spot_img

ਭਗਵੰਤ ਮਾਨ ਨੇ ਖੁਦ ਸੰਭਾਲਿਆ ਸਿਹਤ ਵਿਭਾਗ

Date:

spot_img
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਈ: ਮੰਗਲਵਾਰ ਨੂੰ ਭਿ੍ਸਟਾਚਾਰ ਦੇ ਦੋਸ਼ਾਂ ਹੇਠ ਮੰਤਰੀ ਮੰਡਲ ਵਿਚੋਂ ਸਿਹਤ ਮੰਤਰੀ ਦੇ ਤੌਰ ‘ਤੇ ਵਿਜੇ ਸਿੰਗਲਾ ਦੀ ਬਰਖ਼ਾਸਤਗੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤ ਵਿਭਾਗ ਨੂੰ ਖੁਦ ਸੰਭਾਲ ਲਿਆ ਹੈ। ਪਹਿਲਾਂ ਚਰਚਾ ਸੀ ਕਿ ਮੁੱਖ ਮੰਤਰੀ ਇਹ ਵਿਭਾਗ ਕਿਸੇ ਹੋਰ ਸਾਥੀ ਮੰਤਰੀ ਨੂੰ ਦੇ ਸਕਦੇ ਹਨ ਪਰੰਤੂ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਪ੍ਰੋਗਰਾਮ ਮੁਹੱਲਾ ਕਲੀਨਿਕ ਨੂੰ ਲਾਗੂ ਕਰਨ ਦੇ ਚੱਲਦੇ ਮੁੱਖ ਮੰਤਰੀ ਵਲੋਂ ਵਿਸੇਸ ਰੁਚੀ ਲਈ ਜਾ ਰਹੀ ਹੈ। ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ 15 ਅਗੱਸਤ ਤੋਂ ਇਹ ਪ੍ਰੋਗਰਾਮ ਲਾਗੂ ਕਰਨ ਦਾ ਅੇਲਾਨ ਕੀਤਾ ਹੋਇਆ ਹੈ। ਜਿਸਦੇ ਚੱਲਦੇ ਹੁਣ ਮੰਤਰੀ ਮੰਡਲ ਦੇ ਵਿਸਥਾਰ ਤੱਕ ਸਿਹਤ ਵਿਭਾਗ ਨੂੰ ਅਪਣੇ ਕੋਲ ਹੀ ਰੱਖਣਗੇ। ਇਹ ਵੀ ਚਰਚਾ ਹੈ ਕਿ ਕੈਬਨਿਟ ਦਾ ਵਿਸਥਾਰ ਅਗਲੇ ਮਹੀਨੇ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਬਾਅਦ ਹੀ ਕੀਤਾ ਜਾਵੇਗਾ।
spot_img

Share post:

Popular

More like this
Related

ਅੱਜ ਮੁੜ ਹੋਵੇਗੀ ਔਰਤਾਂ ਦੇ ਫੋਨ ‘ਚ ਟੂੰ-ਟੂੰ, ਖਾਤਿਆਂ ‘ਚ ਆਉਣਗੇ 3000 ਤੇ 4500 ਰੁਪਏ

Punjab News : ਪੰਜਾਬ ਦੀਆਂ ਕਰੀਬ ਲੱਖਾਂ ਔਰਤਾਂ ਦੇ...

ਨਸ਼ਿਆਂ ਦੇ ਖਾਤਮੇ ਲਈ ਸ਼ਾਹ ਵੱਲੋਂ ਦਿੱਤੀ 2029 ਤੱਕ ਦੀ ਡੈੱਡਲਾਈਨ ’ਤੇ ਵੜਿੰਗ ਨੇ ਚੁੱਕੇ ਸਵਾਲ

👉ਕਿਹਾ-ਇਹ ਡੁੱਬ ਰਹੇ ਬੈਂਕ ਦਾ ਬਹੁਤ ਲੰਮੀ ਤਾਰੀਖ ਵਾਲਾ...

Punjab Govt ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ

Chandigarh News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...