ਕੋਤਵਾਲੀ ਪੁਲਿਸ ਵਲੋਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ
ਬਠਿੰਡਾ, 20 ਨਵੰਬਰ: ਸਥਾਨਕ ਸ਼ਹਿਰ ਦੇ ਮਹਿਣਾ ਚੌਕ ਵਿਚ ਇੱਕ ਵਿਅਕਤੀ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਭੱਜੇ ਨੌਜਵਾਨਾਂ ਨੂੰ ਲੋਕਾਂ ਵਲੋਂ ਕਾਬੂ ਕਰਕੇ ਉਨ੍ਹਾਂ ਦਾ ਕੁਟਾਪਾ ਚਾੜਣ ਦੀ ਸੂਚਨਾ ਹੈ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਕੋਤਵਾਲੀ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਇੰਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਗਗਨਦੀਪ ਡੱਬਵਾਲੀ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ, ਜਿਸਦੀ ਕੱਪੜੇ ਦੀ ਦੁਕਾਨ ਹੈ।
ਪੰਜਾਬ ਪੁਲਿਸ ’ਚ ਵੱਡਾ ਫ਼ੇਰਬਦਲ: ਕਈ ਏਡੀਜੀਪੀ ਤੇ ਆਈ.ਜੀ ਸਹਿਤ 9 ਜ਼ਿਲ੍ਹਿਆਂ ਦੇ ਐਸਐਸਪੀ ਬਦਲੇ
ਸੋਮਵਾਰ ਨੂੰ ਉਹ ਅਪਣੇ ਦੋਸਤ ਰਿੰਕਲ ਨਾਲ ਬਠਿੰਡਾ ਵਿਚ ਆਇਆ ਹੋਇਆ ਸੀ ਅਤੇ ਉਸਦੇ ਕੋਲ ਕਰੀਬ ਸਾਢੇ ਚਾਰ ਲੱਖ ਰੁਪਏ ਦੇ ਕਰੀਬ ਰਾਸ਼ੀ ਸੀ। ਹਾਲਾਂਕਿ ਉਕਤ ਵਿਅਕਤੀ ਦੇ ਦਾਅਵੇ ਮੁਤਾਬਕ ਇਹ ਰਾਸ਼ੀ ਉਸਨੇ ਇੱਕ ਵਿਅਕਤੀ ਨੂੰ ਦੇਣੀ ਸੀ। ਪ੍ਰੰਤੂ ਪੁਲਿਸ ਦੀ ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਦੋਨਾਂ ਧਿਰਾਂ ਪਹਿਲਾਂ ਵੀ ਮਿਲੀਆਂ ਸਨ ਤੇ ਪੀੜਤ ਨੂੰ ਸਸਤੇ ਭਾਅ ਵਿਚ ਵਿਦੇਸ਼ੀ ਕਰੰਸੀ ਦਾ ਝਾਸਾ ਦੇ ਕੇ ਇੱਥੇ ਬੁਲਾਇਆ ਗਿਆ ਸੀ। ਪ੍ਰੰਤੂ ਬਠਿੰਡਾ ਵਿਚ ਇਹ ਨੌਜਵਾਨ ਉਸਤੋਂ ਪੈਸਿਆਂ ਵਾਲਾ ਬੈਗ ਖੋਹ ਕੇ ਭੱਜ ਨਿਕਲੇ ਤੇ ਗਗਨਦੀਪ ਦੇ ਨਾਲ ਆਏ ਰਿੰਕਲ ਨੇ ਇੱਕ ਜਣੇ ਨੂੰ ਜੱਫ਼ਾ ਪਾ ਕੇ ਮੌਕੇ ’ਤੇ ਹੀ ਸੁੱਟ ਲਿਆ ਜਦ ਕਿ ਦੂਜੇ ਨੂੰ ਕੁੱਝ ਦੂਰੀ ’ਤੇ ਲੋਕਾਂ ਨੇ ਫ਼ੜ ਲਿਆ ਪ੍ਰੰਤੂ ਇੱਕ ਭੱਜਣ ਵਿਚ ਸਫ਼ਲ ਰਿਹਾ।
ਮਨਪ੍ਰੀਤ ਬਾਦਲ ਦਾ ਦਾਅਵਾ: ਮੇਰੇ ਵਿਰੁੱਧ ਸਿਆਸੀ ਬਦਲਾਖ਼ੋਰੀ ਤਹਿਤ ਦਰਜ ਕੀਤਾ ਗਿਆ ਪਰਚਾ
ਇਸ ਮੌਕੇ ਗੁੁੱਸੇ ਵਿਚ ਆਏ ਲੋਕਾਂ ਵਲੋਂ ਕਾਬੂ ਕੀਤੇ ਦੋਨਾਂ ਨੌਜਵਾਨਾਂ ਦੀ ਜੰਮ ਕੇ ਕੁੱਟਮਾਰ ਕੀਤੀ ਗਈ, ਜਿਸਦੀ ਵੀਡੀਓ ਵੀ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਫ਼ੜੇ ਗਏ ਨੌਜਵਾਨਾਂ ਦੀ ਪਹਿਚਾਣ ਮੁਹੰਮਦ ਫ਼ਿਰਦੋਸ਼ ਤੇ ਸਾਬਰ ਵਾਸੀ ਸਿਕੰਦਰਾਬਾਦ ਅਤੇ ਫ਼ਰਾਰ ਤੀਜ਼ੇ ਸਾਥੀ ਦਾ ਨਾਮ ਅਜੀਤ ਦਸਿਆ ਜਾ ਰਿਹਾ। ਥਾਣਾ ਕੋਤਵਾਲੀ ਪੁਲਿਸ ਦੇ ਐਸਐਚਓ ਪਰਵਿੰਦਰ ਸਿੰਘ ਨੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਪਾਇਆ ਗਿਆ ਕਿ ਇਹ ਪਹਿਲਾਂ ਵੀ ਇੱਕ ਦੂਜੇ ਨੂੰ ਮਿਲੇ ਸਨ ਤੇ ਅੱਜ ਇਹ ਘਟਨਾ ਵਾਪਰੀ ਹੈ, ਜਿਸਦੀ ਡੂੰਘਾਈ ਨਾਲ ਤਫ਼ਤੀਸ ਕੀਤੀ ਜਾ ਰਹੀ ਹੈ।
Share the post "ਪੈਸਿਆਂ ਵਾਲਾ ਬੈਗ ਖੋਹ ਕੇ ਭੱਜੇ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰਕੇ ਲੋਕਾਂ ਨੇ ਚਾੜਿਆ ਕੁਟਾਪਾ"