ਪੰਜਾਬੀ ਸਹਿਤ ਸਭਾ ਦੀ ਇਕੱਤਰਤਾ ਹੋਈ

Date:

spot_img

ਸੁਖਜਿੰਦਰ ਮਾਨ
ਬਠਿੰਡਾ, 07 ਮਾਰਚ: ਸਥਾਨਕ ਟੀਚਰਜ਼ ਹੋਮ ਵਿਖੇ ਪੰਜਾਬੀ ਸਾਹਿਤ ਸਭਾ( ਰਜਿ ) ਦੀ ਹੋਈ ਮਹੀਨਾਵਾਰ ਸਾਹਿਤਕ ਇਕੱਤਰਤਾ ਦੌਰਾਨ ਰੂਸ ਤੇ ਯੁਕਰੇਨ ਦਰਮਿਆਨ ਛਿੜੀ ਜੰਗ ਦਾ ਵਿਰੋਧ ਕਰਦਿਆਂ ਯੁਕਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਤੁਰੰਤ ਵਾਪਸ ਲਿਆਉਣ ਦੀ ਮੰਗ ਕੀਤੀ। ਇਸਤੋਂ ਇਲਾਵਾ ਪ੍ਰਧਾਨ ਜਸਪਾਲ ਮਾਨਖੇੜਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਦਮਜੀਤ ਦਰਸਨ ਨੇ ਡਾਕਟਰ ਲਾਭ ਸਿੰਘ ਖੀਵਾ ਦਾ ਕਾਵਿ ਚਿੱਤਰ ਪੇਸ ਕੀਤਾ। ਦਿਲਬਾਗ ਸਿੰਘ, ਪਵਨਦੀਪ ਸਿੰਘ ਜੱਸੀ, ਅਮਨ ਦਾਤੇਵਾਸ,ਭੋਲਾ ਸਿੰਘ ਸਮੀਰੀਆ, ਬਲਵਿੰਦਰ ਭੁੱਲਰ, ਨਿਰੰਜਨ ਪ੍ਰੇਮੀ, ਰਣਵੀਰ ਰਾਣਾ ਨੇ ਰਚਨਾਵਾਂ ਪੇਸ ਕੀਤੀਆਂ। ਇਹਨਾਂ ਸਾਰੀਆਂ ਰਚਨਾਵਾਂ ’ਤੇ ਭਰਵੀਂ ਚਰਚਾ ਹੋਈ, ਜਿਸ ਵਿੱਚ ਕਾਮਰੇਡ ਜਰਨੈਲ ਸਿੰਘ ,ਲਛਮਣ ਮਲੂਕਾ ਤੇ ਹਰਭੁਪਿੰਦਰ ਲਾਡੀ ਨੇ ਹਿੱਸਾ ਲਿਆ।

spot_img
spot_img

Share post:

Popular

More like this
Related

ਮੈਂ ਅਪਮਾਨਜਨਕ ਭਾਸ਼ਾ ਨਹੀਂ ਵਰਤਾਂਗਾ, ਪਰ ਹਰ ਸਵਾਲ ਦਾ ਜਵਾਬ ਹੈ ਮੇਰੇ ਕੋਲ: ਬਲਤੇਜ ਪੰਨੂ

👉ਵਿਰਸਾ ਸਿੰਘ ਵਲਟੋਹਾ ਔਰਤਾਂ ਵਿਰੁੱਧ ਆਪਣੀ ਭਾਸ਼ਾ 'ਤੇ ਕਾਬੂ...