ਮਨਮੋਹਨ ਕੁੱਕੂ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਮਾਲਵਾ ਜ਼ੋਨ ਦੇ ਮੀਤ ਪ੍ਰਧਾਨ ਨਿਯੁਕਤ

Date:

spot_img
ਸੁਖਜਿੰਦਰ ਮਾਨ
ਬਠਿੰਡਾ, 04 ਦਸੰਬਰ :- ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਅੱਜ ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀ ਅਤੇ ਵਪਾਰੀ ਮਨਮੋਹਨ ਕੁੱਕੂ  ਨੂੰ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਮਾਲਵਾ ਜ਼ੋਨ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ ।  ਇਸ ਅੇਲਾਨ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਮਨਮੋਹਨ ਕੁੱਕੂ ਲੋਕ ਹਿੱਤਾਂ ਲਈ ਹਮੇਸ਼ਾ ਯਤਨਸ਼ੀਲ ਰਹਿਣ ਵਾਲੇ ਆਗੂ ਹਨ, ਜਿਨ੍ਹਾਂ ਤੇ ਪਾਰਟੀ ਵਿੱਚ ਆਉਣ ਅਤੇ ਪਾਰਟੀ ਦੇ ਵਪਾਰ ਵਿੰਗ ਮਾਲਵਾ ਜ਼ੋਨ ਦਾ ਮੀਤ ਪ੍ਰਧਾਨ  ਬਣਨ ਨਾਲ ਪਾਰਟੀ ਨੂੰ ਹੋਰ ਤਾਕਤ ਮਿਲੀ ਹੈ । ਇਸ ਮੌਕੇ ਮਨਮੋਹਨ ਕੁੱਕੂ ਨੇ ਵਪਾਰ ਵਿੰਗ ਮਾਲਵਾ ਜ਼ੋਨ ਦਾ ਮੀਤ ਪ੍ਰਧਾਨ ਬਣਾਉਣ ਲਈ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦਿਆਂ ਵਿਸ਼ਵਾਸ  ਦਵਾਈਆਂ ਕਿ ਉਹ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ ।
spot_img
spot_img

Share post:

Popular

More like this
Related

AIRTEL ਨੰਬਰ ਦੀ ਵਰਤੋਂ ਕਰਨ ਵਾਲਿਆਂ ਲਈ ਅਹਿਮ ਖ਼ਬਰ

ਨਿਊਜ਼ ਡੈਸਕ: ਜੇਕਰ ਤੁਸੀਂ AIRTEL ਦਾ ਪੋਸਟਪੇਡ ਨੰਬਰ ਚਲਾ...

ਮੁਅੱਤਲ DIG Harcharan Singh Bhullar ਦੀਆਂ ਵਧੀਆਂ ਮੁਸ਼ਕਲਾਂ, 8 ਲੱਖ ਦੀ ਰਿਸ਼ਵਤ ਵਾਲੇ ਕੇਸ ’ਚ ਵੱਡਾ ਮੋੜ!

ਚੰਡੀਗੜ੍ਹ: ਪੰਜਾਬ ਦੇ ਮੁਅੱਤਲ DIG Harcharan Singh Bhullar ਦੀਆਂ...

ਕਿਤਾਬ ਪੜ੍ਹੋ ਤੇ ਹਰ ਘੰਟੇ ਕਮਾਓ 5 ਰੁਪਏ..!

ਨਿਊਜ਼ ਡੈਸਕ: ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਸਿਰਫ਼...

Amarjit Chawla Case; ਪੰਜਾਬ ਸਰਕਾਰ ਵੱਲੋਂ SIT ਦਾ ਗਠਨ

Chandigarh News: ਪਿਛਲੇ ਕਰੀਬ ਇੱਕ ਮਹੀਨੇ ਤੋਂ ਸਿੱਖ ਪੰਥ...