ਦੋ ਦਾ ਕਤਲ ਕਰਨ ਤੋਂ ਬਾਅਦ ਹਮਲਾਵਾਰ ਨੇ ਵੀ ਗੋਲੀ ਮਾਰ ਕੇ ਕੀਤੀ ਆਤਮਹੱਤਿਆ
ਮਰਨ ਵਾਲਾ ਤੇ ਮਾਰਨ ਵਾਲੇ ਹਨ ਇੱਕ ਹੀ ਦਾਦੇ ਦੇ ਪੋਤੇ, ਪੁਰਾਣੀ ਰੰਜਿਸ਼ ਹੋਣ ਦੀ ਚਰਚਾ
ਬਠਿੰਡਾ, 10 ਨਵੰਬਰ: ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾਗੁਰੂ ਵਿਖੇ ਅੱਜ ਸਵੇਰੇ ਹੋਏ ਭਿਆਨਕ ਗੋਲੀ ਕਾਂਡ ਵਿਚ ਤਿੰਨ ਜਣਿਆਂ ਦੇ ਮਰਨ ਅਤੇ ਕੁੱਝ ਇੱਕ ਦੇ ਜਖਮੀ ਹੋਣ ਦੀ ਸੂਚਨਾ ਹੈ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਦਿਆਲਪੁਰਾ ਦੀ ਪੁਲਿਸ ਅਤੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ। ਦੋ ਜਣਿਆਂ ਨੂੰ ਕਤਲ ਕਰਨ ਅਤੇ ਕਈਆਂ ਨੂੰ ਜਖਮੀ ਕਰਨ ਵਾਲੇ ਹਮਲਾਵਾਰ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਵੀ ਗੋਲੀਆਂ ਚਲਾਉਣ ਪਈਆਂ ਪ੍ਰੰਤੂ ਮੁਜਰਮ ਨੇ ਪੁਲਿਸ ’ਚ ਘਿਰਦਾ ਦੇਖ ਖੁਦ ਨੂੰ ਵੀ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।
ਰਾਜਪਾਲ ਬਨਾਮ ਮੁੱਖ ਮੰਤਰੀ: ਸੁਪਰੀਮ ਕੋਰਟ ’ਚ ਅੱਜ ਮੁੜ ਹੋਵੇਗੀ ਸੁਣਵਾਈ
ਡੀਐਸਪੀ ਫ਼ੂਲ ਮੋਹਿਤ ਅਗਰਵਾਲ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਘਟਨਾ ਵਿਚ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜਖਮੀ ਹਨ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਅੰਦਰ ਭਰਤੀ ਕਰਵਾਇਆ ਗਿਆ ਹੈ। ਮਿਲੀਆਂ ਸੂਚਨਾਵਾਂ ਮੁਤਾਬਕ ਗੋਲੀਆਂ ਚਲਾਉਣ ਵਾਲਾ ਤੇ ਮਰਨ ਵਾਲੇ ਇੱਕ ਹੀ ਦਾਦੇ ਦੀ ਔਲਾਦ ਸਨ ਅਤੇ ਇੰਨ੍ਹਾਂ ਦੀ ਆਪਸੀ ਪ੍ਰਵਾਰਕ ਰੰਜਿਸ਼ ਚੱਲਦੀ ਆ ਰਹੀ ਸੀ। ਹਮਲਾਵਾਰ ਦਾ ਨਾਂ ਗੁਰਸ਼ਰਨ ਸਿੰਘ ਉਰਫ਼ ਸਰਨੀ (45 ਸਾਲ) ਦਸਿਆ ਜਾ ਰਿਹਾ ਹੈ। ਜਦੋਂਕਿ ਮ੍ਰਿਤਕਾਂ ਵਿਚ ਉਸਦਾ ਚਚੇਰਾ ਭਰਾ ਗੁਰਸ਼ਾਂਤ ਸਿੰਘ ਅਤੇ ਪਿੰਡ ਦਾ ਇੱਕ ਹੋਰ ਵਿਅਕਤੀ ਭੋਲਾ ਸਿੰਘ ਸ਼ਾਮਲ ਹੈ।
ਡੀਸੀ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਖੁਸ਼ੀ ਕੀਤੀ ਸਾਂਝੀ
ਸੂਚਨਾ ਮੁਤਾਬਕ ਸਰਨੀ ਦੇ ਘਰਾਂ ਦੇ ਨਜਦੀਕ ਹੀ ਉਸਦੇ ਚਾਚੇ ਨਰਿੰਦਰ ਸਿੰਘ ਉਰਫ਼ ਨਿੰਦੀ ਦੀ ਪੌਣੇ ਸਾਲ ਵਾਲੀ ਭੋਗ ਦਾ ਬਰਸੀ ਸਮਾਗਮ ਸੀ। ਇਸ ਦੌਰਾਨ ਸਵੇਰੇ ਕਰੀਬ ਅੱਠ ਵਜੇਂ ਉਸਦੇ ਖੇਤਾਂ ਵਿਚ ਰਹਿੰਦੇ ਚਾਚੇ ਦਾ ਪੁੱਤਰ ਗੁਰਸ਼ਾਂਤ ਸਿੰਘ ਬਰਸੀ ਵਾਲੇ ਘਰ ਆਇਆ ਹੋਇਆ ਸੀ, ਜਿੱਥੇ ਸਵਰਨਜੀਤ ਨੇ ਅਪਣੀ ਲਾਇਸੰਸੀ ਰਾਈਫ਼ਲ ਦੇ ਨਾਲ ਉਸਨੂੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਇਸ ਦੌਰਾਨ ਜਖਮੀ ਗੁਰਸ਼ਾਂਤ ਸਿੰਘ ਨੂੰ ਸੰਭਾਲਣ ਦੀ ਕੋਸਿਸ ਕਰ ਰਹੇ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਭੋਲਾ ਸਿੰਘ ਨੂੰ ਵੀ ਮੁਜਰਮ ਨੇ ਗੋਲੀ ਮਾਰ ਦਿੱਤੀ। ਜਿਸਦੇ ਨਾਲ ਉਹ ਵੀ ਢੇਰ ਹੋ ਗਿਆ।
ਭੋਲਾ ਸਿੰਘ ਬਰਸੀ ਵਾਲੇ ਘਰ ਦੁੱਧ ਲੈ ਕੇ ਆਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਬਚਾਉਂਦੇ ਹੋਏ ਇੱਕ ਗਰੰਥੀ ਕੁਲਦੀਪ ਸਿੰਘ ਦੇ ਵੀ ਗੋਲੀਆਂ ਦੇ ਛਰੇ ਲੱਗ ਗਏ। ਇਸੇ ਤਰ੍ਹਾਂ ਗੋਲੀਆਂ ਦੇ ਛਰੇ ਲੱਗਣ ਕਾਰਨ ਕਈਆਂ ਦੇ ਹੋਰ ਵੀ ਜਖਮੀ ਹੋਣ ਦੀ ਸੂਚਨਾ ਹੈ। ਘਟਨਾ ਤੋਂ ਬਾਅਦ ਪਿੰਡ ਵਿਚ ਹਹਾਕਾਰ ਮੱਚ ਗਈ ਅਤੇ ਪੁਲਿਸ ਵੀ ਥੋੜੇ ਸਮੇਂ ਬਾਅਦ ਮੌਕੇ ’ਤੇ ਪੁੱਜ ਗਈ। ਪਿੰਡ ਦੇ ਲੋਕਾਂ ਮੁਤਾਬਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਥਿਤ ਹਮਲਾਵਾਰ ਅਪਣੇ ਘਰ ਦੇ ਚੁਬਾਰੇ ਵਿਚ ਚੜ ਗਿਆ, ਜਿੱਥੇ ਪੁਲਿਸ ਨੇ ਉਸਨੂੰ ਕਾਬੂ ਕਰਨ ਲਈ ਘੇਰਾਬੰਦੀ ਕੀਤੀ ਪ੍ਰੰਤੂ ਇਸ ਦੌਰਾਨ ਉਸਨੇ ਗੋਲੀਬਾਰੀ ਜਾਰੀ ਰੱਖੀ। ਜਿਸਦੇ ਚੱਲਦੇ ਪੁਲਿਸ ਵਲੋਂ ਵੀ ਜਵਾਬੀ ਫ਼ਾਈਰਿੰਗ ਕੀਤੀ ਗਈ। ਅਖ਼ੀਰ ਵਿਚ ਉਸਨੇ ਵੀ ਅਪਣੇ ਗੋਲੀ ਮਾਰ ਲਈ।ਮੁਢਲੀ ਸੂਚਨਾ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਹਮਲਵਾਰ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ ਤੇ ਉਸਦਾ ਡਾਕਟਰ ਕੋਲੋ ਇਲਾਜ ਵੀ ਚੱਲ ਰਿਹਾ ਸੀ।
Share the post "ਬਠਿੰਡਾ ਦੇ ਪਿੰਡ ਕੋਠਾਗੁਰੂ ਵਿਖੇ ਚੱਲੀਆਂ ਗੋਲੀਆਂ, ਤਿੰਨ ਦੀ ਹੋਈ ਮੌਤ, ਕਈ ਜਖਮੀ"