WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

ਪੰਜਾਬੀ ਕਹਾਣੀ ਵਰਕਸ਼ਾਪ ਦਾ ਆਯੋਜਨ, ਬਲਵਿੰਦਰ ਭੁੱਲਰ ਦੀ ਪੁਸਤਕ ‘ਕੁਸੈਲਾ ਸੱਚ’ ਲੋਕ ਅਰਪਨ

ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ: ਸ਼ਰੋਮਣੀ ਕਹਾਣੀਕਾਰ ਅਤੇ ਨਾਵਲਕਾਰ ਸ੍ਰੀ ਅਤਰਜੀਤ ਦੇ ਯਤਨਾਂ ਸਦਕਾ ਸਥਾਨਕ ਟੀਚਰਜ਼ ਹੋਮ ਵਿੱਖੇ ਮਿੰਨ੍ਹੀ ਕਹਾਣੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਨਾਵਲਕਾਰ ਬੂਟਾ ਸਿੰਘ ਚੌਹਾਨ, ਉੱਘੇ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਅਤੇ ਕਹਾਣੀਕਾਰ ਦਰਸ਼ਨ ਸਿੰਘ ਗੁਰੂ ਸ਼ਾਮਿਲ ਸਨ। ਸਮਾਗਮ ਦੀ ਸ਼ੁਰੂਆਤ ਬਲਵਿੰਦਰ ਸਿੰਘ ਭੁੱਲਰ ਦੀ ਪੁਸਤਕ ਮਿੰਨੀ ਕਹਾਣੀ ਸੰਗ੍ਰਹਿ ‘ਕੁਸੈਲ਼ਾ ਸੱਚ’ ਲੋਕ ਅਰਪਨ ਕਰਕੇ ਕੀਤੀ ਗਈ। ਇਸ ਉਪਰੰਤ ਕਹਾਣੀਕਾਰਾਂ ਆਤਮਾ ਰਾਮ ਰੰਜਨ, ਰਾਜਦੇਵ ਕੌਰ, ਰਾਕੇਸ਼ ਕੁਮਾਰ ਅਤੇ ਬਲਵਿੰਦਰ ਸਿੰਘ ਭੁੱਲਰ ਨੇ ਕਹਾਣੀਆਂ ਪੜ੍ਹੀਆਂ। ਇਸ ਉਪਰੰਤ ਇਨ੍ਹਾਂ ਕਹਾਣੀਆਂ ਨੂੰ ਆਧਾਰ ਮੰਨ ਕੇ ਵਿਚਾਰ ਚਰਚਾ ਕੀਤੀ ਗਈ। ਕਹਾਣੀ ਸਬੰੱਧੀ ਵਿਚਾਰ ਪ੍ਰਗਟ ਕਰਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਸਾਡਾ ਸਮਾਜ ਸਾਹਿਤ ਦੀ ਖਾਣ ਹੈ। ਇਹ ਲੇਖਕ ਦੀ ਸਮਝ’ਤੇ ਨਿਰਭਰ ਹੈ ਕਿ ਕਹਾਣੀ ਕਿਵੇਂ ਤਲਾਸ਼ਣੀ ਹੈ ਅਤੇ ਕਿਵੇਂ ਤਰਾਸ਼ਨੀ ਹੈ। ਕਹਾਣੀ ਲਿਖਣ ਸਮੇਂ ਪਾਤਰ ਦੀ ਕਿਰਦਾਰ ਦੀ ਵਿਲੱਖਣਤਾ ਤੇ ਵਿਸ਼ੇਸ਼ਤਾ ਹੋਣੀਚਾਹੀਦੀ ਹੈ ਜੋ ਰਚਨਾ ਨੂੰ ਸਫ਼ਲ ਬਣਾਉਂਦੀ ਹੈ। ਉੱਘੇ ਆਲੋਚਕਅਤੇ ਕਹਾਣੀਕਾਰ ਨਿਰੰਜਣ ਬੋਹਾ ਨੇ ਚਰਚਾ ਕਰਦਿਆਂ ਕਿਹਾ ਕਿ ਅੱਜ ਪਾਠਕ ਉਹ ਜਾਣਨਾ ਚਾਹੁੰਦਾ ਹੈ ਜੋ ਉਹ ਨਹੀਂ ਜਾਣਦਾ। ਪਾਠਕ ਦੁਹਰਾਉ ਨਹੀਂ ਚਾਹੁੰਦਾ। ਕਹਾਣੀਕਾਰ ਪਾਠਕਦੀ ਇੱਛਾ ਤੇ ਤਦ ਹੀ ਪੂਰਾ ਉੱਤਰ ਸਕਦਾ ਹੈ ਜੇ ਉਸ ਨੂੰ ਵਿਸ਼ਵੀ ਪ੍ਰਭਾਵ ਦੀ ਜਾਣਕਾਰੀ ਹੋਵੇ। ਉਨ੍ਹਾਂ ਕਿਹਾ ਕਿ ਪਾਠਕ ਭਾਵੇਂ ਘਟ ਗਿਆ ਹੈ ਪਰ ਜੋ ਰਹਿ ਗਿਆ ਹੈ, ਉਹ ਜਨੂੰਨੀ ਹੈ। ਇਸ ਲਈ ਉਹੋ ਸਾਹਿਤ ਹੀ ਰਚਣਾ ਚਾਹੀਦਾ ਹੈ ਜੋ ਪਾਠਕ ਚਾਹੁੰਦਾ ਹੈ। ਸ਼ਰੋਮਣੀ ਕਹਾਣੀਕਾਰ ਅਤਰਜੀਤ ਨੇ ਕਿਹਾ ਕਿ ਕਹਾਣੀ ਲਿਖਣ ਸਮੇਂ ਸ਼ੈਲੀ ਵਿਧਾ ਅਤੇ ਕਲਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਹਾਣੀ ਪੜ੍ਹਦੇ ਤੇ ਲਿਖਦੇ ਸਮੇਂ ਪਾਤਰ ਦੇ ਹਾਵਭਾਵ ਪਾਠਕ ਨੂੰ ਨਜ਼ਰਆਉਣੇ ਚਾਹੀਦੇ ਹਨ। ਉਨ੍ਹਾਂ ਪੰਜਾਬੀ ਕਹਾਣੀ ਦੀ ਰਚਨਾਕਾਰੀ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਨੇ ਕਿਹਾ ਕਿ ਮੌਲਕਤਾ ਸਾਹਿਤ ਪੜ੍ਹਨ ਨਾਲ਼ ਹੀ ਆਉਂਦੀ ਹੈ, ਇਸ ਲਈ ਚੰਗਾ ਸਾਹਿਤ ਸਮਾਜ ਵਿੱਚ ਸੁਧਾਰ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਧਾ ਵਿੱਚ ਹੀ ਵਧੀਆ ਪੰਜਾਬੀ ਸਾਹਿਤ ਰਚਿਆ ਜਾ ਰਿਹਾ ਹੈ ਪਰ ਕਹਾਣੀਦਾ ਇਕ ਵਿਸ਼ੇਸ਼ ਥਾਂ ਹੈ। ਉਨ੍ਹਾਂ ਮਿੰਨ੍ਹੀ ਕਹਾਣੀ ਦਾ ਸਿਰਲੇਖ ਵੀ ਸੰਖੇਪ ਰੱਖਣ ਦਾ ਸੁਝਾਅ ਦਿੱਤਾ। ਦਰਸ਼ਨ ਸਿੰਘ ਗੁਰੂ ਨੇ ਕਹਾਣੀ ਨੂੰ ਦਿਲਚਸਪ ਬਣਾਉਣ ਲਈ ਮੁਹਾਵਰਿਆਂ ਦੀ ਵਰਤੋਂ ’ਤੇ ਜ਼ੋਰ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਕੁਲਦੀਪ ਸਿੰਘ ਬੰਗੀ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਸਰਵ ਸ੍ਰੀ ਅਮਰਜੀਤਜੀਤ, ਰਣਜੀਤ ਗੌਰਵ, ਅਮਰਜੀਤ ਪੇਂਟਰ, ਜਸਵਿੰਦਰ ਜਸ, ਸੁਖਦਰਸ਼ਨ ਗਰਗ, ਕਰਨੈਲ ਸਿੰਘ, ਸੇਵਕ ਸਿੰਘ ਸ਼ਮੀਰੀਆ ਸ੍ਰੀਮਤੀ ਕਮਲ ਆਦਿ ਵੀ ਹਾਜ਼ਰ ਸਨ।

Related posts

ਕਲਾਂ ਉਤਸ਼ਵ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਵਧੇਗਾ ਆਪਸੀ ਪਿਆਰ: ਇਕਬਾਲ ਸਿੰਘ ਬੁੱਟਰ

punjabusernewssite

ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜਾ ਦਿਨ ਪੰਜਾਬ ਦੇ ਵੱਖ-ਵੱਖ ਸਰੋਕਾਰਾਂ ‘ਤੇ ਹੋਈ ਚਰਚਾ

punjabusernewssite

ਸਪੀਕਰ ਸੰਧਵਾਂ ਨੇ ਪੰਜਾਬੀ ਭਾਸ਼ਾ ਦੀ ਹੋਂਦ ਬਚਾਉਣ ਲਈ ਕੀਤੀ ਨਿਵੇਕਲੀ ਪਹਿਲ

punjabusernewssite