ਕਿਸਾਨ, ਗਾਂਸ਼ਾਲਾਂ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮਿਲ ਕੇ ਕਰਣਗੇ ਕੰਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਸਤੰਬਰ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਕਿਹਾ ਹੈ ਕਿ ਫਸਲ ਚੱਕਰ ਵਿਚ ਬਦਲਾਅ ਜਲ ਸਰੰਖਣ ਲਈ ਰੋਜਾਨਾ ਸਮੇ. ਦੀ ਜਰੂਰਤ ਬਣਦਾ ਜਾ ਰਿਹਾ ਹੈ। ਘੱਟ ਪਾਣੀ ਤੋਂ ਪੱਕਣ ਵਾਲੀਆਂ ਫਸਲਾਂ ‘ਤੇ ਖੇਤੀਬਾੜੀ ਵਿਗਿਆਨਕ ਖੋਜ ਕਰ ਰਹੇ ਹਨ। ਕਿਸਾਨਾਂ ਨੂੰ ਵੀ ਵੱਧ ਤੋਂ ਵੱਧ ਫਸਲ ਵਿਵਿਧੀਕਰਣ ਦੇ ਵੱਲ ਜਾਣਾ ਹੋਵੇਗਾ। ਸੂਬੇ ਵਿਚ ਮੱਕਾ ਦੇ ਅਧੀਨ ਖੇਤਰ ਨੂੰ ਵਧਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਸ੍ਰੀ ਦਲਾਲ ਅੱਜ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਲੁਧਿਆਨਾ ਸਥਿਤ ਭਾਰਤੀ ਮੱਕਾ ਖੋਜ ਸੰਸਥਾਨ ਦੇ ਵਿਗਿਆਨਕਾਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਹਾਨਿਦੇਸ਼ਕ ਡਾ. ਹਰਦੀਪ ਕੁਮਾਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਵਿਚ ਖੇਤੀਬਾੜੀ ਮੰਤਰੀ ਨੂੰ ਜਾਣੁੰ ਕਰਵਾਇਆਗਿਆ ਕਿ ਹਰਿਆਣਾ ਵਿਚ ਮੱਕਾ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਖੋਜ ਕੇਂਦਰ ਕੰਮ ਕਰ ਰਿਹਾ ਹੈ। ਪਾਇਲਟ ਪ੍ਰੋਜੈਕਟ ਦੇ ਆਧਾਰ ‘ਤੇ 500 ਏਕੜ ਵਿਚ ਪ੍ਰਦਰਸ਼ਨ ਖੇਤੀ ਫਾਰਮ ਦੀ ਯੋਜਨਾ ਤਿਆਰ ਕੀਤੀ ਗਈ ਹੈ। ਕਿਸਾਨਾਂ ਦਾ ਰੁਝਾਨ ਮੱਕਾ ਵੱਲ ਵਧੇ ਇਸ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਕਿਸਾਨ ਉਤਪਾਦਨ ਸਮੂਹ ਰਾਹੀਂ ਉਦਯੋਗ ਨਾਲ ਜੋੜਿਆ ਜਾ ਰਿਹਾ ਹੈ। ਇਸੀ ਲੜੀ ਵਿਚ ਅਸੀਂ ਅੰਬਾਲਾ ਜਾਂ ਕਰਨਾਲ ਵਿਚ ਸਤੰਬਰ ਮਹੀਨੇ ਦੇ ਤੀਜੇ ਹਫਤੇ ਵਿਚ ਮੱਕਾ ਦਿਵਸ ਵੀ ਮਨਾ ਰਹੇ ਹਨ। ਸ੍ਰੀ ਦਲਾਲ ਨੂੰ ਮੱਕਾ ਦਿਵਸ ਦੇ ਮੌਕੇ ‘ਤੇ ਮੁੱਖ ਮਹਿਮਾਨ ਵਜੋ ਪ੍ਰੋਗ੍ਰਾਮ ਵਿਚ ਆਉਣ ਦਾ ਸੱਦਾ ਵੀ ਦਿੱਤਾ ਗਿਆ। ਸ੍ਰੀ ਦਲਾਲ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮੱਕਾ ਨੀਤੀ ਦਾ ਪ੍ਰਾਰੂਪ ਤਿਆਰ ਕਰਨ। ਇਸ ਦੇ ਲਈ ਭਾਰਤੀ ਮੱਕਾ ਖੋਜ ਸੰਸਥਾਨ ਲੁਧਿਆਨਾ ਦੇ ਅਧਿਕਾਰੀਆਂ ਦੇ ਨਾਲ ਵੀ ਸਲਾਹ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਸਾਨੂੰ ਖਰੀਫ ਮੱਕਾ ਦੇ ਵੱਲ ਜਾਣਾ ਚਾਹੀਦਾ ਹੈ ਕਿਉਂਕਿ ਗਾਂਸ਼ਾਲਾਵਾਂ ਵਿਚ ਗਾਂਵੰਸ਼ ਦੇ ਲਹੀ ਚਾਰੇ ਦੀ ਜਰੂਰਤ ਰਹਿੰਦੀ ਹੈ ਇਸ ਲਈ ਕਿਸਾਨ, ਗਾਂਸ਼ਾਲਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਿਲ ਕੇ ਕੰਮ ਕਰਨ। ਗਾਂਸ਼ਾਲਾਵਾਂ ਦੀ ਜਮੀਨ ‘ਤੇ ਚਾਰ ਲਈ ਮੱਕਾ ਦੀ ਖੇਤੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਘੱਟ ਤੋਂ ਘੱਟ 10 ਗਾਂਸ਼ਾਲਾਵਾਂ ਨੂੰ ਚੋਣ ਕੀਤਾ ਜਾਵੇ। ਡਾ. ਹਰਦੀਪ ਕੁਮਾਰ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਊਹ ਜਲਦੀ ਹੀ ਪੰਜਾਬ ਦਾ ਦੌਰਾ ਕਰਣਗੇ ਅਤੇ ਪਰਿਸ਼ਦ ਵੱਲੋਂ ਤਿਆਰ ਕੀਤੇ ਗਏ ਸਾਇਲੋਜ ਦਾ ਅਵਲੋਕਨ ਕਰਣਗੇ।
ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਭਾਰਤੀ ਮੱਕਾ ਖੋਜ ਸੰਸਥਾਨ ਦੇ ਵਿਗਿਆਨਕਾਂ ਨੂੰ ਜਾਣਕਾਰੀ ਦਿੱਤੀ ਕਿ ਹਰਿਆਣਾ ਦੇ ਮੁੱਖ ਮੰਤਰੀ ਜਲ ਸਰੰਖਣ ਨੂੰ ਪ੍ਰੋਤਸਾਹਨ ਦੇਣ ਲਈ ਪਹਿਲਾਂ ਤੋਂ ਹੀ ਸੁਚੇਤ ਹਨ ਅਤੇ ਉਨ੍ਹਾਂ ਨੇ ਮੇਰਾ ਪਾਣੀ, ਮੇਰੀ ਵਿਰਾਸਤ ਨਾਂਅ ਦੀ ਇਕ ਅਨੋਖੀ ਯੋਜਨਾ ਲਾਗੂ ਕੀਤੀ ਹੈ ਜਿਸ ਦੇ ਤਹਿਤ ਝੋਨਾ ਦੀ ਫਸਲਾ ਦੇ ਸਥਾਨ ‘ਤੇ ਹੋਰ ਵੈਕਲਪਿਕ ਫਸਲਾਂ ਉਗਾਉਣ ਵਾਲੇ ਕਿਸਾਨਾਂ ਨੂੰ 7 ਹਜਾਰ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਪ੍ਰੋਤਸਾਹਨ ਰਕਮ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਬਾਜਰਾ ਬਹੁਲਤਾ ਜਿਲ੍ਹਿਆਂ ਨਾਂਅ ਨੂੰਹ, ਰਿਵਾੜੀ, ਮਹੇਂਦਰਗੜ੍ਹ, ਚਰਖੀ ਦਾਦਰੀ, ਭਿਵਾਨੀ ਵਿਚ ਵੀ ਮੱਕਾ ਦੀ ਫਸਲ ਦੇ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਪਰਿਸ਼ਦ ਕਾਰਜ ਕਰਨ। ਸਰਕਾਰ ਵੱਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਗਲ ਦੀ ਜਾਣਕਾਰੀ ਦਿੱਤੀ ਗਈ ਕਿ ਪਰਿਸ਼ਦ ਨੇ ਪੰਜਾਬ ਵਿਚ ਮੱਕਾ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਕਈ ਸਾਇਲੋ ਪਲਾਂਟ ਬਣਾਏ ਹਨ ਜਿੱਥੋਂ ਪਸ਼ੂ ਚਾਰਾ ਪੈਕ ਕਰ ਦੂਜੇ ਸੂਬਿਆਂ ਵਿਚ ਭੇਜਿਆ ਜਾਂਦਾ ਹੈ। ਪਰਿਸ਼ਦ ਹਰਿਆਣਾ ਵਿਚ ਵੀ ਸਾਇਲੋ ‘ਤੇ ਕੰਮ ਕਰਨ ਦੀ ਯੋਜਨਾ ਤਿਆਰ ਕਰ ਰਿਹਾ ਹੈ ਜਿਸ ਦੀ ਪੇਸ਼ਗੀ ਜੇਪੀ ਦਲਾਲ ਦੇ ਸਾਹਮਣੇ ਦਿੱਤੀ ਗਈ।
ਮੀਟਿੰਗ ਵਿਚ ਇਸ ਗਲ ਦੀ ਜਾਣਕਾਰੀ ਦਿੱਤੀ ਗਈ ਕਿ ਹਰਿਆਣਾ ਵਿਚ ਮੱਕਾ ਦੀ ਖੇਤੀ ਵਾਲੇ ਜਿਲ੍ਹਿਆਂ ਵਿਚ ਸੋਨੀਪਤ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ ਅਤੇ ਕਰਨਾਲ ਸ਼ਾਮਿਲ ਹਨ। ਹਾਲਾਂਕਿ ਸਿਰਸਾ, ਭਿਵਾਨੀ, ਪਾਣੀਪਤ, ਰੋਹਤਕ, ਕਰਨਾਲ ਤੇ ਚਰਖੀ ਦਾਦਰੀ ਦੇ ਕੁੱਝ ਖੇਤਰਾਂ ਵਿਚ ਵੀ ਮੱਕਾ ਦੀ ਖੇਤੀ ਕੀਤੀ ਜਾਂਦੀ ਹੈ। ਖਰੀਫ ਸੀਜਨ 2022-23 ਲਈ ਲਗਭਗ 20,000 ਏਕੜ ਖੇਤਰ ਮੱਕਾ ਦੀ ਖੇਤੀ ਦੇ ਅਧੀਨ ਆਉਣ ਦਾ ਟੀਚਾ ਰੱਖਿਆ ਗਿਆ ਹੈ। ਔਸਤਨ ਉਤਪਾਦਨ 12 ਤੋਂ 13 ਕੁਇੰਟਲ ਪ੍ਰਤੀ ਏਕੜ ਰਹਿੰਦਾ ਹੈ ਅਤੇ 25,000 ਮੀਟਿ੍ਰਕ ਟਨ ਮੱਕਾ ਦੇ ਉਤਪਾਦਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਭਾਰਤ ਵਿਚ ਮੱਕਾ ਦੀ ਵਰਤੋ ਬੇਬੀ ਕਾਰਨ, ਸਵੀਟ ਕਾਰਨ ਤੇ ਹੋਰ ਭੋਜਨ ਵਜੋ ਕੀਤੀ ਜਾਂਦੀ ਹੈ। ਪਸ਼ੂ ਭੋਜਨ ਵਿਚ ਵੀ ਮੱਕਾ ਦੀ ਵਰਤੋ ਹੁੰਦੀ ਹੈ। ਸਟਾਰਚ ਉਦਯੋਗ ਵਿਚ ਵੀ ਇਸਦੀ ਵਰਤੋ ਕੀਤੀ ਜਾਂਦੀ ਹੈ। ਸੋਨੀਪਤ ਜਿਲ੍ਹੇ ਦਾ ਮਨੋਲੀ ਪਿੰਡ ਤਾ ਬੇਬੀ ਕਾਰਨ ਅਤੇ ਸਵੀਟ ਕਾਰਨ ਦੀ ਖੇਤੀ ਲਈ ਜਾਣਿਆ ਜਾਂਦਾ ਹੈ। ਸਾਲ 2022-23 ਲਈ ਮੱਕਾ ਦਾ ਘੱਟੋ ਘੱਟ ਸਹਾਇਕ ਮੁੱਲ 1962 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤੀ ਗਈ ਹੈ। ਹਰਿਆਣਾ ਵਿਚ ਖਰੀਫ ਮੱਕਾ ਦੀ ਬਿਜਾਈ ਆਮਤੌਰ ‘ਤੇ 15 ਜੂਨ ਤੋਂ 20 ਜੁਲਾਈ ਦੇ ਵਿਚ ਹੁੰਦੀ ਹੈ ਅਤੇ ਕਟਾਈ ਦਾ ਸਮੇਂ 10 ਸਤੰਬਰ ਤੋਂ 31 ਅਕਤੂਬਰ ਤਕ ਰਹਿੰਦਾ ਹੈ।
Share the post "ਫਸਲ ਵਿਵਿਧੀਕਰਣ ਦੇ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਮਨਾਇਆ ਮੱਕਾ ਦਿਵਸਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਕਰੇਗਾ ਸਹਿਯੋਗ"