ਸੁਖਜਿੰਦਰ ਮਾਨ
ਬਠਿੰਡਾ, 24 ਅਪ੍ਰੈਲ: ਪਰਲਜ਼ ਪਲਾਟ ਹੋਲਡਰ ਐਸ਼ੋਸੀਏਸਨ ਬਠਿੰਡਾ ਦੀ ਇੱਕ ਮੀਟਿੰਗ ਅੱਜ ਸਥਾਨਕ ਟੀਚਰਜ਼ ਹੋਮ ਵਿੱਚ ਮਹੇਸ਼ ਦਿਵੇਦੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਵੱਲੋਂ ਪਿੱਛਲੇ ਲੰਬੇ ਸਮੇਂ ਤੋਂ ਪਰਲ ਕਲੋਨੀ ਬਠਿੰਡਾ ਨੂੰ ਡਵੈਲਪ ਕਰਵਾਉਣ ਲਈ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਨਾਲ ਕੀਤੀ ਜਾ ਰਹੀ ਜਦੋ ਜਹਿਦ ਦੀ ਵਿਆਖਿਆ ਕੀਤੀ ਗਈ। ਇਸ ਤੋਂ ਇਲਾਵਾ ਜਥੇਬੰਦੀ ਦੇ ਕੈਸ਼ੀਅਰ ਵੱਲੋਂ ਸਾਲ 2022-23 ਦੀ ਆਡਿਟ ਹੋਈ ਵਿੱਤੀ ਰਿਪੋਰਟ ਪੇਸ਼ ਕੀਤੀ। ਜਥੇਬੰਦੀ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਵੱਲੋਂ ਹਾਊਸ ਨੂੰ ਸੰਬੋਧਨ ਹੁੰਦਿਆਂ ਜਿੱਥੇ ਆਪਣੇਂ ਵਿਚਾਰ ਪੇਸ਼ ਕੀਤੇ। ਉੱਥੇ ਜਥੇਬੰਦੀ ਦੇ ਢਾਂਚੇ ਨੂੰ ਹੋਰ ਉਸਾਰੂ ਢੰਗ ਨਾਲ ਚਲਾਉਣ ਲਈ ਨਵੀਂ ਕਮੇਟੀ ਦੀ ਚੋਣ ਕਰਨ ਲਈ ਹਾਊਸ ਵਿੱਚ ਮਤਾ ਲਿਆਂਦਾ। ਹਾਊਸ ਵੱਲੋਂ ਪੂਰੀ ਸੋਚ ਵਿਚਾਰ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਪੁਰਾਣੀਂ ਟੀਮ ਨੂੰ ਅਗਲੇ ਤਿੰਨ ਸਾਲ ਲਈ ਬਣੇਂ ਰਹਿਣ ਦਾ ਫੈਸਲਾ ਲਿਆ ਗਿਆ ਹੈ। ਬਾਕੀ ਚਾਰ ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ। ਚੁਣੀ ਗਈ ਟੀਮ ਵਿਚ ਮਹੇਸ਼ ਦਿਵੇਦੀ ਨੂੰ ਪ੍ਰਧਾਨ, ਗੁਰਸੇਵਕ ਸਿੰਘ ਸੰਧੂ ਮੀਤ ਪ੍ਰਧਾਨ, ਜਗਮੇਲ ਸਿੰਘ ਜਨਰਲ ਸਕੱਤਰ, ਭਾਗੀਰਥ ਗੋਇਲ ਕੈਸ਼ੀਅਰ, ਰਾਕੇਸ਼ ਗੋਇਲ ਜੁਆਇੰਟ ਸਕੱਤਰ ਰਾਮ ਪਾਲ ਅਡੀਟਰ ਤੋਂ ਇਲਾਵਾ ਅਮਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਾਜੇਸ ਗਰਗ, ਰਾਜੇਸ ਰਾਮਪਾਲ ਅਤੇ ਬੀ ਪੀ ਗਰਗ ਨੂੰ ਕਾਰਜਕਾਰੀ ਮੈਂਬਰ ਚੁਣਿਆਂ ਗਿਆ।
Share the post "ਬਠਿੰਡਾ ’ਚ ਪਰਲਜ਼ ਪਲਾਟ ਹੋਲਡਰ ਐਸੋਸੀਏਸ਼ਨ ਦੀ ਹੋਈ ਮੀਟਿੰਗ ’ਚ ਕਲੌਨੀ ਨੂੰ ਵਿਕਸਤ ਕਰਨ ਦੀ ਮੰਗ"