spot_img

ਬਠਿੰਡਾ ‘ਚ ਸਵੇਰੇ-ਸਵੇਰੇ ਮੁੜ ਬਾਦਲਾਂ ਦੀ ਆਰਬਿਟ ਤੇ ਪੀਆਰਟੀਸੀ ਮੁਲਾਜਮਾਂ ‘ਚ ਹੋਇਆ ਖੜਕਾ-ਦੜਕਾ

Date:

spot_img
ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਨੇ ਬਰਨਾਲਾ ਬਾਈਪਾਸ ‘ਤੇ ਘੇਰੀ ਔਰਬਿੱਟ 
ਸੁਖਜਿੰਦਰ ਮਾਨ 
ਬਠਿੰਡਾ, 25 ਮਈ: ਬੁੱਧਵਾਰ ਸਵੇਰੇ 5 ਵਜੇ ਦੇ ਕਰੀਬ ਸਥਾਨਕ ਬੀਬੀਵਾਲਾ ਚੌਕ ਵਿਖੇ ਨਜਾਇਜ ਤੌਰ ‘ਤੇ ਚੱਲਣ ਨੂੰ ਲੈ ਕੇ ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਅਤੇ ਆਰਬਿਟ ਕੰਪਨੀ ਵਿਚਕਾਰ ਖੜਕ ਗਈ।  ਪਨਬੱਸ ਮੁਲਾਜ਼ਮਾਂ ਨੇ ਔਰਬਿਟ ਕੰਪਨੀ ਦੀ ਅਬੋਹਰ ਤੋਂ ਚੰਡੀਗੜ੍ਹ ਤੱਕ ਚੱਲਦੀ ਵਾਲਵੋ ਬੱਸ ਨੂੰ ਨਜਾਇਜ ਦਸਦਿਆ ਘੇਰ ਲਿਆ। ਹਾਲਾਂਕਿ ਇਸ ਮੌਕੇ ਆਰਬਿਟ ਕੰਪਨੀ ਦੇ ਮੁਲਾਜਮਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਨਾ ਸਿਰਫ ਪਰਮਿਟ ਹੈ ਬਲਕਿ ਇਸ ਬੱਸ ਦੇ ਗੇੜੇ ਟਾਇਮ ਟੇਬਲ ਵਿੱਚ ਪਏ ਹੋਏ ਹਨ। ਇਸ ਦੌਰਾਨ ਦੋਨਾਂ ਧਿਰਾਂ ਵਿਚਕਾਰ ਝਗੜਾ ਵਧ ਗਿਆ ਤੇ ਪੀ ਆਰ ਟੀ ਸੀ ਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂ ਵੀ ਮੌਕੇ ‘ਤੇ ਪੁੱਜ ਗਏ ਜਿਨ੍ਹਾਂ ਸਰਕਾਰੀ ਬੱਸਾਂ ਨੂੰ ਬੀਬੀਵਾਲਾ ਚੌਂਕ ਵਿਚ ਖੜ੍ਹੀਆਂ ਕਰਕੇ ਜਾਮ ਲਗਾ ਦਿੱਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਯੂਨੀਅਨ ਦੇ ਆਗੂ ਕਮਲ ਕੁਮਾਰ ਨੇ ਦੋਸ ਲਗਾਇਆ ਕਿ ਪੰਜਾਬ ਰੋਡਵੇਜ ਦਾ ਬਠਿੰਡਾ ਦੇ ਬੱਸ ਸਟੈਂਡ ਤੋਂ ਸਵੇਰੇ 4:50 ਵਜੇ ਦਾ ਚੰਡੀਗੜ੍ਹ ਲਈ ਚੱਲਦਾ ਹੈ ਪਰੰਤੂ ਬੱਸ ਦੇ ਬੀਬੀਵਾਲਾ ਚੌਂਕ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਆਰਬਿਟ ਬੱਸ ਇੱਥੋਂ ਸਵਾਰੀਆਂ ਚੁੱਕ ਕੇ ਲੈ ਜਾਂਦੀ ਹੈ। ਉਨ੍ਹਾਂ ਇਸ ਮੌਕੇ ਸੂਬੇ ਦੇ ਟ੍ਰਾਂਸਪੋਰਟ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਚੱਲਦੀਆਂ ਨਜਾਇਜ ਬੱਸਾਂ ਨੂੰ ਤੁਰੰਤ ਬੰਦ ਕਰਨ। ਇਸ ਦੌਰਾਨ ਸਰਕਾਰੀ ਬੱਸ ਦੇ ਕੰਢਕਟਰ ਗੁਰਪ੍ਰੀਤ ਸਿੰਘ ਨੇ ਵੀ ਦੋਸ ਲਗਾਇਆ ਕਿ ਉਕਤ ਬੱਸ ਦੀ ਕੰਪਨੀ ਇਕੱਲੇ ਬਠਿੰਡਾ ਤੋਂ ਹੀ ਨਹੀਂ ਬਲਕਿ ਚੰਡੀਗੜ੍ਹ ਤੱਕ ਸਾਰੇ ਰਾਸਤੇ ਵਿਚੋਂ ਸਵਾਰੀਆਂ ਚੁੱਕਦੇ ਜਾਂਦੇ ਹਨ ਜਿਸ ਨਾਲ ਜਨਤਕ ਟ੍ਰਾਂਸਪੋਰਟ ਨੂੰ ਵੱਡਾ ਘਾਟਾ ਪੈਂਦਾ ਹੈ।  ਦੂਜੇ ਪਾਸੇ ਬਾਅਦ ਵਿੱਚ ਦੋਵੇਂ ਧਿਰਾਂ ਵਿਚਕਾਰ ਸਮਝੌਤਾ ਹੋਣ ਦੀ ਵੀ ਸੂਚਨਾ ਹੈ, ਜਿਸਦੇ ਤਹਿਤ ਆਰਬਿਟ ਬੱਸ ਪੰਜਾਬ ਰੋਡਵੇਜ਼ ਦੀ ਬੱਸ ਤੋਂ ਬਾਅਦ ਰਵਾਨਾ ਹੋਇਆ ਕਰੇਗੀ ਤੇ ਅੱਜ ਵੀ ਸਮਾਂ ਟੱਪਣ ਕਾਰਨ ਆਰਬਿਟ ਬੱਸ ਖਾਲੀ ਹੀ ਚੰਡੀਗੜ੍ਹ ਲਈ ਰਵਾਨਾ ਹੋਈ।
spot_img

Share post:

Popular

More like this
Related

ਅੱਜ ਮੁੜ ਹੋਵੇਗੀ ਔਰਤਾਂ ਦੇ ਫੋਨ ‘ਚ ਟੂੰ-ਟੂੰ, ਖਾਤਿਆਂ ‘ਚ ਆਉਣਗੇ 3000 ਤੇ 4500 ਰੁਪਏ

Punjab News : ਪੰਜਾਬ ਦੀਆਂ ਕਰੀਬ ਲੱਖਾਂ ਔਰਤਾਂ ਦੇ...

ਨਸ਼ਿਆਂ ਦੇ ਖਾਤਮੇ ਲਈ ਸ਼ਾਹ ਵੱਲੋਂ ਦਿੱਤੀ 2029 ਤੱਕ ਦੀ ਡੈੱਡਲਾਈਨ ’ਤੇ ਵੜਿੰਗ ਨੇ ਚੁੱਕੇ ਸਵਾਲ

👉ਕਿਹਾ-ਇਹ ਡੁੱਬ ਰਹੇ ਬੈਂਕ ਦਾ ਬਹੁਤ ਲੰਮੀ ਤਾਰੀਖ ਵਾਲਾ...

Punjab Govt ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ

Chandigarh News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...