ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ: ਅੱਜ ਸਾਰੇ ਪੰਜਾਬ ਅੰਦਰ ਠੇਕਾ ਮੁਲਾਜਮਾ ਵੱਲੋਂ,ਠੇਕਾ ਮੁਲਾਜਮ ਸੰਘਰਸ ਮੋਰਚੇ ਦੇ ਬੈਨਰ ਹੇਠ ਪੰਜਾਬ ਦੇ ਵਿਧਾਇਕਾਂ ਮੰਤਰੀਆਂ ਰਾਹੀ ਪੰਜਾਬ ਸਰਕਾਰ ਨੂੰ ਯਾਦ ਪੱਤਰ ਭੇਜੇ ਗੲੈ। ਅੱਜ ਬਠਿੰਡਾ ਰੋਜ ਗਾਰਡਨ ਇੱਕਠੇ ਹੋਕੇ ਮਾਰਚ ਕਰਕੇ ਅੇਮ.ਅੇਲ.ੲੈ ਜਗਰੂਪ ਗਿੱਲ ਨੂੰ ਯਾਦ ਪੱਤਰ ਦਿੱਤਾ ਤੇ ਇਨ੍ਹਾਂ ਯਾਦ ਪੱਤਰਾਂ ਰਾਹੀ ਪੰਜਾਬ ਸਰਕਾਰ ਨੂੰ ਇਹ ਯਾਦ ਕਰਾਓੁਣ ਦਾ ਯਤਨ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਠੇਕਾ ਮੁਲਾਜਮਾ ਦੇ ਮੰਗ ਪੱਤਰ ਤੇ,ਓੁਹਨਾ ਦੀਆਂ ਮੰਗਾ ਬਾਰੇ ਵਿਚਾਰ ਵਟਾਂਦਰਾ ਕਰਕੇ ਹੱਲ ਕਰਨ ਲਈ 7.4.22 ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ।ਪਰ ਅਫਸੋਸ ਕਿ ਅੇਨ ਮੀਟਿੰਗ ਵਾਲੇ ਦਿਨ ਮੁਖ ਮੰਤਰੀ ਸਾਹਿਬ ਵੱਲੋ ਕੁਝ ਜਰੂਰੀ ਰੁਝੇਵੇੰ ਦੱਸਕੇ ਮੀਟਿੰਗ ਕੈੰਸਲ ਕਰ ਦਿੱਤੀ ਸੀ।ਦੁਬਾਰਾ ਨੇੜੇ ਭੱਵਿਖ ਵਿੱਚ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ। ਪਰ ਫਿਰ ਦੋ ਹਫਤੇ ਦਾ ਸਮਾਂ ਬੀਤ ਜਾਣ ਦੇ ਅਰਸੇ ਚ ਮੁੱਖ ਮੰਤਰੀ ਸਾਹਿਬ ਕੋਲ,ਸਾਲਾਂ ਬੱਧੀ ਅਰਸੇ ਤੋ ਨਿਗੁਣਿਆਂ ਤਨਖਾਹਾਂ ਤੇ ਠੇਕੇਦਾਰੀ ਸਿਸਟਮ ਅਧੀਨ ਨਰਕ ਭਰੀ ਜਿੰਦਗੀ ਭੋਗ ਰਹੇ ਠੇਕਾ ਮੁਲਾਜਮਾਂ ਦੇ ਦਰਦ ਸੁਨਣ ਅਤੇ ਸਮਝਣ ਲਈ ਮੁੱਖ ਮੰਤਰੀ ਸਾਹਿਬ ਨੇ ਗੱਲਬਾਤ ਦਾ ਸਮਾਂ ਨਹੀ ਦਿੱਤਾ।ਇਸ ਹਾਲਤ ਨੂੰ ਮੁੱਖ ਰੱਖਕੇ ਮੁੱਖ ਮੰਤਰੀ ਸਾਹਿਬ ਨੂੰ ਮੁੜ ਯਾਦ ਕਰਾਉਣ ਲਈ ਇਹ ਯਾਦ ਪੱਤਰ ਦਿੱਤੇ ਗੲੈ।ਇਹਨਾਂ ਯਾਦ ਪੱਤਰਾਂ ਰਾਹੀ ਪੰਜਾਬ ਸਰਕਾਰ ਤੋ ਫਿਰ ਮੰਗਾਂ ਦੇ ਨਿਪਟਾਰੇ ਲਈ ਜਲਦੀ ਸਮਾਂ ਦੇਣ ਦੀ ਮੰਗ ਕੀਤੀ ਗਈ ਹੈ। ਮੋਰਚੇ ਦੇ ਆਗੂਆ ਗੁਰਵਿੰਦਰ ਪੰਨੂ,ਵਰਿੰਦਰ ਬਠਿੰਡਾ,ਸੰਦੀਪ ਖਾਨ,ਹਰਜਿੰਦਰ ਬਰਾੜ ਇਕਬਾਲ ਪਹੂਲਾ ਜਗਜੀਤ ਸਿੰਘ ਤੇ ਗੋਰਾ ਆਦਿ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਦੱਸਿਆ ਕੀ ਪੰਜਾਬ ਵਿੱਚ ਸਰਕਾਰ ਚਲਾਉਣ ਵਾਲੇ ਬੰਦੇ ਤਾਂ ਬਦਲ ਗਏ ਹਨ। ਪਰ ਸਰਕਾਰ ਦੀਆਂ ਨੀਤੀਆਂ ਨਹੀਂ ਬਦਲੀਆਂ ਕਾਰਪੋਰੇਟਾਂ ਸੇਵਾ ਦੇ ਮੰਤਵ ਨਾਲ ਜਿਹੜਾ ਹਮਲਾ ਮੁਲਾਜਮਾਂ ਤੇ ਬਾਦਲ ਹਕੂਮਤ ਵੱਲੋਂ ਸ਼ੁਰੂ ਕੀਤਾ ਗਿਆ ਸੀ ਕੈਪਟਨ ਅਤੇ ਚੰਨੀ ਦੇ ਸਮੇਂ ਉਹ ਜਾਰੀ ਹੀ ਨਹੀਂ ਰਿਹਾ ਸਗੋਂ ਪਹਿਲਾਂ ਦੇ ਮੁਕਾਬਲੇ ਤਿੱਖਾ ਕਰਕੇ ਲਾਗੂ ਕੀਤਾ ਗਿਆ।ਇਹ ਹਮਲਾ ਅੱਜ ਵੀ ਜਾਰੀ ਹੈ। ਠੇਕਾ ਮੁਲਾਜ਼ਮ ਪੱਕੇ ਰੁਜ਼ਗਾਰ ਦੀ ਮੰਗ ਕਰਦੇ ਹਨ।ਪਰ ਸਰਕਾਰ ਵੱਲੋਂ 1000 ਦੇ ਲਗਪਗ ਪਹਿਲਾਂ ਤਹਿ ਪੱਕੇ ਰੁਜਗਾਰ ਇੱਕਲੇ ਬਿਜਲੀ ਖੇਤਰ ਵਿੱਚੋਂ,500 ਦੇ ਲਗਪਗ ਜਲ ਸਪਲਾਈ ਵਿੱਚੋ,ਇੱਥੋਂ ਤੱਕ ਕਿ ਵੱਖ ਵੱਖ ਖਾਲੀ ਅਸਾਮੀਆਂ ਵਿਰੁੱਧ ਭਰਤੀ ਕੰਪਨੀ ਮੁਲਾਜਮਾ ਨੂੰ ਨੋਕਰੀ ਤੋ ਫਾਰਗ ਕਰਨ ਦਾ ਹਮਲਾ ਵਿੱਢ ਰੱਖੀਆਂ ਹੈ,ਇਕ ਪਾਸੇ ਜਬਰ ਦਾ ਹੱਲਾ ਤੇਜ਼ ਕਰ ਰੱਖਿਆ ਹੈ,ਦੂਸਰੇ ਪਾਸੇ ਵਿਰੋਧ ਪ੍ਰਗਟਾਵੇ ਦੇ ਹੱਕ ਨੂੰ ਕੁਚਲਣ ਲਈ ਧਮਕੀ ਨੁਮਾ ਹਦਾਇਤਾਂ ਜਾਰੀ ਹਨ। ਪੰਜਾਬ ਦੇ ਮਿਹਨਤਕਸ਼ ਲੋਕਾਂ ਨੂੰ ਨਵੀਂ ਪੱਕੀ ਭਰਤੀ ਦਾ ਲੋਲੀਪੋਪ ਦਿਖਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਜਦਕਿ ਇਨ੍ਹਾਂ ਸਾਰੇ ਸਰਕਾਰੀ ਵਿਭਾਗਾਂ ਵਿਚ ਲੱਖ ਦੇ ਲਗਪਗ ਠੇਕਾ ਮੁਲਾਜਮਾਂ ਜਿਨ੍ਹਾਂ ਕੋਲ ਸਾਲਾਂ ਬੱਧੀ ਅਰਸੇ ਦਾ ਤਜਰਬਾ ਵੀ ਹੈ ਤੇ ਉਹ ਪਿਛਲੇ ਲੰਮੇ ਸਮੇ ਤੋਂ ਸਰਕਾਰ ਪਾਸੋਂ ਰੈਗੂਲਰ ਹੋਣ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਠੇਕਾ ਮੁਲਾਜਮਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਥਾਂ ਬਾਹਰੀ ਭਰਤੀ ਦੇ ਨਾਂ ਪੱਕੀ ਦੇ ਨਾਂ ਗੁੰਮਰਾਹ ਕਰ ਰਹੀ ਹੈ। ਜਿਵੇਂ ਸਾਬਕਾ ਮੁੱਖ ਮੰਤਰੀ ਚੰਨੀ 36000 ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਝੂਠ ਮਾਰ ਕੇ ਗੁੰਮਰਾਹ ਕਰਦਾ ਰਿਹਾ।
ਆਗੂਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੁੜ ਅਪੀਲ ਕੀਤੀ ਗਈ ਕਿ ਠੇਕਾ ਮੁਲਾਜਮਾਂ ਨੂੰ ਜਲਦੀ ਤੋਂ ਜਲਦੀ ਮੀਟਿੰਗ ਦਾ ਸਮਾਂ ਦੇ ਕੇ ਉਨ੍ਹਾਂ ਨੂੰ ਵਿਭਾਗਾਂ ਵਿਚ ਰੈਗੂਲਰ ਕੀਤਾ ਜਾਵੇ।
ਪੰਜਾਬ ਭਰ ਵਿੱਚ ਠੇਕਾ ਮੁਲਾਜਮਾਂ ਵੱਲੋਂ ਮੁਖ ਮੰਤਰੀ ਪੰਜਾਬ ਨੂੰ ਯਾਦ ਪੱਤਰ
9 Views