ਸੁਖਜਿੰਦਰ ਮਾਨ
ਬਠਿੰਡਾ,21 ਸਤੰਬਰ: ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਖੁਸ ਹੋ ਕੇ ਲੋਕ ਹੁਣ ਭਾਜਪਾ ਵਿੱਚ ਸਾਮਲ ਹੋਣ ਲੱਗੇ ਹਨ। ਇਹ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦਿਆਲ ਸੋਢੀ ਨੇ ਮੌੜ ਵਿਧਾਨ ਸਭਾ ਹਲਕੇ ਦੇ ਪਿੰਡ ਰਾਏ ਖਾਨਾ ਵਿਖੇ ਪੁਰਾਣੇ ਕਾਂਗਰਸੀ ਆਗੂ ਨੰਬਰਦਾਰ ਮੇਲਾ ਸਿੰਘ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਰਿਵਾਰ ਸਮੇਤ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਜਪਾ ਵਿੱਚ ਸਾਮਲ ਹੋਣ ਸਮੇਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਹਰ ਵਰਗ ਦੀ ਤਰੱਕੀ ਲਈ ਕੀਤੇ ਗਏ ਕੰਮਾਂ ਤੋਂ ਖੁਸ ਹੋ ਕੇ ਲੋਕ ਅੱਜ ਭਾਜਪਾ ਨਾਲ ਜੁੜ ਰਹੇ ਹਨ। ਪ੍ਰਧਾਨ ਮੰਤਰੀ ਜੀ ਵੱਲੋਂ ਦਿੱਤਾ ਹੋਇਆ ਨਾਅਰਾ ਸਭਕਾ ਸਾਥ, ਸਭਕਾ ਵਿਸਵਾਸ ਅਤੇ ਸਭਕਾ ਵਿਕਾਸ ਹੀ ਪੱਕਾ ਸਬੂਤ ਹੈ। ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਦੀ ਆਲੋਚਣਾ ਕਰਦਿਆਂ ਕਿਹਾ ਕਿ ਇਹ ਸਰਕਾਰ ਹਰ ਮੁਹਾਜ ਤੇ ਫੇਲ੍ਹ ਸਾਬਤ ਹੋਈ ਹੈ। ਚਾਹੇ ਉਹ ਅਮਨ ਕਾਨੂੰਨ ਦੀ ਵਿਵਸਥਾ ਹੋਵੇ, ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਗੱਲ ਹੋਵੇ। ਇਸ ਸਮੇਂ ਕਾਂਗਰਸ ਛੱਡ ਕੇ ਆਏ ਦਰਜਨ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਮਾਣ – ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਮੰਡਲ ਬਾਲਿਆਂਵਾਲੀ ਦੇ ਜਨਰਲ ਸਕੱਤਰ ਸ੍ਰੀ ਮਲਕੀਤ ਸਿੰਘ, ਪਾਰਟੀ ਵਰਕਰ ਜਸਵਿੰਦਰ ਸਿੰਘ ਜੱਸੀ ਹਾਜਰ ਸਨ।
Share the post "ਪੰਜਾਬ ਦੀਆਂ ਦੂਜੀਆਂ ਪਾਰਟੀਆਂ ਤੋਂ ਦੁੱਖੀ ਹੋ ਕੇ ਲੋਕ ਭਾਜਪਾ ਨਾਲ ਜੁੜ ਰਹੇ ਹਨ:ਦਿਆਲ ਸੋਢੀ"