ਬਠਿੰਡਾ ਸਹਿਤ ਗੁਆਂਢੀ ਰਾਜਾਂ ਦੇ ਲੋਕਾਂ ਨੂੰ ਵੀ ਹੋਵੇਗਾ ਵੱਡਾ ਫਾਇਦਾ : ਗੁਰਮੀਤ ਸਿੰਘ ਖੁੱਡੀਆਂ
ਉਦਯੋਗ ਅਤੇ ਵਪਾਰ ਨੂੰ ਪ੍ਰਫੁੱਲਿਤ ਕਰਨ ਚ ਉਡਾਣਾ ਹੋਣਗੀਆਂ ਸਹਾਈ ਸਿੱਧ : ਹਰਸਿਮਰਤ ਕੌਰ ਬਾਦਲ
ਸੁਖਜਿੰਦਰ ਮਾਨ
ਬਠਿੰਡਾ, 9 ਅਕਤੂਬਰ : ਕਰੀਬ ਸਾਢੇ ਤਿੰਨ ਸਾਲ ਤੋਂ ਕਰੋਨਾ ਮਹਾਂਮਾਰੀ ਕਾਰਨ ਬੰਦ ਬਠਿੰਡਾ-ਦਿੱਲੀ ਹਵਾਈ ਸੇਵਾ ਅੱਜ ਤੋਂ ਮੁੜ ਸ਼ੁਰੂ ਹੋ ਗਈ ਹੈ। ਦਿੱਲੀ ਤੋਂ ਅਲਾਇੰਸ ਏਅਰ ਦੀ ਪਹਿਲੀ ਫ਼ਲਾਈਟ 10 ਯਾਤਰੀਆਂ ਨੂੰ ਲੈ ਕੇ ਬਠਿੰਡਾ ਪੁੱਜੀ ਤੇ ਬਠਿੰਡਾ ਤੋਂ ਵਾਪਸੀ ਦਿੱਲੀ ਲਈ 14 ਯਾਤਰੀ ਗਏ। ਹਵਾਈ ਸੇਵਾ ਸ਼ੁਰੂ ਹੋਣ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਤੋਂ ਇਲਾਵਾ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਸਹਿਤ ਡਿਪਟੀ ਕਮਿਸ਼ਨਰ ਸੋਕਤ ਅਹਿਮਦ ਪਰੇ ਸਹਿਤ ਪੂਰਾ ਪ੍ਰਸ਼ਾਸਨ ਪੁੱਜਿਆ ਹੋਇਆ ਸੀ। ਇਸ ਦੌਰਾਨ ਦਿੱਲੀ ਤੋਂ ਆਏ ਯਾਤਰੀਆਂ ਅਤੇ ਇੱਥੋਂ ਜਾਣ ਵਾਲੇ ਯਾਤਰੀਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪਹਿਲੀ ਫ਼ਲਾਈਟ ਦੇ ਆਗਮਨ ਮੌਕੇ ਕੇਕ ਵੀ ਕੱਟਿਆ ਗਿਆ।
ਇਨ੍ਹਾਂ ਪੰਜ ਰਾਜਾ ‘ਚ 7 ਨਵੰਬਰ ਤੋਂ 17 ਨਵੰਬਰ ਵਿਚਕਾਰ ਹੋਣਗੀਆਂ ਵਿਧਾਨਸਭਾ ਚੋਣਾਂ, ਲੱਗਿਆ ਚੋਣ ਜਾਬਤਾ
ਵੱਡੀ ਗੱਲ ਇਹ ਵੀ ਰਹੀ ਕਿ ਦਿੱਲੀ ਤੋਂ ਪਹਿਲੀ ਫ਼ਲਾਈਟ ਲੈ ਕੇ ਪੁੱਜਣ ਵਾਲੇ ਜਹਾਜ ਦੇ ਪਾਇਲਟ ਗੌਰਵਪ੍ਰੀਤ ਸਿੰਘ ਬਰਾੜ ਵੀ ਬਠਿੰਡਾ ਜ਼ਿਲ੍ਹੇ ਦੇ ਨਾਲ ਲੱਗਦੇ ਸੁਖਨਾ ਦੇ ਜੰਮਪਲ ਹਨ, ਜਿੰਨ੍ਹਾਂ ਵਲੋਂ ਇਸ ਮੌਕੇ ਖ਼ੁਸੀ ਦਾ ਇਜਹਾਰ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਦਿੱਲੀ-ਬਠਿੰਡਾ ਵਿਚਕਾਰ ਸ਼ੁਰੂ ਹੋਈ ਦੁਬਾਰਾ ਹਵਾਈ ਯਾਤਰਾ ਨਾਲ ਬਠਿੰਡਾ ਦੇ ਨਾਲ ਲਗਦੇ ਕਈ ਜ਼ਿਲ੍ਹਿਆਂ ਤੋਂ ਇਲਾਵਾ ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ। ਇਸ ਨਾਲ ਜਿੱਥੇ ਉਨ੍ਹਾਂ ਨੂੰ ਆਉਣਾ-ਜਾਣਾ ਸੁਖਾਲਾ ਹੋਵੇਗਾ ਉੱਥੇ ਹੀ ਉਨ੍ਹਾਂ ਦੇ ਕੀਮਤੀ ਸਮੇਂ ਦੀ ਵੀ ਬੱਚਤ ਹੋਵੇਗੀ।
SYL ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਦਾ ਚੰਡੀਗੜ੍ਹ ਵਿਖੇ ਜ਼ੋਰਦਾਰ ਪ੍ਰਦਰਸ਼ਨ,ਪੁਲਿਸ ਨੇ ਹਿਰਾਸਤ ‘ਚ ਲਿਆ
ਸ. ਖੁੱਡੀਆਂ ਨੇ ਕਿਹਾ ਕਿ ਫ਼ਿਲਹਾਲ ਇਹ ਸ਼ੁਰੂ ਹੋਈਆਂ ਉਡਾਣਾ ਹਫ਼ਤੇ ਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਚੱਲਣਗੀਆਂ ਪ੍ਰੰਤੂ ਕੇਂਦਰ ਤੇ ਸੂਬਾ ਸਰਕਾਰ ਦੇ ਯਤਨਾਂ ਸਦਕਾ ਇਨ੍ਹਾਂ ਫਲਾਇਟਾਂ ਨੂੰ ਤਿੰਨ ਦਿਨਾਂ ਤੋਂ ਵੱਧਾ ਕੇ ਹਫ਼ਤੇ ਦੇ 5 ਦਿਨ ਕਰਨ ਦੇ ਹਰ ਸੰਭਵ ਯਤਨ ਕੀਤੇ ਜਾਣਗੇ।ਇਸੇ ਤਰ੍ਹਾਂ ਭਵਿੱਖ ਵਿੱਚ ਇੱਥੋ ਜੰਮੂ ਅਤੇ ਕਸ਼ਮੀਰ ਤੋਂ ਇਲਾਵਾ ਹੋਰਨਾਂ ਰਾਜਾਂ ਨੂੰ ਵੀ ਹਵਾਈ ਸੇਵਾਵਾਂ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਸ. ਖੁੱਡੀਆਂ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬਠਿੰਡਾ ਮਾਲਵੇ ਦੇ ਹੱਬ ਵਜੋਂ ਉਭਰ ਰਿਹਾ ਹੈ ਇੱਥੇ ਏਮਜ਼, ਫਰਟੀਲਾਇਜ਼ਰ, ਰਿਫਾਇਨਰੀ, ਬਠਿੰਡਾ ਕੈਂਟ ਅਤੇ ਆਸ-ਪਾਸ ਕਈ ਯੂਨੀਵਰਸਿਟੀਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਆਉਣ-ਜਾਣ ਵਾਲੇ ਯਾਤਰੀਆਂ ਨੂੰ ਇਨ੍ਹਾਂ ਫਲਾਇਟਾਂ ਵੱਡਾ ਲਾਭ ਮਿਲੇਗਾ।
ਰਾਮਲੀਲਾ ‘ਚ ‘ਸੀਤਾ ਹਰਨ’ ਵੇਖ ਆਪੇ ਤੋਂ ਬਾਹਰ ਹੋਇਆ ਕਾਂਸਟੇਬਲ, ਸਟੇਜ ‘ਤੇ ਚੜ੍ਹ ਕੁੱਟਤਾ ਰਾਵਨ
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਰੋਨਾ ਕਾਲ ਤੋਂ ਬਾਅਦ ਅੱਜ ਇਹ ਫਲਾਇਟਾਂ ਮੁੜ ਤੋਂ ਸ਼ੁਰੂ ਹੋਈਆਂ ਹਨ, ਜਿਸਦਾ ਪੂਰੇ ਮਾਲਵਾ ਖਿੱਤੇ ਨੂੰ ਫ਼ਾਈਦਾ ਹੋਵੇਗਾ। ਬੀਬੀ ਬਾਦਲ ਨੇ ਕਿਹਾ ਕਿ ਇਹ ਏਅਰਪੋਰਟ ਇਸ ਮਕਸਦ ਨਾਲ ਬਣਾਇਆ ਗਿਆ ਸੀ ਕਿ ਤਾਂ ਕਿ ਆਮ ਲੋਕਾਂ ਦੇ ਨਾਲ ਨਾਲ ਉਦਯੋਗਪਤੀ ਅਤੇ ਵਪਾਰੀ ਦਿੱਲੀ ਤੋਂ ਬਠਿੰਡਾ ਜਾਂ ਬਠਿੰਡਾ ਤੋਂ ਦਿੱਲੀ ਤੱਕ ਆ ਜਾ ਸਕਣ ਤੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਬਾਲੀਵੂੱਡ ਕਿੰਗ ਖਾਨ, ਸ਼ਾਹਰੁਖ ਖਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਸੁਰੱਖਿਆ ‘ਚ ਕੀਤਾ ਵਾਧਾ
ਉਨ੍ਹਾਂ ਕਿਹਾ ਕਿ ਇਹ ਫਲਾਇਟਾਂ ਉਦਯੋਗ ਤੇ ਵਪਾਰ ਨੂੰ ਪ੍ਰਫੁੱਲਿਤ ਕਰਨ ਚ ਸਹਾਈ ਸਿੱਧ ਹੋਣਗੀਆਂ ਅਤੇ ਇਨ੍ਹਾਂ ਨਾਲ ਉਦਯੋਗ ਖੇਤਰ ਨੂੰ ਹੁਲਾਰਾ ਮਿਲੇਗਾ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਲਾਲ ਅਗਰਵਾਲ, ਏਡੀਸੀ (ਵਿਕਾਸ) ਸ੍ਰੀਮਤੀ ਲਵਜੀਤ ਕਲਸੀ, ਮੈਂਬਰ ਸਲਾਹਕਾਰ ਕਮੇਟੀ ਡਾ. ਗੁਰਚਰਨ ਸਿੰਘ ਵਿਰਕ ਕਲਾਂ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਤੇ ਬਬਲੀ ਢਿੱਲੋਂ ਤੋਂ ਇਲਾਵਾ ਏਅਰਪੋਰਟ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਆਦਿ ਹਾਜ਼ਰ ਸਨ।
ਬਠਿੰਡਾ ਦੀ ਮੇਅਰ ਨੂੰ ‘ਗੱਦੀਓ’ ਉਤਾਰਨ ਲਈ ਮੁੜ ਸਰਗਰਮ ਹੋਏ ‘ਕਾਂਗਰਸੀ’, ਕੀਤੀ ਮੀਟਿੰਗ
ਕਿੰਨਾ ਸਮਾਨ ਲਿਜਾ ਸਕਦੇ ਹਨ ਯਾਤਰੀ?
ਬਠਿੰਡਾ: ਇਸ ਜਹਾਜ਼ ਅੰਦਰ ਯਾਤਰੀ 15 ਕਿੱਲੋ ਸਮਾਨ ਤੋਂ ਇਲਾਵਾ 5 ਕਿੱਲੋ ਦੀ ਹੈਂਡ ਕਿੱਟ ਵੀ ਨਾਲ ਲਿਜਾ ਸਕਦੇ ਹਨ। ਜਿਆਦਾ ਸਮਾਨ ਹੋਣ ਦੀ ਸੂਰਤ ਵਿਚ 250 ਪ੍ਰਤੀ ਕਿੱਲੋ ਦੀ ਹਿਸਾਬ ਨਾਲ ਹੋਰ ਪੈਸੇ ਲਏ ਜਾਣਗੇ। ਇਸ ਦੌਰਾਨ ਸਿਵਲ ਏਅਰਪੋਰਟ ਵਿਰਕ ਕਲਾਂ (ਬਠਿੰਡਾ) ਦੇ ਡਾਇਰੈਕਟਰ ਦਵਿੰਦਰ ਪ੍ਰਸਾਦ ਨੇ ਆਉਣ-ਜਾਣ ਵਾਲੀਆਂ ਫਲਾਇਟਾਂ ਦੀ ਸਮਾਂ ਸਾਰਨੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਫ਼ਤੇ ਚ ਤਿੰਨ ਦਿਨ ਹਰੇਕ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਇਹ ਫਲਾਇਟ ਦਿੱਲੀ ਤੋਂ ਸਵੇਰੇ 11:40 ’ਤੇ ਚੱਲੇਗੀ ਅਤੇ ਬਠਿੰਡਾ ਵਿਖੇ ਦੁਪਿਹਰ 1:00 ਪਹੁੰਚੇਗੀ। ਇਸੇ ਤਰ੍ਹਾਂ ਬਠਿੰਡਾ ਤੋਂ ਬਾਅਦ ਦੁਪਿਹਰ 1:25 ਵਜੇ ਚੱਲੇਗੀ ਅਤੇ ਦਿੱਲੀ ਵਿਖੇ 2:30 ਵਜੇਂ ਪਹੁੰਚੇਗੀ।
ਮਨਪ੍ਰੀਤ ਬਾਦਲ ਤੋਂ ਬਾਅਦ ਬਿਕਰਮ ਸ਼ੇਰਗਿੱਲ ਨੇ ਲਗਾਈ ਅਗਾਉਂ ਜਮਾਨਤ ਦੀ ਅਰਜੀ
ਫ਼ਲਾਈਟ ਸੇਵਾ ਸ਼ੁਰੂ ਹੋਣ ਮੌਕੇ ਕੱਟੜ ਸਿਆਸੀ ਪ੍ਰਵਾਰ ਇੱਕ ਮੰਚ ’ਤੇ ਦਿਖ਼ੇ
ਬਠਿੰਡਾ: ਅੱਜ ਬਠਿੰਡਾ ਏਅਰਪੋਰਟ ’ਤੇ ਮੁੜ ਹਵਾਈ ਸੇਵਾ ਸ਼ੁਰੂ ਹੋਣ ਮੌਕੇ ਜਿੱਥੇ ਯਾਤਰੀਆਂ ਤੇ ਆਮ ਲੋਕਾਂ ਤੋਂ ਇਲਾਵਾ ਅਧਿਕਾਰੀਆਂ ਵਿਚਕਾਰ ਖ਼ੁਸੀ ਦਾ ਮਾਹੌਲ ਸੀ, ਉਥੇ ਇਸ ਦੌਰਾਨ ਦੋ ਸਿਆਸੀ ਕੱਟੜ ਵਿਰੋਧੀ ਪਰਿਵਾਰ ਵੀ ਇੱਕ ਮੰਚ ’ਤੇ ਦੇਖਣ ਨੂੰ ਮਿਲੇ। ਇੰਨ੍ਹਾਂ ਵਿਚ ਬਾਦਲ ਪਰਵਾਰ ਦੀ ਨੂੰਹ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਮਹਰੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸ਼ਾਮਲ ਸਨ। ਦੋਨਾਂ ਨੇ ਮਿਲ ਕੇ ਯਾਤਰੀਆਂ ਨੂੰ ‘ਵੈੱਲਕਮ’ ਕਿਹਾ ਤੇ ਇੱਕ ਦੂਜੇ ਨਾਲ ਹਲਕੀਆਂ ਫ਼ੁਲਕੀਆਂ ਗੱਲਾਂ ਵੀ ਕੀਤੀਆਂ। ਗੌਰਤਲਬ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਮਹਰੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ।