ਸਕੂਲ ਅਤੇ ਉਚੇਰੀ ਸਿੱਖਿਆ ਵਿਭਾਗ ਨੇ ਆਈ.ਸੀ.ਏ.ਆਈ. ਨਾਲ ਕੀਤਾ ਸਮਝੌਤਾ ਸਹੀਬੱਧ
ਪਹਿਲਕਦਮੀ ਦਾ ਉਦੇਸ਼ ਨਾਮਵਰ ਵਿਦਿਅਕ ਸੰਸਥਾਵਾਂ ਅਤੇ ਬਹੁ-ਰਾਸਟਰੀ ਕੰਪਨੀਆਂ ਵਿੱਚ ਮੌਕਿਆਂ ਨੂੰ ਸੁਰੱਖਿਅਤ ਕਰਨਾ: ਪਰਗਟ ਸਿੰਘ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਦਸੰਬਰ: ਪੰਜਾਬ ਵਿੱਚ ਕਾਮਰਸ ਵਿਦਿਆਰਥੀਆਂ ਨੂੰ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ‘ਤੇ ਕੈਰੀਅਰ ਕੌਂਸਲਿੰਗ ਅਤੇ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਸਿੱਖਿਆ ਅਤੇ ਉਚੇਰੀ ਸਿੱਖਿਆ ਵਿਭਾਗਾਂ ਨੇ ਅੱਜ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ, ਨਵੀਂ ਦਿੱਲੀ (ਆਈਸੀਏਆਈ) ਨਾਲ ਸਮਝੌਤਾ ਸਹੀਬੱਧ ਕੀਤਾ।ਇਸ ਮੌਕੇ ਸਿੱਖਿਆ ਤੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਨੂੰ ਕਾਮਰਸ ਸਿੱਖਿਆ ਦੇ ਹੁਨਰ ਨਿਖਾਰਨ ਦੇ ਨਾਲ-ਨਾਲ ਬਿਹਤਰ ਕਰੀਅਰ ਸਬੰਧੀ ਫੈਸਲੇ ਲੈਣ ਵਿੱਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਵਿੱਚ ਟੀਚਰ ਪ੍ਰੋਗਰਾਮ ਦੀ ਕਰੀਅਰ ਕਾਉਂਸਲਿੰਗ ਅਤੇ ਸਿਖਲਾਈ ਵੀ ਸਾਮਲ ਹੈ, ਇਸ ਨਾਲ ਬਿਹਤਰ ਜੀਵਨ ਨੂੰ ਸੁਰੱਖਿਅਤ ਕਰਨ ਦਾ ਰਾਹ ਪੱਧਰਾ ਹੋਵੇਗਾ।ਸਿੱਖਿਆ ਮੰਤਰੀ ਨੇ ਸੀ.ਏ.ਅਸਵਨੀ ਗੁਪਤਾ ਅਤੇ ਆਈ.ਸੀ.ਏ.ਆਈ. ਦੀ ਸਮੁੱਚੀ ਟੀਮ ਦਾ ਸਮਝੌਤੇ ਸਹੀਬੱਧ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਦੇ ਵਿਦਿਆਰਥੀਆਂ ਨੂੰ ਨਾਮਵਰ ਵਿਦਿਅਕ ਸੰਸਥਾਵਾਂ ਅਤੇ ਬਹੁ-ਰਾਸਟਰੀ ਕੰਪਨੀਆਂ ਵਿੱਚ ਵਧੀਆ ਸਥਾਨ ਹਾਸਲ ਕਰਨ ਵਿੱਚ ਮਦਦ ਕਰੇਗੀ।ਜ਼ਿਕਰਯੋਗ ਹੈ ਕਿ ਆਈ.ਸੀ.ਏ.ਆਈ. ਕਾਮਰਸ ਸਿੱਖਿਆ ਮੁਹੱਈਆ ਕਰਵਾਉਣ ਵਾਲੀ ਵਿਸ਼ਵ ਭਰ ਦੀ ਸਭ ਤੋਂ ਵੱਡੀ ਸੰਸਥਾ ਹੈ। ਆਈ.ਸੀ.ਏ.ਆਈ. ਵੱਲੋਂ ਕੀਤੀਆਂ ਅਨੇਕਾ ਪਹਿਲਕਦਮੀਆਂ ਵਿੱਚੋਂ ਇੱਕ ਸਰਕਾਰੀ ਸਕੂਲਾਂ ਦੇ 9ਵੀਂ ਤੋਂ 12ਵੀਂ ਜਮਾਤ ਤੱਕ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਾ ਹੈ ਜੋ ਕਿ ਬਹੁਤ ਮਹੱਤਵਪੂਰਨ ਹੈ।ਇਸ ਸਮਝੌਤੇ ‘ਤੇ ਕੈਬਨਿਟ ਮੰਤਰੀ ਪਰਗਟ ਸਿੰਘ ਦੀ ਮੌਜੂਦਗੀ ਵਿੱਚ ਆਈ.ਸੀ.ਏ.ਆਈ. ਦੇ ਸਕੱਤਰ ਤੇ ਉਚੇਰੀ ਸਿੱਖਿਆ ਵਿਭਾਗ ਦੀ ਤਰਫੋਂ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਕਿ੍ਰਸਨ ਕੁਮਾਰ ਅਤੇ ਸਕੂਲ ਸਿੱਖਿਆ ਵਿਭਾਗ ਦੀ ਤਰਫੋਂ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਜੋਏ ਸਰਮਾ ਨੇ ਦਸਤਖਤ ਕੀਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਪੀ.ਆਈ. (ਕਾਲਜਾਂ) ਉਪਕਾਰ ਸਿੰਘ, ਸੀਨੀਅਰ ਚਾਰਟਰਡ ਅਕਾਊਂਟੈਂਟ ਡਾ. ਅਸਵਨੀ ਕੁਮਾਰ, ਸੀ.ਏ. ਅਵਿਨਾਸ ਗੁਪਤਾ, ਚੇਅਰਮੈਨ ਐਨ.ਆਈ.ਆਰ.ਸੀ. ਅਤੇ ਅਲੋਕ ਵੀ ਹਾਜਰ ਸਨ।
Share the post "ਪੰਜਾਬ ਸਰਕਾਰ ਨੇ ਕਾਮਰਸ ਵਿਦਿਆਰਥੀਆਂ ਨੂੰ ਕਰੀਅਰ ਕਾਉਂਸਲਿੰਗ ਅਤੇ ਉਚੇਰੀ ਸਿੱਖਿਆ ਮੁਹੱਈਆ ਕਰਵਾਉਣਾ ਲਈ ਕੀਤੀ ਪਹਿਲਕਦਮੀ"