WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਅਧਿਆਪਕ ਦਿਵਸ ਮੌਕੇ ਵਿਸੇਸ ਪ੍ਰੋਗਰਾਮ ਕਰਵਾਇਆ

ਇਸ ਪ੍ਰੋਗਰਾਮ ਦੌਰਾਨ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸਾਰੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 5 ਸਤੰਬਰ: ਦੇਸ ਦੇ ਭਵਿੱਖ ਦੇ ਨਿਰਮਾਣ ਅਤੇ ਐਨਈਪੀ-2020 ਨੂੰ ਅੱਗੇ ਲਿਜਾਣ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਸਲਾਘਾ ਕਰਨ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂਪੀ) ਵਿਖੇ 5 ਤੋਂ 9 ਸਤੰਬਰ ਤੱਕ ਸਿੱਖਿਆ ਪਰਵ ਸਮਾਗਮ ਮਨਾਇਆ ਜਾ ਰਿਹਾ ਹੈ।ਇਸ ਸਮਾਗਮ ਦੀ ਸੁਰੂਆਤ ਅਧਿਆਪਕ ਦਿਵਸ ਦੇ ਮੌਕੇ ਤੇ ਆਯੋਜਿਤ ਵਿਸੇਸ ਪ੍ਰੋਗਰਾਮ ਨਾਲ ਹੋਈ। ਇਸ ਵਿਸੇਸ ਪ੍ਰੋਗਰਾਮ ਦੌਰਾਨ ਮਾਨਯੋਗ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਯੂਨੀਵਰਸਿਟੀ ਦੇ ਸਾਰੇ ਫੈਕਲਟੀ ਮੈਂਬਰਾਂ ਨੂੰ ਸਨਮਾਨਿਤ ਕੀਤਾ। ਇਸ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦਾ ਮੌਕਾ ਵੀ ਦਿੱਤਾ ਗਿਆ। ਪ੍ਰੋਗਰਾਮ ਵਿੱਚ ਵਿਸੇਸ ਲੈਕਚਰ ਸੈਸਨ ਅਤੇ ਐਨਈਪੀ-2020 ਬਾਰੇ ਇੱਕ ਪੈਨਲ ਚਰਚਾ ਵੀ ਆਯੋਜਿਤ ਕੀਤੀ ਗਈ ਸੀ।ਆਪਣੇ ਪ੍ਰਧਾਨਗੀ ਭਾਸਣ ਵਿੱਚ ਪ੍ਰੋ. ਤਿਵਾਰੀ ਨੇ “ਰੀਇਮਾਜਿਨਿੰਗ ਹਾਇਰ ਐਜੂਕੇਸ਼ਨ (ਉੱਚ ਸਿੱਖਿਆ ਬਾਰੇ ਮੁੜ ਵਿਚਾਰ)“ ਵਿਸੇ ‘ਤੇ ਵਿਸੇਸ ਲੈਕਚਰ ਦਿੱਤਾ। ਉਨ੍ਹਾਂਨੇ ਕਲਾਸ ਵਿੱਚ ਸਿੱਖਣ ਦੀ ਪ੍ਰਕਿਰਿਆ ਨੂੰ ਸਰਗਰਮ ਅਤੇ ਆਨੰਦਦਾਇਕ ਬਣਾਉਣ ਲਈ ਆਈਸੀਟੀ-ਅਧਾਰਤ ਫਲਿਪਡ ਕਲਾਸ ਮਾਡਲ ਸਮੇਤ ਅਨੁਭਵ ਅਧਾਰਤ ਸਿਖਲਾਈ ਨੂੰ ਅਪਣਾ ਕੇ ਨਤੀਜਾ ਅਤੇ ਹੁਨਰ-ਅਧਾਰਤ ਸਿਖਲਾਈ ਪ੍ਰਦਾਨ ਕਰਨ ਦੀ ਲੋੜ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਭਾਰਤ ਦੀਆਂ ਉੱਚ ਸਿੱਖਿਆ ਸੰਸਥਾਵਾਂ ਦੀ ਦਰਜਾਬੰਦੀ ਵਿੱਚ ਤਦ ਹੀ ਸੁਧਾਰ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਆਪਣੀ ਸਿੱਖਿਆ ਪ੍ਰਣਾਲੀ ਨੂੰ ਉਦਯੋਗਿਕ ਕ੍ਰਾਂਤੀ 4.0 ਅਤੇ ਐਸਡੀਜੀ-4 ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿੱਖਿਆ 4.0 ਦੇ ਉਦੇਸਾਂ ਨਾਲ ਇਕਸਾਰ ਕਰਾਂਗੇ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਮੌਜੂਦਾ ਸਥਿਤੀ ਵਿੱਚ ਅਧਿਆਪਕਾਂ ਨੂੰ ਆਪਣੀਆਂ ਭੂਮਿਕਾਵਾਂ ਦੀ ਮੁੜ ਕਲਪਨਾ ਕਰਨ, ਆਪਣੇ ਆਪ ਨੂੰ ਮੁੜ ਖੋਜਣ ਅਤੇ ਪ੍ਰਾਚੀਨ ਭਾਰਤੀ ਗੁਰੂ ਪਰੰਪਰਾ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।
ਇਸ ਤੋਂ ਬਾਅਦ ਡਾ. ਐਸ. ਪਾਨੀ ਨੇ ਉਚੇਰੀ ਸਿੱਖਿਆ ਵਿੱਚ ਇਨੋਵੇਟਿਵ ਟੀਚਿੰਗ ਮਾਡਲ ਬਾਰੇ ਲੈਕਚਰ ਦਿੰਦੇ ਹੋਏ ਕਿਹਾ ਕਿ ਇੱਕ ਅਧਿਆਪਕ ਨੂੰ ਵਿਦਿਆਰਥੀਆਂ ਵਿੱਚ ਲੋੜੀਂਦੇ ਹੁਨਰਾਂ ਅਤੇ ਇੱਕ ਸਹਿਯੋਗੀ ਸਿਖਲਾਈ ਦੇ ਮਾਹੌਲ ਨੂੰ ਵਿਕਸਿਤ ਕਰਨ ਲਈ ਟੀਚ-ਬੈਕ ਸੈਸਨ; ਸਥਾਨ-ਅਧਾਰਿਤ ਸਿਖਲਾਈ; ਅਡੈਪਟਿਵ ਲਰਨਿੰਗ ਵਰਗੀਆਂ ਨਵੀਨਤਾਕਾਰੀ ਅਧਿਆਪਨ ਵਿਧੀਆਂ ਦੀ ਵਰਤੋਂ ਕਰਨ ਦੀ ਲੋੜ ਹੈ।ਪ੍ਰੋਗਰਾਮ ਦੇ ਦੂਜੇ ਭਾਗ ਵਿੱਚ “ਭਾਰਤੀ ਸਿੱਖਿਆ ਪ੍ਰਣਾਲੀ ਨੂੰ ਬਦਲਣ ਵਿੱਚ ਐਨਈਪੀ-2020 ਦੀ ਭੂਮਿਕਾ“ ਵਿਸੇ ‘ਤੇ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡੀਨ ਰਿਸਰਚ ਪ੍ਰੋ. ਅੰਜਨਾ ਮੁਨਸੀ, ਪ੍ਰੋ. ਫੇਲਿਕਸ ਬਾਸਟ; ਡਾ. ਸਾਹਿਲਾ ਜਫਰ, ਡਾ. ਜੈਵਲ ਸ.; ਡਾ. ਐੱਸ. ਪਾਨੀ ਅਤੇ ਡਾ. ਸਸਾਂਕ ਕੁਮਾਰ ਨੇ ਪੈਨਲਿਸਟ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਜੁਬਲੀ ਪਦਮਨਾਭਨ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ ਵੁਸੀਰਿਕਾ ਦਾ ਸਵਾਗਤੀ ਭਾਸਣ ਦੇ ਨਾਲ ਹੋਈ। ਅੰਤ ਵਿੱਚ ਪ੍ਰੋ. ਸੰਜੀਵ ਕੁਮਾਰ ਨੇ ਸਭ ਦਾ ਰਸਮੀ ਧੰਨਵਾਦ ਕੀਤਾ। ਇਸ ਮੌਕੇ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ.ਬੀ.ਪੀ ਗਰਗ; ਡੀਨ ਵਿਦਿਆਰਥੀ ਭਲਾਈ ਪ੍ਰੋ. ਵਿਨੋਦ ਕੇ. ਗਰਗ, ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਡੀਨ ਹਾਜਰ ਸਨ। ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ।9 ਸਤੰਬਰ, 2022 ਤੱਕ ਕਰਵਾਏ ਜਾ ਰਹੇ ਇਸ ਸਿੱਖਿਆ ਪਰਵ ਸਮਾਗਮ ਵਿੱਚ ਅਧਿਆਪਕਾਂ ਦੀ ਭੂਮਿਕਾ ਸਬੰਧੀ ਵੱਖ-ਵੱਖ ਵਿਸਿਆਂ ‘ਤੇ ਲੈਕਚਰ; ਵੈਬਿਨਾਰ; ਵਿਦਿਅਕ ਫਿਲਮਾਂ ਦੀ ਸਕ੍ਰੀਨਿੰਗ; ਅਤੇ ਭਾਰਤੀ ਗਿਆਨ ਪ੍ਰਣਾਲੀ ਵਿਚ ਅਧਿਆਪਕਾਂ ਦੇ ਯੋਗਦਾਨ ‘ਤੇ ਪ੍ਰਦਰਸਨੀ ਅਤੇ ਕੁਇਜ ਮੁਕਾਬਲੇ ਸਮੇਤ ਵੱਖ-ਵੱਖ ਗਤੀਵਿਧੀਆਂ ਕਾਰਵਾਈਆਂ ਜਾਣਗੀਆਂ।

Related posts

ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਰਾਂ ਵਲੋਂ ਛੇਵਾਂ ਪੇ ਕਮਿਸ਼ਨ ਲਾਗੂ ਕਰਵਾਉਣ ਲਈ ਡੀ ਪੀ ਆਈ ਦਫ਼ਤਰ ਮੁਹਾਲੀ ਵਿਖੇ ਧਰਨਾ 26 ਨੂੰ

punjabusernewssite

ਏਡਿਡ ਸਕੂਲ ਅਧਿਆਪਕ ਤੇ ਕਰਮਚਾਰੀ ਯੂਨੀਅਨ ਦੀ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ

punjabusernewssite

ਪ੍ਰਾਇਮਰੀ ਵਿੰਗ ’ਚ ਜਿਲ੍ਹਾ ਕੁਆਰਡੀਨੇਟਰ ਅਤੇ ਬੀ.ਐਮ.ਟੀ. ਵਜੋਂ ਕੰਮ ਕਰਦੇ ਅਧਿਆਪਕਾਂ ਦੀ ਪਿਤਰੀ ਸਕੂਲਾਂ ਵਿੱਚ ਵਾਪਸੀ ਦੇ ਹੋਏ ਹੁਕਮ

punjabusernewssite