588 ਪਾਜੀਟਿਵ ਕੇਸ ਨਵੇਂ ਆਏ, ਕੁੱਲ ਕਰੋਨਾ ਕੇਸਾਂ ਦੀ ਗਿਣਤੀ 2336 ਹੋਈ
15 ਦਿਨਾਂ ’ਚ 6 ਮੌਤਾਂ ਹੋਈਆਂ
ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ : ਓਮੀਕਰੋਨਾ ਦੇ ਨਾਂ ’ਤੇ ਸ਼ੁਰੂ ਹੋਈ ਕਰੋਨਾ ਦੀ ਤੀਜੀ ਲਹਿਰ ਨੇ ਹੁਣ ਅਪਣਾ ਕਹਿਰ ਵਰਸਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਕਰੋਨਾ ਤੋਂ ਪੀੜਤ ਪੀਜੀਆਈ ਵਿਚ ਦਾਖ਼ਲ ਇੱਕ 24 ਸਾਲਾ ਗਰਭਵਤੀ ਔਰਤ ਅਤੇ ਉਸਦੀ ਨਵਜੰਮੀ ਬੱਚੀ ਦੀ ਮੌਤ ਹੋ ਗਈ। ਜਦੋਂਕਿ 588 ਪਾਜ਼ੀਟਿਵ ਨਵੇਂ ਸਾਹਮਣੇ ਆਏ ਹਨ। ਜਿਸਤੋਂ ਬਾਅਦ ਹੁਣ ਜ਼ਿਲ੍ਹੇ ਵਿਚ ਕਰੋਨਾ ਕੇਸਾਂ ਦੀ ਗਿਣਤੀ 2336 ਹੋ ਗਈ ਹੈ। ਉਧਰ, ਮਿ੍ਰਤਕ ਔਰਤ ਤੇ ਉਸਦੀ ਨਵਜੰਮੀ ਬੱਚੀ ਦਾ ਅੰਤਿਮ ਸੰਸਕਾਰ ਅੱਜ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਕਰ ਦਿੱਤਾ ਗਿਆ। ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਦਸਿਆ ਕਿ ਮੋੜ ਨਜਦੀਕ ਇੱਕ ਪਿੰਡ ਦੀ ਰਹਿਣ ਵਾਲੀ ਉਕਤ ਔਰਤ ਨੂੰ ਕੁੱਝ ਦਿਨ ਪਹਿਲਾਂ ਕਰੋਨਾ ਹੋਇਆ ਸੀ। ਜਿਸਤੋਂ ਬਾਅਦ ਹਾਲਾਤ ਗੰਭੀਰ ਹੋਣ ’ਤੇ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪ੍ਰੰਤੂ ਹਾਲਾਤ ਵਿਗੜਣ ’ਤੇ ਚੰਡੀਗੜ੍ਹ ਪੀਜੀਪਆਈ ਵਿਚ ਲਿਜਾਇਆ ਗਿਆ, ਜਿੱਥੇ ਅੱਜ ਲੋਹੜੀ ਵਾਲੇ ਦਿਨ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਸੀ। ਇੱਥੇ ਦਸਣਾ ਬਣਦਾ ਹੈ ਕਿ ਪਿਛਲੇ ਇੱਕ ਹਫ਼ਤੇ ਦੇ ਵਿਚ ਹੀ ਸਾਢੇ 24 ਸੋ ਦੇ ਕਰੀਬ ਕਰੋਨਾ ਕੇਸ ਮਿਲ ਚੁੱਕੇ ਹਨ।
ਮਿਤੀ ਕੁੱਲ ਨਵੇਂ ਕੇਸ ਮੌਤਾਂ
7 ਜਨਵਰੀ 63 0
8 ਜਨਵਰੀ 119 0
9 ਜਨਵਰੀ 204 2
10 ਜਨਵਰੀ 203 0
11 ਜਨਵਰੀ 233 1
12 ਜਨਵਰੀ 172 1
13 ਜਨਵਰੀ 404 0
14 ਜਨਵਰੀ 469 0
15 ਜਨਵਰੀ 588 2