spot_img

ਕਾਂਗਰਸ ਨੇ ਮੇਅਰ ਦੀਆਂ ਚੋਣਾਂ ਲਈ ਵਿੱਢੀਆਂ ਤਿਆਰੀਆਂ, ਰਾਜਾ ਵੜਿੰਗ ਨੇ ਕੀਤੀ ਮੀਟਿੰਗ

Date:

spot_img

ਬਠਿੰਡਾ, 6 ਸਤੰਬਰ: ਪਿਛਲੇ ਦਿਨੀਂ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਪੱਖੀ ਮਹਿਲਾ ਮੇਅਰ ਨੂੰ ਗੱਦੀਓ ਉਤਾਰ ਕੇ ਪਹਿਲੀ ਸਿਆਸੀ ਜੰਗ ਜਿੱਤਣ ਵਾਲੀ ਕਾਂਗਰਸ ਪਾਰਟੀ ਨੇ ਹੁਣ ਆਪਣਾ ਮੇਅਰ ਬਣਾਉਣ ਦੇ ਲਈ ਅੰਦਰਖ਼ਾਤੇ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸਦੀ ਪਹਿਲਕਦਮੀ ਕਰਦਿਆਂ ਬੀਤੀ ਸ਼ਾਮ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਸਥਾਨਕ ਇੱਕ ਕਲੱਬ ’ਚ ਕਾਂਗਰਸੀ ਕੌਸਲਰਾਂ ਤੇ ਆਗੂਆਂ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ। ਹਾਲਾਂਕਿ ਇਸ ਮੀਟਿੰਗ ਵਿਚ ਸਿਰਫ਼ ਕਾਂਗਰਸੀ ਕੌਸਲਰਾਂ ਤੇ ਆਗੂਆਂ ਨੂੰ ਇਕਜੁਟ ਰਹਿਣ ਤੇ ਪਾਰਟੀ ਦੀ ਚੜ੍ਹਦੀ ਕਲਾਂ ਲਈ ਕੰਮ ਕਰਨ ਦਾ ਪਾਠ ਪੜਾਇਆ ਗਿਆ ਪ੍ਰੰਤੂ ਨਾਲ ਹੀ ਮੇਅਰਸ਼ਿਪ ਦੇ ਸੰਭਾਵੀਂ ਦਾਅਵੇਦਾਰਾਂ ਦਾ ਮੂੰਹ ਵੀ ਸੁੰਘਿਆ ਗਿਆ। ਇਸ ਮੀਟਿੰਗ ਵਿਚ ਦੋ ਦਰਜ਼ਨ ਦੇ ਕਰੀਬ ਕਾਂਗਰਸੀ ਕੌਸਲਰਾਂ ਦੇ ਨਾਲ-ਨਾਲ ਜ਼ਿਲ੍ਹਾ ਪ੍ਰਧਾਨ ਸਹਿਤ ਇੱਕ ਦਰਜ਼ਨ ਦੇ ਕਰੀਬ ਹੋਰ ਸੀਨੀਅਰ ਆਗੂ ਵੀ ਮੌਜੂਦ ਰਹੇ।

ਮਾਮਲਾ ਦੀਪ ਬੱਸ ਵੱਲੋਂ ਦਰੜੇ ਨੌਜਵਾਨ ਦੀ ਮੌਤ ਦਾ: ਦੂਜੇ ਦਿਨ ਵੀ ਪਿੰਡ ਵਾਸੀਆਂ ਵੱਲੋਂ ਲਾਸ਼ ਸੜਕ ’ਤੇ ਰੱਖ ਧਰਨਾ ਜਾਰੀ

ਪਾਰਟੀ ਦੇ ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਬੇਸ਼ੱਕ ਕੌਸਲਰਾਂ ਵੱਲੋਂ ਮੇਅਰਸ਼ਿਪ ਦੇ ਸਾਰੇ ਅਧਿਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਦੇਣ ਦਾ ਐਲਾਨ ਕੀਤਾ ਪ੍ਰੰਤੂ ਰਾਜਾ ਵੜਿੰਗ ਨੇ ਖ਼ੁਦ ਹੀ ਕੌਸਲਰਾਂ ਨੂੰ ਫੈਸਲਾ ਲੈਣ ਦੀ ਤਾਕੀਦ ਕਰਦਿਆਂ ਪੁਰਾਣੀਆਂ ਗਲਤੀਆਂ ਤੋਂ ਸਬਕ ਲੈਣ ਦਾ ਸੁਨੇਹਾ ਦਿੱਤਾ। ਸੂਚਨਾ ਮੁਤਾਬਕ ਇਹ ਪਹਿਲੇ ਪੜਾਅ ਦੀ ਮੀਟਿੰਗ ਸੀ ਤੇ ਆਉਣ ਵਾਲੇ ਦਿਨਾਂ ਵਿਚ ਅਜਿਹੀਆਂ ਹੋਰ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਰਹੇਗਾ। ਚਰਚਾ ਮੁਤਾਬਕ ਮੇਅਰਸ਼ਿਪ ਲਈ ਪਾਰਟੀ ਦੇ ਦੋ ਹਿੰਦੂ ਚਿਹਰਿਆਂ ਤੋਂ ਇਲਾਵਾ ਇੱਕ ਦਸਤਾਰਧਾਰੀ ਜੱਟ ਸਿੱਖ ਚਿਹਰੇ ਉਪਰ ਵਿਚਾਰ ਹੋ ਸਕਦਾ ਹੈ। ਹਿੰਦੂ ਚਿਹਰਿਆਂ ਵਿਚੋਂ ਇੱਕ ਪੁਰਸ਼ ਤੇ ਇੱਕ ਮਹਿਲਾ ਕੌਸਲਰ ਦਾ ਨਾਮ ਸਾਮਲ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਮੇਅਰ ਰਮਨ ਗੋਇਲ ਨੂੰ ਜਨਰਲ ਹਾਊਸ ਦੀ ਮੀਟਿੰਗ ਵਿਚ ਬੇਭਰੋਸਗੀ ਦਾ ਮਤਾ ਪਾਸ ਕਰਕੇ ਗੱਦੀਓ ਉਤਾਰ ਦਿੱਤਾ ਸੀ। ਹਾਲਾਂਕਿ ਰਮਨ ਗੋਇਲ ਇਸ ਮਤੇ ਵਿਰੁਧ ਹਾਈਕੋਰਟ ਵੀ ਗਈ ਸੀ ਪ੍ਰੰਤੂ ਉਸਦੀ ਪਿਟੀਸ਼ਨ ਖ਼ਾਰਜ ਕਰ ਦਿੱਤੀ ਗਈ ਸੀ।

PAU ਦੇ ਬਠਿੰਡਾ ਸਥਿਤ ਕੇਂਦਰ ਦੇ ਵਿਗਿਆਨੀਆਂ ਨੇ ਕਾਲੇ ਦਿਵਸ ਵਜੋਂ ਮਨਾਇਆ ਅਧਿਆਪਕ ਦਿਵਸ

ਜਿਸਤੋਂ ਬਾਅਦ ਹੁਣ ਨਵੇਂ ਮੇਅਰ ਦੀ ਚੋਣ ਲਈ ਕਮਿਸ਼ਨਰ ਵੱਲੋਂ ਪੱਤਰ ਸਰਕਾਰ ਨੂੰ ਲਿਖਿਆ ਜਾ ਚੁੱਕਿਆ। ਜੇਕਰ ਬਠਿੰਡਾ ਨਗਰ ਨਿਗਮ ਦੇ 50 ਮੈਂਬਰੀ ਜਨਰਲ ਹਾਊਸ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਕਾਂਗਰਸ ਕੋਲ ਸਪੱਸ਼ਟ ਬਹੁਮਤ ਹੈ ਪ੍ਰੰਤੂ ਇਸਦੇ ਵਿਚ ਵੀ ਕਈ ਮੇਅਰ ਦੇ ਦਾਅਦੇਵਾਰ ਹੋਣ ਕਾਰਨ ਪਾਰਟੀ ਨੂੰ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲੈਣਾ ਪੈ ਰਿਹਾ। ਦੂਜੇ ਪਾਸੇ ਅਕਾਲੀ ਦਲ, ਮਨਪ੍ਰੀਤ ਬਾਦਲ ਖੇਮਾ ਅਤੇ ਆਮ ਆਦਮੀ ਪਾਰਟੀ ਤਿੰਨਾਂ ਕੋਲ ਕੌਸਲਰਾਂ ਦੀ ਗਿਣਤੀ ਘੱਟ ਹੈ ਤੇ ਜੇਕਰ ਇਹ ਤਿੰਨੋਂ ਪਾਰਟੀ ਲੁਕਵੇਂ ਤੌਰ ’ਤੇ ਵੀ ਇੱਕ ਦੂਜੇ ਦੀ ਮਦਦ ਕਰਦੀਆਂ ਹਨ ਤਾਂ ਭਵਿੱਖ ਵਿਚ ਉਨ੍ਹਾਂ ਨੂੰ ਸਿਆਸੀ ਨੁਕਸਾਨ ਝੱਲਣਾ ਪੈ ਸਕਦਾ ਹੈ। ਜਿਸਦੇ ਚੱਲਦੇ ਕਾਂਗਰਸ ਦਾ ਹੀ ਮੇਅਰ ਬਣਨ ਦੀਆਂ ਪੂਰੀਆਂ ਸੰਭਾਵਨਾਵਾਂ ਬਣਦੀਆਂ ਦਿਖ਼ਾਈ ਦੇ ਰਹੀਆਂ ਹਨ।

 

spot_img

Share post:

Popular

More like this
Related

“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ

Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ...

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...