ਬਠਿੰਡਾ ਦੇ ਭੁੱਚੋਂ ਰੋਡ ’ਤੇ ਪੰਜ ਕਾਰਾਂ ਵਿਚ ਹੋਇਆ ਭਿਆਨਕ ਹਾਦਸਾ, 15 ਹੋਏ ਜਖਮੀ

Date:

spot_img

ਸੁਖਜਿੰਦਰ ਮਾਨ
ਬਠਿੰਡਾ, 30 ਜੁਲਾਈ: ਐਤਵਾਰ ਬਾਅਦ ਦੁਪਿਹਰ ਸਥਾਨਕ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਉਪਰ ਭੁੱਚੋਂ ਨਜਦੀਕ ਫ਼ਲਾਈ ਓਵਰ ਉਪਰ ਅੱਧੀ ਦਰਜ਼ਨ ਦੇ ਕਰੀਬ ਕਾਰਾਂ ਵਿਚ ਆਪਸ ਵਿਚ ਬੁਰੀ ਤਰ੍ਹਾਂ ਟਕਰਾ ਗਈਆਂ, ਜਿਸ ਕਾਰਨ 15 ਦੇ ਕਰੀਬ ਕਾਰ ਸਵਾਰ ਗੰਭੀਰ ਜਖਮੀ ਹੋ ਗਏ, ਜਿੰਨ੍ਹਾਂ ਨੂੰ ਰਾਹਗੀਰਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਆਦੇਸ਼ ਹਸਪਤਾਲ ਦੇ ਵਿਚ ਦਾਖ਼ਲ ਕਰਵਾਇਆ। ਹਾਲਾਂਕਿ ਇਸ ਭਿਆਨਕ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ । ਇਸ ਮਾਮਲੇ ਦੀ ਥਾਣਾ ਕੈਂਟ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਮੁਤਾਬਕ ਅੱਜ ਬਾਅਦ ਦੁਪਿਹਰ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਫ਼ੌਜੀ ਛਾਉਣੀ ਦੇ ਨਜਦੀਕ ਫ਼ਲਾਈਓਵਰ ਉਪਰ ਇੱਕ ਕਾਰ ਬਠਿੰਡਾ ਤੋਂ ਬਰਨਾਲਾ ਵੱਲ ਜਾ ਰਹੀ ਸੀ, ਇਸ ਦੌਰਾਨ ਇਸ ਤੇਜ ਰਫ਼ਤਾਰ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿਵਾਈਡਰ ਪਾਰ ਕਰਕੇ ਦੂਜੀ ਸਾਈਡ ਚਲੀ ਗਈ। ਜਿਸ ਕਾਰਨ ਦੂਜੇ ਪਾਸਿਓ ਆ ਰਹੀਆਂ ਕਾਰਾਂ ਉਸਦੇ ਨਾਲ ਟਕਰਾ ਗਈਆਂ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਰੀਬ ਅੱਧੀ ਦਰਜ਼ਨ ਕਾਰਾਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈਆਂ। ਘਟਨਾ ਮੌਕੇ ਲੋਕਾਂ ਦਾ ਚੀਕ-ਚਹਾੜਾ ਪੈ ਗਿਆ। ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਇੰਨ੍ਹਾਂ ਕਾਰਾਂ ਵਿਚ ਫ਼ਸੇ ਹੋਏ ਲੋਕਾਂ ਨੂੰ ਕਾਫ਼ੀ ਮੁਸੱਕਤ ਦੇ ਬਾਅਦ ਬਾਹਰ ਕੱਢਿਆ। ਹਾਦਸੇ ਕਾਰਨ ਸੜਕ ਉਪਰ ਪੂਰੀ ਤਰ੍ਹਾਂ ਜਾਮ ਲੱਗ ਗਿਆ। ਘਟਨਾ ਦਾ ਪਤਾ ਲੱਗਣ ’ਤੇ ਥਾਣਾ ਕੈਂਟ ਦੀ ਪੁਲਿਸ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ ਵੀ ਮੌਕੇ ’ਤੇ ਪੁੱਜੇ ਅਤੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੀਆਂ ਐਬੂਲੇਂਸਾਂ ਅਤੇ ਰਾਹਗੀਰਾਂ ਦੀਆਂ ਕਾਰਾਂ ਵਿਚ ਜਖਮੀਆਂ ਨੂੰ ਆਦੇਸ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਖਮੀਆਂ ਵਿਚ ਨੌਜਵਾਨ, ਬਜੁਰਗ, ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ, ਜਿੰਨ੍ਹਾਂ ਦੀ ਹਾਲਾਤ ਸਥਿਤ ਦੱਸੀ ਜਾ ਰਹੀ ਹੈ। ਉਧਰ ਥਾਣਾ ਕੈਂਟ ਦੇ ਮੁਖੀ ਸਬ ਇੰਸਪੈਕਟਰ ਰਵਿੰਦਰ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਖਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਹੈ।

spot_img
spot_img

Share post:

Popular

More like this
Related

ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਬਠਿੰਡਾ ਵੱਲੋਂ ਸ਼੍ਰੀ ਸਾਲਾਸਰ ਧਾਮ ਵਿਖੇ ਭੰਡਾਰੇ ਲਈ ਟਰੱਕ ਰਵਾਨਾ

Bathinda News: ਸ਼੍ਰੀ ਸਾਲਾਸਰ ਧਾਮ ਵਿਖੇ ਤਿੰਨ ਰੋਜ਼ਾ ਭੰਡਾਰੇ...

ਨਸ਼ਿਆਂ ਦੇ ਮੁੱਦੇ ‘ਤੇ Arvind Kejriwal ਦਾ Amit Shah ਉੱਪਰ ਵੱਡਾ ਸਿਆਸੀ ਹਮਲਾ…

Delhi News: ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਕੇਂਦਰੀ...

Bathinda Police ਦੀ ਮੁਸਤੈਦੀ ਨਾਲ ਬੱਚਾ ਸੁਰੱਖਿਅਤ ਮਾਪਿਆਂ ਤੱਕ ਪਹੁੰਚਿਆ

👉ਡਾਇਲ-112 ’ਤੇ ਸੂਚਨਾ ਮਿਲਦਿਆਂ ਹੀ PCR ਪੈਟਰੋਲ-03 ਟੀਮ ਨੇ...