤੇ ਸਰਪੰਚ ਦੇ ਪ੍ਰਵਾਰ ਦਾ ਦਾਅਵਾ ਹੈ ਕਿ ਪੁਲਿਸ ਮੁਲਾਜਮ ਉਕਤ ਅਫੀਮ ਤਸਕਰ ਨੂੰ ਪੈਸੇ ਲੈ ਕੇ ਛੱਡਣ ਦੀ ਤਿਆਰੀ ਕਰ ਰਹੇ ਸਨ ਪ੍ਰੰਤੂ ਇਸ ਗੱਲ ਦੀ ਸੂਚਨਾ ਮਿਲਣ ’ਤੇ ਉਨ੍ਹਾਂ ਵਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਨਿਰਮਲ ਸਿੰਘ ਦੇ ਪਿਤਾ ਨੂੰ ਇਸਦੀ ਸੂਚਨਾ ਕਿਸੇ ਪੁਲਿਸ ਮੁਲਾਜਮ ਵਲੋਂ ਹੀ ਦਿੱਤੀ ਗਈ ਸੀ ਤੇ ਜਿਸਦੇ ਚੱਲਦੇ ਉਹ ਕਥਿਤ ਤੌਰ ’ਤੇ ਪੈਸੇ ਲੈ ਕੇ ਅਪਣੇ ਪੁੱਤਰ ਨੂੰ ਛੁਡਾਉਣ ਆਇਆ ਹੋਇਆ ਸੀ। ਜਿਸਦਾ ਪਤਾ ਲੱਗਦੇ ਹੀ ਸਰਪੰਚ ਟੋਨੀ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਵਲੋਂ ਪੁਲਿਸ ਟੀਮ ’ਤੇ ਨਸ਼ਾ ਤਸਕਰ ਵਿਰੁਧ ਪਰਚਾ ਦਰਜ਼ ਕਰਨ ਦਾ ਦਾਅਵਾ ਪਾਇਆ ਗਿਆ ਸੀ।
Share the post "ਪੁਲਿਸ ਵਲੋਂ ਨਸ਼ਾ ਤਸਕਰ ਸਹਿਤ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਵਿਰੁਧ ਵੀ ਪਰਚਾ ਦਰਜ਼"