ਇੱਥੇ ‘ਚਿੱਟਾ ਹੀ ਚਿੱਟਾ’ ਦੇ ਨਾਅਰੇ ਲਿਖਣ ਤੋਂ ਬਾਅਦ ਪੁਲਿਸ ਨੇ ਨਰ ਸਿੰਘ ਕਲੋਨੀ ਵਿਖੇ ਚਲਾਇਆ CASO ਆਪ੍ਰੇਸ਼ਨ

Date:

spot_img

👉10 ਗ੍ਰਾਮ ਹੈਰੋਇਨ ਅਤੇ 165 ਪ੍ਰੈਗਾਬਾਲਿਨ ਕੈਪਸੂਲ ਬਰਾਮਦ, 3 ਮੁਕੱਦਮੇ ਦਰਜ
Bathinda News : ਜ਼ਿਲ੍ਹੇ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਨਰ ਸਿੰਘ ਕਲੋਨੀ ਵਿਖੇ ਐਤਵਾਰ ਸਵੇਰੇ ਕੰਧਾਂ ‘ਤੇ ਚਿੱਟਾਂ ਵਿਕਣ ਬਾਰੇ ਕੰਧਾਂ ‘ਤੇ ਲਿਖੇ ਜਾਣ ਦਾ ਪਤਾ ਲੱਗਣ ਤੋਂ ਬਾਅਦ ਹਰਕਤ ਵਿਚ ਆਈ ਜ਼ਿਲ੍ਹਾ ਪੁਲਿਸ ਵੱਲੋਂ ਨਰ ਸਿੰਘ ਕਲੋਨੀ ਵਿਖੇ CASO (ਕੋਰਡਨ ਐਂਡ ਸਰਚ ਆਪ੍ਰੇਸ਼ਨ) ਚਲਾਇਆ ਗਿਆ। ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਕਥਿਤ ਤੌਰ ‘ਤੇ ਪਿੰਡ ਦੀ ਇੱਕ ਦੁਕਾਨ ‘ਤੇ ‘ਚਿੱਟਾ ਹੀ ਚਿੱਟਾ’ ਲਿਖਿਆ ਸੀ। ਦਸਿਆ ਜਾ ਰਿਹਾ ਕਿ ਉਕਤ ਨੌਜਵਾਨ ਖੁਦ ਵੀ ਇਸ ਲਾਹਨਤ ਤੋਂ ਪੀੜ੍ਹਤ ਹੈ। ਇਸ ਘਟਨਾ ਦੀਆਂ ਵੀਡੀਓ ਵਾਈਰਲ ਹੋਣ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਵੱਲੋਂ ਐੱਸ.ਪੀ. (ਡੀ) ਮਨੋਜ ਗੋਰਸੀ ਦੀ ਨਿਗਰਾਨੀ ਹੇਠ ਅਤੇ ਉਪ ਕਪਤਾਨ ਪੁਲਿਸ ਬਠਿੰਡਾ ਦਿਹਾਤੀ ਹਰਵਿੰਦਰ ਸਿੰਘ ਸਰਾਂ ਅਤੇ ਇੰਸਪੈਕਟਰ ਹਰਬੰਸ ਸਿੰਘ ਮੁੱਖ ਅਫ਼ਸਰ ਥਾਣਾ ਸੰਗਤ ਦੀ ਅਗਵਾਈ ਵਿੱਚ ਇਹ ਅਪਰੇਸ਼ਨ ਚਲਾਇਆਗਿਆ।

ਇਹ ਵੀ ਪੜ੍ਹੋ 👉‘War on Gangsters’ ਮੁਹਿੰਮ ਦਾ 278ਵਾਂ ਦਿਨ: ਪੰਜਾਬ ਪੁਲਿਸ ਵੱਲੋਂ 525 ਥਾਈਂ ਛਾਪੇਮਾਰੀ; 209 ਕਾਬੂ

ਪੁਲਿਸ ਬੁਲਾਰੇ ਮੁਤਾਬਕ ਇਸ ਸਰਚ ਅਭਿਆਨ ਦੌਰਾਨ ਕਰੀਬ 125 ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ। ਅਭਿਆਨ ਦੀ ਸ਼ੁਰੂਆਤ ਮੌਕੇ ਸਰਚ ਕੀਤੇ ਜਾਣ ਵਾਲੇ ਏਰੀਏ ਨੂੰ ਚਾਰੋਂ ਪਾਸਿਓਂ ਵਿਸ਼ੇਸ਼ ਨਾਕਾਬੰਦੀ ਕਰਕੇ ਘੇਰਾਬੰਦੀ ਕੀਤੀ ਗਈ ਅਤੇ ਅੰਦਰ-ਬਾਹਰ ਜਾਣ ਵਾਲੇ ਰਸਤਿਆਂ ਨੂੰ ਸੀਲ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਟੀਮਾਂ ਵੱਲੋਂ ਸ਼ੱਕੀ ਘਰਾਂ, ਥਾਵਾਂ ਅਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਪੁਲਿਸ ਬੁਲਾਰੇ ਮੁਤਾਬਕ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ: ਅਰਸ਼ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ, ਵਾਸੀ ਧੋਬੀਆਣਾ ਬਸਤੀ, ਬਠਿੰਡਾ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।165 ਪ੍ਰੈਗਾਬਾਲਿਨ ਕੈਪਸੂਲ ਬਰਾਮਦ: ਮਨਦੀਪ ਸਿੰਘ ਪੁੱਤਰ ਬਿੰਦਰ ਸਿੰਘ, ਵਾਸੀ ਡੂੰਮਵਾਲੀ ਨੂੰ ਪ੍ਰੈਗਾਬਾਲਿਨ ਕੈਪਸੂਲਾਂ ਦੇ ਕੁੱਲ 165 ਕੈਪਸੂਲਾਂ ਸਮੇਤ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ 👉Bathinda ਦੇ flipkart Store ‘ਚੋਂ ਕਰੋੜਾਂ ਦੀ ਚੋਰੀ; ਘਰ ਦੇ ਭੇਤੀਆਂ ਨੇ ‘ਲੰਕਾ’ ਢਾਹੀ, ਦੋ ਮੁਲਾਜ਼ਮ ਕਾਬੂ

ਇਸ ਸਬੰਧੀ ਬੀ.ਐੱਨ.ਐੱਸ. ਦੀ ਧਾਰਾ 223 ਤਹਿਤ ਮੁਕੱਦਮਾ ਦਰਜ ਕੀਤਾ ਗਿਆ।ਹੈਰੋਇਨ ਸਮੇਤ ਦੋ ਵਿਅਕਤੀ ਕਾਬੂ: ਅਮਰਜੀਤ ਕੌਰ ਪਤਨੀ ਸੁਖਦੇਵ ਸਿੰਘ ਅਤੇ ਯਾਦਪਾਲ ਸਿੰਘ ਪੁੱਤਰ ਸੁਖਮੰਦਰ ਸਿੰਘ, ਵਾਸੀਆਨ ਨਰ ਸਿੰਘ ਕਲੋਨੀ, ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।ਇਸ ਤਰ੍ਹਾਂ ਉਕਤ ਕਾਰਵਾਈ ਦੌਰਾਨ ਕੁੱਲ 10 ਗ੍ਰਾਮ ਹੈਰੋਇਨ ਅਤੇ 165 ਪ੍ਰੈਗਾਬਾਲਿਨ ਕੈਪਸੂਲ ਬਰਾਮਦ ਕੀਤੇ ਗਏ ਅਤੇ ਥਾਣਾ ਸੰਗਤ ਵਿਖੇ ਕੁੱਲ 3 ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ।ਇਸ ਤੋਂ ਇਲਾਵਾ, CASO ਆਪ੍ਰੇਸ਼ਨ ਦੌਰਾਨ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ 5 ਮੋਟਰਸਾਈਕਲਾਂ ਨੂੰ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਦੀ ਤਸਦੀਕ ਕੀਤੀ ਜਾ ਰਹੀ ਹੈ।ਬਠਿੰਡਾ ਪੁਲਿਸ ਨਸ਼ਿਆਂ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਨਸ਼ਿਆਂ ਦੀ ਤਸਕਰੀ ਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਰਹੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਅਸੀਂ ਪੰਜਾਬ ਨੂੰ ਸਿੱਖਿਆ ਦੇ ਧੁਰੇ ਵਜੋਂ ਵਿਕਸਤ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਸਰਕਾਰੀ ਸਕੂਲਾਂ ਦੇ ਸੁਧਾਰ ਕਾਰਜਾਂ ਲਈ ਫੰਡਾਂ ਦੀ ਕੋਈ...