WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ‘ਚ ਭਾਸਾ ਵਿਭਾਗ ਵਲੋਂ 25 ਤੋਂ 27 ਤੱਕ ਕਰਵਾਇਆ ਜਾਵੇਗਾ ਸੂਬਾ ਪੱਧਰੀ ਨਾਟ ਉਤਸਵ : ਜਿਲ੍ਹਾ ਭਾਸ਼ਾ ਅਫਸਰ

ਸੁਖਜਿੰਦਰ ਮਾਨ
ਬਠਿੰਡਾ,24 ਮਾਰਚ: ਭਾਸ਼ਾ ਵਿਭਾਗ ਵੱਲੋਂ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਅਤੇ ਵਿਸ਼ਵ ਰੰਗ ਮੰਚ ਨੂੰ ਸਮਰਪਿਤ ਤਿੰਨ ਰੋਜ਼ਾ ਰਾਜ ਪੱਧਰੀ ਨਾਟ-ਉਤਸਵ ਦਾ ਆਯੋਜਨ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸਦਾ ਆਯੋਜਨ 25 ਮਾਰਚ  ਤੋਂ 27 ਮਾਰਚ ਤੱਕ ਸਰਕਾਰੀ ਰਜਿੰਦਰਾ ਕਾਲਜ ਦੇ ਆਡੀਟੋਰੀਅਮ ਵਿਖੇ ਕੀਤਾ ਜਾਵੇਗਾ ਅਤੇ ਇਸਦਾ ਸਮਾਂ ਸ਼ਾਮ 7:40 ਦਾ ਰਹੇਗਾ। ਇਹ ਖੁਲਾਸਾ ਕਰਦਿਆਂ ਜਿਲ੍ਹਾ ਭਾਸ਼ਾ ਅਫਸਰ ਕੀਰਤੀਕਿ੍ਪਾਲ ਸਿੰਘ ਨੇ ਦਸਿਆ ਕਿ ਇਸ ਉਤਸਵ ਦੇ ਪਹਿਲੇ ਦਿਨ ਡਾ. ਸਤੀਸ਼ ਵਰਮਾ ਵੱਲੋਂ ਰਚਿਤ ਨਾਟਕ ‘ਲੋਕ ਮਨਾਂ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ’, ਦੂਸਰੇ ਦਿਨ ਡਾ਼ ਰਵੇਲ ਸਿੰਘ ਵੱਲੋਂ ਰਚਿਤ ਨਾਟਕ ‘ਮਰਜਾਣੀਆਂ’ ਅਤੇ ਆਖ਼ਰੀ ਦਿਨ ਡਾ਼ ਪਾਲੀ ਭੁਪਿੰਦਰ ਵੱਲੋਂ ਰਚਿਤ ਨਾਟਕ ‘ਮੈਂ ਭਗਤ ਸਿੰਘ’ ਖੇਡਿਆ ਜਾਵੇਗਾ । ਉਨ੍ਹਾਂ ਇਸ ਵਿੱਚ ਸਭ ਨੂੰ ਸ਼ਾਮਿਲ ਹੋਣ ਲਈ ਖੁੱਲਾ ਸੱਦਾ ਦਿੰਦਿਆਂ ਕਿਹਾ ਕਿ ਕਾਲਜ ਦੇ ਆਡੀਟੋਰੀਅਮ ਵਿੱਚ ਸੀਟਾਂ ਸੀਮਤ ਹੋਣ ਕਰਕੇ ਦਰਸਕ ਸਮੇਂ ਸਿਰ ਪਹੁੰਚਣ। ਉਨ੍ਹਾਂ ਦਸਿਆ ਕਿ ਇਸ ਰਾਜ ਪੱਧਰੀ ਸਮਾਗਮ ਵਿੱਚ ਤਿੰਨ ਦਿਨਾਂ ਦੌਰਾਨ ਮੰਤਰੀ ਭਾਸ਼ਾਵਾਂ ਸੂਬੇ ਦੇ ਸਿੱਖਿਆ ਮੰਤਰੀ ਸ਼੍ਰੀ ਮੀਤ ਹੇਅਰ , ਬਠਿੰਡਾ ਅਰਬਨ ਤੋਂ ਵਿਧਾਇਕ ਸ਼੍ਰੀ ਜਗਰੂਪ ਸਿੰਘ ਗਿੱਲ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ।

Related posts

ਬੀ.ਐਫ.ਜੀ.ਆਈ. ਵੱਲੋਂ ‘ਵਿਸ਼ਵ ਵਾਤਾਵਰਨ ਦਿਵਸ’ ਸੰਬੰਧੀ ਗਤੀਵਿਧੀਆਂ ਕਰਵਾਈਆਂ

punjabusernewssite

ਬਠਿੰਡਾ ’ਚ ਸਾਰਾ ਦਿਨ ਛਾਇਆ ਰਿਹਾ ਬਾਹਰਲੇ ਬੰਦਿਆਂ ਦਾ ‘ਖੌਫ਼’

punjabusernewssite

ਮਾਘੀ ਮੇਲਾ: ਅਕਾਲੀ ਦਲ ਸਿਆਸੀ ਕਾਨਫਰੰਸ ਕਰਕੇ ਮੁੜ ਭਖਾਏਗਾ ਮਾਲਵਾ ਦੀ ਰਾਜਨੀਤੀ

punjabusernewssite