ਹਨੀ ਟਰੈਪ ਰਾਹੀ ਕਰਦੇ ਸਨ ਕਰਦੇ ਸਨ ਰਾਹਗੀਰਾਂ ਦਾ ਸ਼ਿਕਾਰ
ਸੁਖਜਿੰਦਰ ਮਾਨ
ਬਠਿੰਡਾ, 12 ਨਵੰਬਰ: ਬਠਿੰਡਾ ਪੁਲੀਸ ਵੱਲੋਂ ਇਕ ਅਜਿਹੇ ਗਰੋਹ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਜੋ ਬਠਿੰਡਾ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਖੜ੍ਹ ਕੇ ਰਾਤ ਬਰਾਤੇ ਰਾਹਗੀਰਾਂ ਨਾਲ ਹਨੀ ਟਰੈਪ ਰਾਹੀਂ ਬਲੈਕਮੇਲਿੰਗ ਦਾ ਧੰਦਾ ਕਰਦੇ ਸਨ। ਇਸ ਗਰੋਹ ਚ ਮਰਦ ਅਤੇ ਔਰਤਾਂ ਸ਼ਾਮਲ ਹਨ । ਮੁੱਖ ਅਫਸਰ ਥਾਣਾ ਕੋਤਵਾਲੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਗਰੋਹ ਨੂੰ ਕਾਬੂ ਕਰਨ ਲਈ ਸਿਵਲ ਲਾਈਨ ਪੁਲੀਸ ਨਾਲ ਮਿਲ ਕੇ ਸ਼ਾਂਝਾ ਅਪਰੇਸ਼ਨ ਕੀਤਾ ਗਿਆ ਤਾ ਇਸ ਅਪਰੇਸਨ ਦੌਰਾਨ ਮੋਹਨ ਲਾਲ ਬੋਰਾਨਾ ਵਾਸੀ ਗਣੇਸਾ ਬਸਤੀ ਬਠਿੰਡਾ ਜੋ ਮਿਤੀ 06.11.2022 ਨੂੰ ਰਾਤ ਸਮੇ ਇਸ ਗਰੋਹ ਦੇ ਧੱਕੇ ਚੜ੍ਹ ਗਿਆ ਸੀ ।ਦੋਸੀਆਨ ਨੇ ਉਸ ਦੀ ਵੀਡੀਉ ਵਾਇਰਲ ਕਰਨ ਦਾ ਦਬਾਅ ਬਣਾਕੇ ਉਸ ਪਾਸੋਂ 5 ਲੱਖ ਰੁਪਏ ਦੀ ਮੰਗ ਕੀਤੀ ਸੀ ਜਿੰਨਾ ਦਾ ਆਪਸ ਵਿਚ 35 ਹਜਾਰ ਰੁਪਏ ਵਿਚ ਸੋਦਾ ਤੈਅ ਹੋ ਗਿਆ ਸੀ ।ਮੋਹਨ ਲਾਲ ਬੋਰਾਨਾ ਨੇ ਥਾਣਾ ਕੋਤਵਾਲੀ ਬਠਿੰਡਾ ਵਿਖੇ ਮੁੱਕਦਮਾ ਨੰਬਰ 192 ਮਿਤੀ 7,11,2022 ਅ/ਧ 384,506,323,120ਬੀ ਆਈ ਪੀ ਸੀ ਤਹਿਤ ਦਰਜ ਕਰਵਾ ਦਿੱਤਾ ਸੀ। ਥਾਣਾ ਸਿਵਲ ਲਾਇਨ ਬਠਿੰਡਾ ਅਤੇ ਥਾਣਾ ਕੋਤਵਾਲੀ ਬਠਿੰਡਾ ਦੀ ਫੋਰਸ ਨੇ ਸਾਝੇ ਤੋਰ ਤੇ ਮੁੱਕਦਮਾ ਦੀ ਤਫਤੀਸ ਦੋਰਾਨ ਜਗਸੀਰ ਸਿੰਘ ਉਰਫ ਗੱਗੂ ਵਾਸੀ ਲੱਖੀ ਜੰਗਲ, ਲਖਵੀਰ ਸਿੰਘ ਉਰਫ ਨਿਹਾਲਾ ਵਾਸੀ ਥਰਾਜ ਜਿਲਾ ਮੌਗਾ, ਇੰਦਰਜੀਤ ਕੌਰ ਉਰਫ ਇੰਦਰਾ ,ਪਰਵੀਨਾ ਕੌਰ ਉਰਫ ਪੀਨਾ , ਜਸਵਿੰਦਰ ਕੌਰ ਉਰਫ ਮੋਨਾ ਵਾਸੀਆਨ ਪਰਸਰਾਮ ਨਗਰ ਬਠਿੰਡਾ ਨੂੰ ਗ੍ਰਿਫਤਾਰ ਕਰਕੇ ਮੁਦਈ ਦੇ ਮੋਬਾਇਲ ਅਤੇ ਖੋਹੇ ਪੈਸਿਆ ਦੀ ਬ੍ਰਾਮਦਗੀ ਕਰਵਾਕੇ ਸਫਲਤਾ ਹਾਸਲ ਕੀਤੀ ।ਇਸ ਮੁੱਕਦਮਾ ਦੀ ਤਫਤੀਸ ਨੂੰ ਅੱਗੇ ਵਧਾਉਂਦੇ ਹੋਏ ਇਹਨਾ ਦੋਸ਼ੀਆ ਦੇ ਹੋਰ ਸਾਥੀ ਕਾਜਲ ਅਤੇ ਨੇਹਾ ਵਾਸੀਆਨ ਕਿਰਾਏਦਾਰ ਪਰਸਰਾਮ ਨਗਰ ਬਠਿੰਡਾ ਮੁੱਕਦਮਾ ਵਿਚ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ । ਇਸ ਗਿਰੋਹ ਦੀ ਸਰਗਣਾ ਕੋਮਲ ਅਤੇ ਗਗਨਦੀਪ ਸਿੰਘ ਉਰਫ ਦੇਸੀ ਵਾਸੀ ਜੈਤੋ ਮੰਡੀ ਆਪਣੀ ਗ੍ਰਿਫਤਾਰੀ ਤੋ ਟਲੇ ਹੋਏ ਹਨ। ਪੁਲੀਸ ਨੇ ਵਿਸ਼ਵਾਸ ਦਿੱਤਾ ਹੈ ਜਲਦੀ ਹੀ ਉਕਤ ਗਰੋਹ ਮੈਂਬਰਾਂ ਦੀ ਗ੍ਰਿਫਤਾਰੀ ਅਮਲ ਵਿਚ ਲਿਆਕੇ ਗਿਰੋਹ ਦਾ ਸਫਾਇਆ ਕੀਤਾ ਜਾਵੇਗਾ ।ਉਕਤ ਗਰੋਹ ਦੇ ਮੈਂਬਰਾਂ ਦਾ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ
ਬਠਿੰਡਾ ਪੁਲੀਸ ਵਲੋਂ ਲੋਕਾਂ ਨੂੰ ਬਲੈਕਮੇਲ ਕਰਨ ਵਾਲਾ ਗਰੋਹ ਕਾਬੂ
7 Views