WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ਸ਼ਹਿਰ ’ਚ ਬਾਹਰੀ ‘ਬੰਦਿਆਂ’ ਦੇ ਦਾਖ਼ਲੇ ਦਾ ਮੁੱਦਾ ਗਰਮਾਇਆ

ਅਕਾਲੀ ਦਲ ਤੋਂ ਬਾਅਦ ਆਪ ਨੇ ਚੋਣ ਕਮਿਸ਼ਨ ਤੋਂ ਮੰਗ ਕਾਰਵਾਈ
ਸ਼ਹਿਰ ਦੇ ਥਾਣਾ ਮੁਖੀਆਂ ਤੇ ਹਲਕੇ ਦੇ ਚੋਣ ਅਧਿਕਾਰੀ ’ਤੇ ਵੀ ਚੁੱਕੀ ਉਗਲ
ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ: ਸੂਬੇ ਦੇ ਲੋਕਾਂ ਦੀ ਨਜ਼ਰ ’ਚ ਸਭ ਤੋਂ ‘ਹਾਟ’ ਸੀਟ ਬਣਦੀ ਜਾ ਰਹੀ ਬਠਿੰਡਾ ਸ਼ਹਿਰੀ ਹਲਕੇ ’ਚ ਬਾਹਰੀਂ ‘ਬੰਦਿਆਂ’ ਦੇ ਵੱਡੇ ਪੱਧਰ ’ਤੇ ਦਾਖ਼ਲੇ ਦਾ ਮੁੱਦਾ ਗਰਮਾ ਗਿਆ ਹੈ। ਬੀਤੇ ਕੱਲ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਚੋਣ ਕਮਿਸ਼ਨ ਨੂੰ ਸਿਕਾਇਤ ਕੀਤੀ ਸੀ ਤੇ ਅੱਜ ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਨੇ ਵੀ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪਾਰਟੀ ਦੇ ਉਮੀਦਵਾਰ ਜਗਰੂਪ ਗਿੱਲ ਸਹਿਤ ਸੂਬਾ ਆਗੂ ਨਵਦੀਪ ਸਿੰਘ ਜੀਦਾ, ਜ਼ਿਲ੍ਹਾ ਪ੍ਰਧਾਨ ਅੰਮਿ੍ਰਤ ਅਗਰਵਾਲ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ ਆਦਿ ਨੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਬਠਿੰਡਾ ਸ਼ਹਿਰੀ ਹਲਕੇ ਦੇ ਚੋਣ ਅਧਿਕਾਰੀ ਅਤੇ ਸ਼ਹਿਰ ਦੇ ਤਿੰਨ ਥਾਣਾ ਮੁਖੀਆਂ ਉਪਰ ਸਰੇਆਮ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਭੁਗਤਣ ਦੇ ਦੋਸ਼ ਲਗਾਉਂਦਿਆਂ ਚੋਣ ਕਮਿਸ਼ਨ ਨੂੰ ਤੁਰੰਤ ਉਕਤ ਅਧਿਕਾਰੀਆਂ ਨੂੰ ਇੱਥੋਂ ਬਦਲਣ ਦੀ ਅਪੀਲ ਕੀਤੀ ਹੈ। ਸ: ਗਿੱਲ ਨੇ ਦਸਿਆ ਕਿ ਬਠਿੰਡਾ ਸ਼ਹਿਰੀ ਹਲਕੇ ਵਿਚ ਵੱਡੀ ਪੱਧਰ ’ਤੇ ਮੁਲਾਜਮ ਰਹਿੰਦੇ ਹਨ, ਜਿੰਨ੍ਹਾਂ ਵਲੋਂ ਪਿਛਲੇ ਸਮੇਂ ਦੌਰਾਨ ਅਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਨੀਤੀਆਂ ਵਿਰੁਧ ਸੰਘਰਸ਼ ਕਰਦੇ ਰਹੇ ਹਨ ਤੇ ਜਿਸਦੇ ਚੱਲਦੇ ਸੱਤਾਧਿਰ ਨੂੰ ਖ਼ਤਰਾ ਹੈ ਕਿ ਮੁਲਾਜਮ ਉਨ੍ਹਾਂ ਦੇ ਵਿਰੁਧ ਵੋਟਾਂ ਨਾ ਭੁਗਤਾ ਜਾਣ, ਜਿਸ ਕਾਰਨ ਸ਼ਹਿਰ ’ਚ ਚੋਣ ਡਿਊਟੀ ਵਿਚ ਤੈਨਾਤ 3405 ਮੁਲਾਜਮਾਂ ਵਲੋਂ ਫ਼ਾਰਮ 12 ਨੰਬਰ ਭਰਨ ਦੇ ਬਾਵਜੂਦ ਉਨ੍ਹਾਂ ਨੂੰ ਬਠਿੰਡਾ ਸ਼ਹਿਰੀ ਹਲਕੇ ਦੇ ਚੋਣ ਅਧਿਕਾਰੀ ਕਮ ਐਸ.ਡੀ.ਐਮ ਵਲੋਂ ਹਾਲੇ ਤੱਕ ਪੋਸਟਲ ਬੈਲਟ ਨਹੀਂ ਦਿੱਤੇ ਜਾ ਰਹੇ ਹਨ ਤੇ ਜਾਣਬੁੱਝ ਕੇ ਫ਼ਾਰਮਾਂ ਵਿਚ ਗਲਤੀਆਂ ਕੱਢੀਆਂ ਜਾ ਰਹੀਆਂ ਹਨ। ਗਿੱਲ ਨੇ ਕਿਹਾ ਕਿ ਲੋਕਤੰਤਰ ਵਿਚ ਕਿਸੇ ਨੂੰ ਵੋਟ ਦੇ ਹੱਕ ਤੋਂ ਵਾਂਝੇ ਕਰਨਾ ਸਭ ਤੋਂ ਖ਼ਤਰਨਾਕ ਹੁੰਦਾ ਹੈ, ਜਿਸਦੇ ਚੱਲਦੇ ਚੋਣ ਕਮਿਸ਼ਨ ਤੁਰੰਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ। ਇਸ ਮੌਕੇ ਉਨ੍ਹਾਂ ਥਾਣਾ ਕੈਨਾਲ ਕਲੌਨੀ, ਥਾਣਾ ਸਿਵਲ ਲਾਈਨ ਤੇ ਥਾਣਾ ਕੈਂਟ ਮੁਖੀਆਂ ਉਪਰ ਵੀ ਕਾਂਗਰਸ ਉਮੀਦਵਾਰ ਦੇ ਹੱਕ ਵਿਚ ਵਿਰੋਧੀ ਉਮੀਦਵਾਰਾਂ ਦੇ ਸਮਰਥਕਾਂ ਨੂੰ ਧਮਕਾਉਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਆਪ ਵਲੰਟੀਅਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ‘‘ ਹੰਕਾਰੀ ਬੰਦਿਆਂ ਦੀ ਸਰਕਾਰ ਦੇ ਕੁੱਝ ਦਿਨ ਬਾਕੀ ਰਹਿ ਗਏ ਹਨ ਤੇ ਡਰਨ ਦੀ ਕੋਈ ਜਰੂੁਰਤ ਨਹੀਂ ਤੇ ਪੈਸੇ ਤੇ ਨਸ਼ਾ ਵੰਡ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਗੈਰ ਸਮਾਜੀ ਅਨਸਰਾਂ ਨੂੰ ਤੁਰੰਤ ਨੰਗਾ ਕੀਤਾ ਜਾਵੇ। ’’
ਬਾਕਸ
ਕੋਈ ਪੱਖਪਾਤ ਨਹੀਂ, ਪੋਸਟਲ ਬੈਲਟ ਪੇਪਰ ਭੇਜੇ ਜਾ ਰਹੇ ਹਨ: ਐਸ.ਡੀ.ਐਮ
ਬਠਿੰਡਾ: ਊਧਰ ਬਠਿੰਡਾ ਸ਼ਹਿਰੀ ਹਲਕੇ ਦੇ ਚੋਣ ਅਧਿਕਾਰੀ ਤੇ ਐਸ.ਡੀ.ਐਮ ਕੰਵਰਜੀਤ ਸਿੰਘ ਮਾਨ ਨੇ ਸੰਪਰਕ ਕਰਨ ’ਤੇ ਦਾਅਵਾ ਕੀਤਾ ਕਿ ‘‘ ਉਨ੍ਹਾਂ ਵਲੋਂ ਕਿਸੇ ਦਾ ਪੱਖਪਾਤ ਨਹੀਂ ਕੀਤਾ ਜਾ ਰਿਹਾ, ਬਲਕਿ ਪੋਸਟਲ ਬੈਲਟ ਲਈ ਜਿਆਦਾ ਫ਼ਾਰਮ ਮਿਲਣ ਕਾਰਨ ਜਾਂਚ ’ਤੇ ਸਮਾਂ ਲੱਗ ਗਿਆ ਤੇ ਭਲਕ ਤੱਕ ਬਾਕੀ ਰਹਿੰਦੇ ਪੋਸਟਲ ਬੈਲਟ ਪੇਪਰ ਮੁਲਾਜਮਾਂ ਨੂੰ ਭੇਜ ਦਿੱਤੇ ਜਾਣਗੇ। ’’

Related posts

ਬਠਿੰਡਾ ਦੇ ਮਿੱਤਲ ਮਾਲ ’ਚ ਸਫ਼ਾਈ ਕਾਮੇ ਦੀ ਸੇਫ਼ਟੀ ਬੈਲਟ ਟੁੱਟਣ ਕਾਰਨ ਹੋਈ ਮੌਤ

punjabusernewssite

ਮਿ੍ਰਤਕ ਡਾਕਟਰ ਅਰਚਨਾ ਸ਼ਰਮਾ ਦੀ ਖੁਦਕਸ਼ੀ ਮਾਮਲੇ ’ਚ ਬਠਿੰਡਾ ਦੇ ਡਾਕਟਰਾਂ ਨੇ ਕੱਢਿਆ ਕੈਂਡਲ ਮਾਰਚ

punjabusernewssite

ਬਠਿੰਡਾ ’ਚ ਲੱਗੇ ਦੋ ਰੋਜ਼ਾ ਕੈਂਪ ਦੌਰਾਨ 9684 ਲਾਭਪਾਤਰੀਆਂ ਨੇ ਲਿਆ ਲਾਹਾ

punjabusernewssite