WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਵਿਆਹ ਦੇ ਨਾਂ ’ਤੇ ਲੜਕੀਆਂ ਦੇ ਸੁੰਦਰਤਾ ਮੁਕਾਬਲੇ ਦਾ ਆਯੋਜਨ ਰੱਖਣ ਵਾਲੇ ਪਿਊ-ਪੁੱਤ ਵਿਰੁੱਧ ਪਰਚਾ ਦਰਜ਼

ਹੋਟਲ ਪ੍ਰਬੰਧਕਾਂ ਨੇ ਸਮਾਗਮ ਦੀ ਬੁਕਿੰਗ ਹੋਣ ਤੋਂ ਕੀਤਾ ਇੰਨਕਾਰ, ਦਿੱਤੀ ਪੁਲਿਸ ਨੂੰ ਸਿਕਾਇਤ
ਸੁੰਦਰਤਾ ਮੁਕਾਬਲੇ ਕਰਵਾਉਣ ਵਾਲਿਆਂ ਨੇ ਕੀਤੇ ਫ਼ੋਨ ਬੰਦ
ਕੋਤਵਾਲੀ ਪੁਲਿਸ ਨੇ ਕੀਤਾ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ: ਬਠਿੰਡਾ ਦੇ ਇੱਕ ਹੋਟਲ ’ਚ ਇੱਕ ਐਨ.ਆਰ.ਆਈ ਲੜਕੇ ਦੇ ਵਿਆਹ ਦੇ ਲਈ ਆਗਾਮੀ 23 ਅਕਤੂਬਰ ਨੂੰ ਲੜਕੀਆਂ ਦੇ ਸੁੰਦਰਤਾ ਮੁਕਾਬਲੇ ਦਾ ਆਯੋਜਨ ਕਰਨ ਲਈ ਸ਼ਹਿਰ ’ਚ ਥਾਂ-ਥਾਂ ਪੋਸਟਰ ਲਗਡਾਉਣ ਵਾਲੇ ਪਿਊ-ਪੁੱਤ ਵਿਰੁਧ ਕੋਤਵਾਲੀ ਪੁਲਿਸ ਨੇ ਹੋਟਲ ਦੇ ਮਾਲਕ ਦੀ ਸਿਕਾਇਤ ’ਤੇ ਪਰਚਾ ਦਰਜ਼ ਕਰ ਲਿਆ ਹੈ। ਅੱਜ ਦਿਨੇਂ ਸ਼ਹਿਰ ਵਿਚ ਇਹ ਪੋਸਟਰ ਲੱਗਣ ਤੋਂ ਬਾਅਦ ਇਸਦੇ ਵਿਰੋਧ ’ਚ ਅਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਿੱਥੇ ਗੋਨਿਆਣਾ ਰੋਡ ’ਤੇ ਸਥਿਤ ਹੋਟਲ ਦੇ ਪ੍ਰਬੰਧਕਾਂ ਨੇ ਅਪਣੇ ਹੋਟਲ ਵਿਚ ਅਜਿਹਾ ਕੋਈ ਸਮਾਗਮ ਰੱਖਣ ਤੋਂ ਹੀ ਸਪੱਸ਼ਟ ਇੰਨਕਾਰ ਕਰ ਦਿੱਤਾ, ਉਥੇ ਸੁੰਦਰਤਾ ਮੁਕਾਬਲੇ ਦਾ ਆਯੋਜਨ ਕਰਵਾਉਣ ਵਾਲਿਆਂ ਨੇ ਅਪਣੇ ਫ਼ੋਨ ਬੰਦ ਕਰ ਲਏ। ਉਧਰ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਜਾਂਚ ਤੋਂ ਬਾਅਦ ਹੋਟਲ ਸਵੀਟ ਮਿਲਨ ਦੇ ਪ੍ਰਬੰਧਕ ਜਗਦੀਸ਼ ਗਰੋਵਰ ਦੇ ਬਿਆਨਾਂ ਉਪਰ ਇੰਨ੍ਹਾਂ ਪੋਸਟਰਾਂ ’ਚ ਅਪਣਾ ਨੰਬਰ ਦੇਣ ਵਾਲੇ ਰਾਮ ਦਿਆਲ ਜੋੜਾ ਤੇ ਉਨ੍ਹਾਂ ਦੇ ਪੁੱਤਰ ਸੁਰਿੰਦਰ ਜੋੜਾ ਵਿਰੁਧ ਥਾਣਾ ਕੋਤਵਾਲੀ ਦੀ ਪੁਲਿਸ ਨੇ ਧਾਰਾ 420,419,501,509,109 ਆਈ.ਪੀ.ਸੀ ਅਤੇ 6 9 1 ,੩ 1 ਤਹਿਤ ਕੇਸ ਦਰਜ਼ ਕਰਕੇ ਦੋਨਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸਦੀ ਪੁਸ਼ਟੀ ਕਰਦਿਆਂ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦਸਿਆ ਕਿ ਇਸ ਸਬੰਧ ਵਿਚ ਵੱਖ ਵੱਖ ਜਥੇਬੰਦੀਆਂ ਤੋਂ ਇਲਾਵਾ ਨਿੱਜੀ ਤੌਰ ’ਤੇ ਵਿਅਕਤੀਆਂ ਨੇ ਵਿਰੋਧ ਜਤਾਇਆ ਸੀ ਅਤੇ ਹੋਟਲ ਮਾਲਕ ਨੇ ਪੁਲਿਸ ਕੋਲ ਸਿਕਾਇਤ ਦਿੱਤੀ ਸੀ ਕਿ ਉਸਦੇ ਹੋਟਲ ਦਾ ਨਾਮ ਵਰਤ ਕੇ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਧੋਖਾਧੜੀ ਕੀਤੀ ਗਈ ਹੈ। ਦਸਣਾ ਬਣਦਾ ਹੈ ਕਿ ਰਾਤੋ-ਰਾਤ ਸ਼ਹਿਰ ਦੇ ਕਈ ਹਿੱਸਿਆ ਵਿਚ ਸੁੰਦਰਤਾ ਮੁਕਾਬਲੇ ਦਾ ਸੱਦਾ ਦੇਣ ਵਾਲੇ ਇਹ ਪੋਸਟਰ ਲੱਗ ਗਏ, ਜਿਸ ਵਿਚ ਪ੍ਰਬੰਧਕਾਂ ਨੇ ਸਾਫ਼ ਤੌਰ ’ਤੇ ਲਿਖਿਆ ਹੋਇਆ ਹੈ ਕਿ ਸਭ ਤੋਂ ਸੁੰਦਰ ਲੜਕੀ ਨੂੰ ਕੈਨੇਡਾ ਵਿਚ ਪੱਕੇ ਲੜਕੇ ਨਾਲ ਵਿਆਹ ਦੀ ਪੇਸ਼ਕਸ਼ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਅਸਲ ਵਿਚ ਇਹ ਮੁਕਾਬਲਾ ਮੁਜਰਮ ਜੋੜੀ ਦੇ ਕੈਨੇਡੀਅਨ ਲੜਕੇ ਦੇ ਦੋਸਤ ਲਈ ਸੁੰਦਰ ਲੜਕੀ ਲੱਭਣ ਨੂੰ ਲੈ ਕੇ ਰੱਖਿਆ ਗਿਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਇੰਨ੍ਹਾਂ ਪੋਸਟਰਾਂ ਵਿਚ ਪ੍ਰਬੰਧਕਾਂ ਨੇ ਅਪਣੇ ਨੰਬਰ ਦੇ ਕੇ ਚਾਹਵਾਨਾਂ ਨੂੰ ਸੰਪਰਕ ਕਰਨ ਲਈ ਵੀ ਕਿਹਾ ਸੀ ਤੇ ਨਾਲ ਹੀ ਮੈਰਿਜ ਬਿਊਰੋ ਵਾਲਿਆਂ ਨੂੰ ਫੋਨ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ। ਇੰਨ੍ਹਾਂ ਪੋਸਟਰਾਂ ਦੇ ਸ਼ਹਿਰ ਵਿਚ ਲੱਗਣ ਤੋਂ ਬਾਅਦ ਇਸ ਅਜੀਬ ਮੁਕਾਬਲੇ ਅਤੇ ਅਜੀਬ ਪੇਸ਼ਕਸ਼ ਦੀ ਸਾਰਾ ਦਿਨ ਹਰ ਪਾਸੇ ਚਰਚਾ ਚੱਲਦੀ ਰਹੀ। ਇਸਤੋਂ ਇਲਾਵਾ ਇਹ ਪੋਸਟਰ ਸੋਸ਼ਲ ਮੀਡੀਆ ’ਤੇ ਵੀ ਖ਼ੂਬ ਵਾਇਰਲ ਹੋਏ, ਹਾਲਾਂਕਿ ਜਿਆਦਾਤਰ ਲੋਕਾਂ ਨੇ ਇਸ ਪੇਸ਼ਕਸ ਦੀ ਪੁਰਾਣੇ ਜਮਾਨੇ ’ਚ ਰਾਜਿਆਂ ਮਹਾਰਾਜਿਆਂ ਤੇ ਧਾੜਵੀਆਂ ਵਲੋਂ ਕੀਤੇ ਜਾਣ ਵਾਲੇ ਸਬੰਭਰਾਂ ਨਾਲ ਤੁਲਨਾ ਕਰਦਿਆਂ ਇਸਦੀ ਨਿਖੇਧੀ ਕੀਤੀ। ਵੱਡੀ ਗੱਲ ਇਹ ਵੀ ਹੈ ਕਿ ਸ਼ਹਿਰ ਵਿਚ ਲੱਗੇ ਇੰਨ੍ਹਾਂ ਪੋਸਟਰਾਂ ਵਿਚ ਸਿਰਫ਼ ਉਚ ਜਾਤੀ ਨਾਲ ਸਬੰਧਤ ਸੁੰਦਰ ਲੜਕੀਆਂ ਨੂੰ ਹੀ ਆਉਣ ਲਈ ਕਿਹਾ ਗਿਆਸੀ। ਉਧਰ ਹੋਟਲ ਦੇ ਪ੍ਰਬੰਧਕ ਜਗਦੀਸ਼ ਗਰੋਵਰ ਨਾਂ ਦੇ ਵਿਅਕਤੀ ਨੇ ਸੰਪਰਕ ਕਰਨ ‘ਤੇ ਦਾਅਵਾ ਕੀਤਾ ਕਿ ‘‘ ਉਨ੍ਹਾਂ ਦੇ ਹੋਟਲ ਦਾ ਨਾਮ ਵਰਤਿਆਂ ਜਾ ਰਿਹਾ ਹੈ ਕਿਉਂਕਿ ਇਸ ਪ੍ਰੋਗਰਾਮ ਦੀ ਉਨ੍ਹਾਂ ਵਲੋਂ ਕੋਈ ਬੁਕਿੰਗ ਨਹੀਂ ਕੀਤੀ ਗਈ, ਜਿਸਦੇ ਚੱਲਦੇ ਉਹ ਪੁਲਿਸ ਨੂੰ ਵੀ ਕਾਰਵਾਈ ਦੀ ਮੰਗ ਲਈ ਸਿਕਾਇਤ ਦਿੱਤੀ ਹੈ।

Related posts

ਨੌਜਵਾਨਾਂ ਨੂੰ ਪੰਜਾਬੀ ਸੱਭਿਅਤਾ ਨਾਲ ਜੋੜਨ ਵਿੱਚ ਸਹਾਈ ਸਾਬਤ ਹੋ ਰਿਹਾ ਹੈ ਵਿਰਾਸਤੀ ਮੇਲਾ : ਬਬਲੀ ਢਿੱਲੋਂ

punjabusernewssite

ਨਿਵੇਕਲੀਆਂ ਤੇ ਕ੍ਰਾਂਤੀਕਾਰੀ ਤਬਦੀਲੀਆਂ ਕਰਨ ਚ ਬਠਿੰਡਾ ਬਣ ਰਿਹੈ ਮੋਹਰੀ : ਡਾ. ਇੰਦਰਬੀਰ ਸਿੰਘ ਨਿੱਜਰ

punjabusernewssite

ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੇ ਪੁੱਤਰ ਨੇ ਪੰਥਕ ਧਿਰਾਂ ਕੋਲੋਂ ਫ਼ਰੀਦਕੋਟ ਲਈ ਮੰਗਿਆ ਸਾਥ

punjabusernewssite