WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਫਿਰਕੂ-ਫਾਸ਼ੀਵਾਦ ਤੇ ਲੋਕ ਮਾਰੂ ਨੀਤੀਆਂ ਨੂੰ ਭਾਂਜ ਦੇਣ ਦੇ ਘੋਲ ਤੇਜ ਕਰੇਗੀ ਆਰ.ਐਮ.ਪੀ.ਆਈ.-ਮਹੀਪਾਲ

ਉਚੇਰੀ ਜਮਾਤੀ ਸੂਝ ਨਾਲ ਲੈਸ ਜਾਬਤਾਬੱਧ ਪਾਰਟੀ ਜੱਥੇਬੰਦੀ ਦੀ ਉਸਾਰੀ ‘ਚ ਜੁਟ ਜਾਓ- ਲਾਲ ਚੰਦ
ਸੁਖਜਿੰਦਰ ਮਾਨ
ਬਠਿੰਡਾ,13 ਜੂਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ ਤਹਿਸੀਲ ਕਮੇਟੀ ਦਾ ਜੱਥੇਬੰਦਕ ਅਜਲਾਸ ‘ਕਾਮਰੇਡ ਕਮਲੇਸ਼ ਰਾਣੀ ਯਾਦਗਾਰੀ ਹਾਲ‘, ਰੰਧਾਵਾ ਭਵਨ ਬਠਿੰਡਾ ਵਿਖੇ ਇੱਕ ਮਜਬੂਤ, ਬਾਜਾਬਤਾ ਅਤੇ ਉਚੇਰੀ ਸਿਧਾਂਤਕ ਤੇ ਵਿਚਾਰਧਾਰਕ ਸੂਝ ਨਾਲ ਲੈਸ ਪਾਰਟੀ ਉਸਾਰੇ ਜਾਣ ਦਾ ਸੰਕਲਪ ਲੈਣ ਨਾਲ ਸੰਪੰਨ ਹੋਇਆ।ਜੋਸ਼ ਭਰਪੂਰ ਨਾਹਰਿਆਂ ਦੀ ਗੂੰਜ ਦਰਮਿਆਨ ਸਿਰੜ ਅਤੇ ਕੁਰਬਾਨੀ ਦੀ ਜਿਉਂਦੀ-ਜਾਗਦੀ ਮਿਸਾਲ ਕਾਮਰੇਡ ਸੰਪੂਰਨ ਸਿੰਘ ਵੱਲੋਂ ਪਾਰਟੀ ਦਾ ਸੂਹਾ ਝੰਡਾ ਲਹਿਰਾਏ ਜਾਣ ਨਾਲ ਆਰੰਭ ਹੋਏ ਅਜਲਾਸ ਦਾ ਉਦਘਾਟਨ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਕੀਤਾ।
ਪ੍ਰਧਾਨਗੀ ਸਾਦ ਮੁਰਾਦੇ ਕਿਰਤੀ ਆਗੂ ਸਾਥੀ ਗੁਰਮੀਤ ਸਿੰਘ ਜੈ ਸਿੰਘ ਵਾਲਾ, ਕਿਸਾਨ ਆਗੂ ਸੁਖਦੇਵ ਸਿੰਘ ਨਥਾਣਾ ਅਤੇ ਇਸਤਰੀ ਆਗੂ ਬੀਬੀ ਦਰਸ਼ਨਾ ਜੋਸ਼ੀ ਨੇ ਕੀਤੀ।ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਸਕੱਤਰ ਲਾਲ ਚੰਦ ਸਰਦੂਲਗੜ੍ਹ ਅਤੇ ਕੈਸ਼ੀਅਰ ਪ੍ਰਕਾਸ਼ ਸਿੰਘ ਨੰਦਗੜ੍ਹ ਸੁਚੱਜੀ ਸੇਧ ਦੇਣ ਲਈ ਉਚੇਚੇ ਹਾਜਰ ਹੋਏ।ਵਿਛੜੇ ਸਾਥੀਆਂ ਕਮਲੇਸ਼ ਰਾਣੀ, ਹਰਨੇਕ ਸਿੰਘ ਦੂਲੋਵਾਲ, ਅਤੇ ਜੋਗਿੰਦਰ ਸਿੰਘ ਚਾਨੀ ਤੋਂ ਇਲਾਵਾ ਕਿਸਾਨ ਘੋਲ ਦੇ ਸ਼ਹੀਦਾਂ, ਕੋਰੋਨਾ ਮਹਾਮਾਰੀ ਅਤੇ ਜੰਗਾਂ ਵਿੱਚ ਮਾਰੇ ਗਏ ਲੋਕਾਂ ਨੂੰ ਦੋ ਮਿੰਟ ਮੌਨ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਹਾਜਰ ਡੈਲੀਗੇਟਾਂ ਨੇ ਸਰਵ ਸੰਮਤੀ ਨਾਲ ਪ੍ਰਵਾਨ ਕੀਤੇ ਇੱਕ ਮਤੇ ਰਾਹੀਂ ਸੰਘ ਪਰਿਵਾਰ ਦੇ ਫਿਰਕੂ-ਫਾਸ਼ੀ ਏਜੰਡੇ ਅਤੇ ਭਾਰਤ ਸਮੇਤ ਸੰਸਾਰ ਭਰ ਦੇ ਕਿਰਤੀਆਂ ਨੂੰ ਕੰਗਾਲ ਕਰਨ ਵਾਲੀਆਂ ਨਵ ਉਦਾਰਵਾਦੀ ਨੀਤੀਆਂ ਖਿਲਾਫ਼ ਅਤੇ ਕਿਰਤੀ, ਕਿਸਾਨਾਂ, ਮਿਹਨਤੀ ਤਬਕਿਆਂ ਦੇ ਬੁਨਿਆਦੀ ਮਸਲਿਆਂ ਦੇ ਠੋਸ ਹੱਲ ਲਈ ਸੰਗਰਾਮ ਤੇਜ ਕਰਨ ਦਾ ਨਿਰਣਾ ਲਿਆ।ਤਹਿਸੀਲ ਸਕੱਤਰ ਦਰਸ਼ਨ ਸਿੰਘ ਫੁੱਲੋ ਮਿੱਠੀ ਵੱਲੋਂ ਪੇਸ਼ ਕੀਤੀ ਗਈ ਪਿਛਲੀਆਂ ਸਰਗਰਮੀਆਂ ਅਤੇ ਭਵਿੱਖੀ ਕਾਰਜਾਂ ਦੀ ਰਿਪੋਰਟ 15 ਡੈਲੀਗੇਟਾਂ ਦੇ ਕੀਮਤੀ ਸੁਝਾਵਾਂ ਅਤੇ ਵਾਧਿਆਂ ਸਮੇਤ ਸਰਵ ਸੰਮਤੀ ਨਾਲ ਪ੍ਰਵਾਨ ਕੀਤੀ ਗਈ।
ਅੰਤ ਵਿੱਚ ਸਰਵ ਸੰਮਤੀ ਨਾਲ ਕੀਤੀ ਗਈ ਚੋਣ ਰਾਹੀਂ ਦਰਸ਼ਨ ਸਿੰਘ ਫੁੱਲੋ ਮਿੱਠੀ ਪ੍ਰਧਾਨ, ਕੁਲਵੰਤ ਸਿੰਘ ਦਾਨ ਸਿੰਘ ਵਾਲਾ ਸਕੱਤਰ ਅਤੇ ਮਲਕੀਤ ਸਿੰਘ ਮਹਿਮਾ ਕੈਸ਼ੀਅਰ ਚੁਣੇ ਗਏ।ਮਿੱਠੂ ਸਿੰਘ ਘੁੱਦਾ, ਸੁਖਦੇਵ ਸਿੰਘ ਨਥਾਣਾ, ਮੱਖਣ ਸਿੰਘ ਤਲਵੰਡੀ ਸਾਬੋ, ਤਾਰਾ ਸਿੰਘ ਨੰਦਗੜ੍ਹ ਕੋਟੜਾ ਅਤੇ ਦਰਸ਼ਨਾ ਜੋਸ਼ੀ ਨੂੰ ਤਹਿਸੀਲ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।ਪ੍ਰਧਾਨਗੀ ਮੰਡਲ ਵੱਲੋਂ ਬੀਬੀ ਦਰਸ਼ਨਾ ਜੋਸ਼ੀ ਨੇ ਪੁੱਜੇ ਆਗੂਆਂ, ਡੈਲੀਗੇਟਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਸਫਲ ਅਜਲਾਸ ਲਈ ਵਧਾਈ ਦਿੱਤੀ।

Related posts

ਜੈਜੀਤ ਜੌਹਲ ਨੇ ਸਰੂਪ ਸਿੰਗਲਾ ਨੂੰ ਦਿੱਤਾ ਠੋਕਵਾਂ ਜਵਾਬ

punjabusernewssite

ਨਹਿਰੀ ਪਾਣੀ ਦੀ ਘਾਟ ਕਾਰਨ ਨਰਮੇਂ ਦੀ ਬਿਜਾਈ ਪਿਛੜਣ ਦੇ ਬਣੇ ਅਸਾਰ

punjabusernewssite

ਭੱਲਾ ਅਤੇ ਬਿੱਟੂ ਸੈਂਕੜੇ ਸਮਰਥਕਾਂ ਸਮੇਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

punjabusernewssite