ਸੜਕੀ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਦਿਵਾਇਆ ਵਿਸਵਾਸ਼
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 19 ਜੁਲਾਈ: ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਅਤੇ ਹਾਊਸਿੰਗ ਤੇ ਸਹਿਰੀ ਮਾਮਲੇ ਹਰਦੀਪ ਸਿੰਘ ਪੁਰੀ ਨੇ ਬੀਤੇ ਦਿਨੀਂ ਕੀਤੇ ਆਪਣੇ ਦੌਰੇ ਉਪਰੰਤ ਬਠਿੰਡਾ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨੋਟਿਸ ਲੈਂਦਿਆਂ ਸੜਕੀ ਤੇ ਆਵਾਜਾਈ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਬਠਿੰਡਾ ਦੇ ਲੋਕਾਂ ਨੂੰ ਦਰਪੇਸ ਆ ਰਹੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ ਨੇ ਸੜਕੀ ਤੇ ਆਵਾਜਾਈ ਮੰਤਰੀ ਨੂੰ ਇਹ ਵੀ ਦੱਸਿਆ ਕਿ ਲੋਕ ਸਭਾ ਪ੍ਰਵਾਸ ਯੋਜਨਾ ਦੇ ਹਿੱਸੇ ਵਜੋਂ ਸਥਾਨਕ ਪ੍ਰਸਾਸਨ, ਸਾਰੀਆਂ ਪਾਰਟੀਆਂ ਦੇ ਜਨਤਕ ਨੁਮਾਇੰਦਿਆਂ ਅਤੇ ਇਲਾਕਾ ਨਿਵਾਸੀਆਂ ਤੋਂ ਬਠਿੰਡਾ-ਚੰਡੀਗੜ੍ਹ ਨੈਸਨਲ ਹਾਈਵੇਅ ’ਤੇ ਬਰਨਾਲਾ ਬਾਈਪਾਸ ਫਲਾਈਓਵਰ ਸਬੰਧੀ ਬੇਨਤੀਆਂ ਪ੍ਰਾਪਤ ਕੀਤੀਆਂ ਸਨ।
ਸ. ਹਰਦੀਪ ਸਿੰਘ ਪੁਰੀ ਨੇ ਕੇਂਦਰੀ ਮੰਤਰੀ ਸ਼੍ਰੀ ਗਡਕਰੀ ਨੂੰ ਇਹ ਵੀ ਦੱਸਿਆ ਕਿ ਬਰਨਾਲਾ ਬਾਈਪਾਸ ‘ਤੇ ਪ੍ਰਸਤਾਵਿਤ ਓਵਰ ਬਿ੍ਰਜ ਦੇ ਡਿਜਾਈਨ ਨੂੰ ਰੇਤ ਨਾਲ ਭਰੇ ਪੁਲ ਤੋਂ ਪਿਲਰਡ ਐਲੀਵੇਟਿਡ ਬਿ੍ਰਜ ‘ਚ ਤਬਦੀਲ ਕੀਤਾ ਜਾਵੇ ਤਾਂ ਜੋ ਪੁਲ ਦੇ ਹੇਠਾਂ ਜਗ੍ਹਾ ਸਹਿਰ ਦੀ ਵਰਤੋਂ ਲਈ ਉਪਲਬਧ ਕਰਵਾਈ ਜਾ ਸਕੇ। ਉਹਨਾਂ ਇਹ ਵੀ ਦੱਸਿਆ ਕਿ ਮੌਜੂਦਾ ਡਿਜਾਇਨ ਦੇ ਤਹਿਤ, ਜਰੂਰੀ ਸੇਵਾਵਾਂ ਅਤੇ ਵਪਾਰਕ ਅਦਾਰੇ ਪ੍ਰਭਾਵਿਤ ਹੁੰਦੇ ਹਨ ਅਤੇ ਸਹਿਰ ਦੇ ਆਮ ਕੰਮ-ਕਾਜ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਨਿਵਾਸੀਆਂ ਲਈ 10-12 ਕਿਲੋਮੀਟਰ ਦੇ ਵਾਧੂ ਦੌਰੇ ਦਾ ਕਾਰਨ ਬਣਦੇ ਹਨ।ਮੀਟਿੰਗ ਦੌਰਾਨ ਨੈਸਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਦੇ ਮੈਂਬਰ (ਪ੍ਰੋਜੈਕਟਸ) ਮਨੋਜ ਕੁਮਾਰ ਵੀ ਹਾਜਰ ਸਨ।
Share the post "ਬਠਿੰਡਾ ਦੇ ਲੋਕਾਂ ਦੀਆਂ ਸਮੱਸਿਆਵਾਂ ਸੰਬੰਧੀ ਹਰਦੀਪ ਪੁਰੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ"