ਦਸ ਹਜ਼ਾਰ ਦੇ ਕਰੀਬ ਲੋਕਾਂ ਨੇ ਡਿਮਾਂਡ ਸਰਵੇਂ ਲਈ ਭਰੇ ਫ਼ਾਰਮ
ਸੁਖਜਿੰਦਰ ਮਾਨ
ਬਠਿੰਡਾ, 1 ਸਤੰਬਰ : ਪੁੱਡਾ ਵੱਲੋਂ ਮਾਨਸਾ ਰੋਡ ’ਤੇ ਸਥਿਤ ਪਿੰਡ ਕੋਟਸ਼ਮੀਰ ਵਿਖੇ ਫ਼ੇਜ 6 ਤੇ 7 ਕੱਟਣ ਦੀ ਯੋਜਨਾ ਨੂੰ ਭਰਵਾਂ ਹੂੰਗਾਰਾ ਮਿਲਿਆ ਹੈ। ਇਸ ਕਲੌਨੀ ਨੂੰ ਕੱਟਣ ਲਈ ਪੁੱਡਾ ਵਲੋਂ ਕਰਵਾਏ ਜਾ ਰਹੇ ਡਿਮਾਂਡ ਸਰਵੇਂ ਦੌਰਾਨ ਸੰਭਾਵਿਤ ਕਲੌਨੀ ’ਚ ਪਲਾਟ ਲੈਣ ਲਈ ਡਿਮਾਂਡ ਸਰਵੇਂ ਫ਼ਾਰਮ ਭਰਨ ਵਾਲਿਆਂ ਦੀਆਂ ਸਥਾਨਕ ਬੀਡੀਏ ਦਫ਼ਤਰ ’ਚ ਲਾਈਨਾਂ ਲੱਗੀਆਂ ਨਜ਼ਰ ਆ ਰਹੀਆਂ ਹਨ। ਪੁੱਡਾ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਕਰੀਬ 10 ਹਜ਼ਾਰ ਲੋਕਾਂ ਨੇ ਫ਼ੇਜ 6 ਅਤੇ 7 ਵਿਚ ਪਲਾਟ ਲੈਣ ਲਈ ਡਿਮਾਂਡ ਸਰਵੇ ਫ਼ਾਰਮ ਦੇ ਨਾਲ ਪੰਜ-ਪੰਜ ਹਜ਼ਾਰ ਰੁਪਏ ਦੇ ਡਰਾਫ਼ਟ ਜਮ੍ਹਾਂ ਕਰਵਾਏ ਹਨ। ਪੁੱਡਾ ਦੇ ਵਧੀਕ ਮੁੱਖ ਕਾਰਜ਼ਕਾਰੀ ਅਧਿਕਾਰੀ ਆਰਪੀ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ‘‘ ਇਸਤੋਂ ਸਿੱਧ ਹੁੰਦਾ ਹੈ ਕਿ ਪੁੱਡਾ ਲੋਕਾਂ ਦੀਆਂ ਭਾਵਨਾਵਾਂ ’ਤੇ ਖ਼ਰ੍ਹਾ ਉਤਰ ਰਿਹਾ ਹੈ। ’’ ਉਨ੍ਹਾਂ ਦਸਿਆ ਕਿ ਡਿਮਾਂਡ ਸਰਵੇਂ ਵਿਚ ਭਾਗ ਲੈਣ ਲਈ ਆਖ਼ਰੀ ਮਿਤੀ 2 ਸਤੰਬਰ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਪੁੱਡਾ ਵਲੋਂ ਕੁੱਝ ਸਮਾਂ ਪਹਿਲਾਂ ਫ਼ੇਜ 4 ਅਤੇ 5 ਕੱਟਿਆ ਗਿਆ ਸੀ, ਜਿਸਨੂੰ ਭਰਵਾਂ ਹੂੰਗਾਰਾ ਮਿਲਿਆ ਹੈ। ਇਸ ਸਕੀਮ ਦੀ ਸਫ਼ਲਤਾ ਤੋਂ ਬਾਅਦ ਹੁਣ ਪੁੱਡਾ ਵਲੋਂ ਪਿਛਲੇ ਕੁੱਝ ਸਮੇਂ ਤੋਂ ਫ਼ੇਜ 6 ਅਤੇ 7 ਨੂੰ ਲਿਆਉਣ ਦੀ ਯੋਜਨਾ ਬਣਾਈ ਸੀ, ਜਿਸਦੇ ਲਈ ਕੋਟਸ਼ਮੀਰ ਨੂੰ ਚੁਣਿਆ ਗਿਆ ਸੀ। ਇੱਥੇ ਪੁੱਡਾ ਵਲੋਂ ਸੜਕ ਦੇ ਦੋਨਾਂ ਪਾਸਿਆਂ ਤੋਂ ਜਮੀਨ ਇਹ ਨਵੀਂਆਂ ਕਲੋਨੀਆਂ ਵਸਾਉਣ ਲਈ ਲੈਂਡ ਪੂ�ਿਗ ਪਾਲਿਸੀ ਤਹਿਤ ਲਈ ਜਾ ਰਹੀ ਹੈ, ਜਿੱਥੇ ਲੋਕਾਂ ਨੂੰ ਨਵੇਂ ਘਰਾਂ ਦੇ ਨਾਲ-ਨਾਲ ਵਪਾਰਕ ਜਾਇਦਾਦਾਂ ਬਣਾ ਕੇ ਦਿੱਤੀਆਂ ਜਾਣਗੀਆਂ। ਪੁੱਡਾ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਦਿਨਾਂ ‘ਚ ਸਾਰੀ ਯੋਜਨਾ ਕਲੀਅਰ ਹੋ ਜਾਵੇਗੀ ਤੇ ਇਸਦੇ ਲਈ ਜੰਗੀ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
Share the post "ਪੁੱਡਾ ਵੱਲੋਂ ਕੋਟਸ਼ਮੀਰ ਵਿਖੇ ਫ਼ੇਜ 6 ਤੇ 7 ਕੱਟਣ ਦੀ ਯੋਜਨਾ ਨੂੰ ਉਮੀਦ ਤੋਂ ਵੱਧ ਮਿਲਿਆ ਹੂੰਗਾਰਾ"