ਪੰਜਾਬ ਨੂੰ ਵਿੱਤੀ ਐਮਰਜੈਂਸੀ ਵੱਲ ਧੱਕਣ ਲਈ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾਇਆ
50 ਹਜਾਰ ਕਰੋੜ ਦੇ ਕਰਜ ਦਾ ਹਿਸਾਬ ਮੰਗਣ ਲਈ ਪੰਜਾਬ ਦੇ ਰਾਜਪਾਲ ਦਾ ਧੰਨਵਾਦ ਕੀਤਾ
ਚੰਡੀਗੜ੍ਹ, 24 ਸਤੰਬਰ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਐਤਵਾਰ ਨੂੰ ਭਗਵੰਤ ਮਾਨ ਸਰਕਾਰ ਦੀਆਂ ਮਨਮਰਜ਼ੀਆਂ ਕਰਨ ਵਾਲੀਆਂ ਕੋਝੀਆਂ ਹਰਕਤਾਂ ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਸੂਬੇ ਨੂੰ ਵਿੱਤੀ ਸੰਕਟ ਦੇ ਕੰਢੇ ਤੇ ਪਹੁੰਚਾ ਦਿੱਤਾ ਹੈ। ਮਾਰਚ 2022 ਚ ਆਪ ਦੇ ਸੱਤਾ ਚ ਆਉਣ ਤੋਂ ਬਾਅਦ ਡੇਢ ਸਾਲ ਚ 50,000 ਕਰੋੜ ਹੋਰ ਕਰਜ਼ਾ ਚੜ੍ਹ ਗਿਆ ਹੈ।
ਹੁਣ ਬਠਿੰਡਾ ਦੀ ਮਹਾਰਾਜ਼ਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਮੁੜ ਚਰਚਾ ’ਚ
ਅਪਰੈਲ ਤੋਂ ਇਸ ਸਾਲ ਜੁਲਾਈ ਦੇ ਅੰਤ ਤੱਕ ਸਿਰਫ਼ ਪਿਛਲੇ 4 ਮਹੀਨਿਆਂ ਵਿੱਚ, ਆਪ ਦੀ ਸਰਕਾਰ ਪਹਿਲਾਂ ਹੀ 11,718 ਕਰੋੜ ਤੋਂ ਵੱਧ ਦਾ ਕਰਜ਼ਾ ਲੈ ਚੁੱਕੀ ਹੈ, ਜਾਖੜ ਨੇ ਇੱਕ ਫੇਸਬੁੱਕ ਲਾਈਵ ਵਿੱਚ ਆਪਣੇ ਡਰ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਨੇ ਇਸ ਕਰਜਾ ਲੈਣ ਦੀ ਆਦਤ ਨੂੰ ਨਾ ਰੋਕਿਆ ਤਾਂ ਪੰਜ ਸਾਲ ਦੇ ਕਾਰਜਕਾਲ ਵਿਚ ਪੰਜਾਬ ਨੂੰ 1.75 ਲੱਖ ਕਰੋੜ ਦੇ ਕਰਜ਼ੇ ਦੇ ਹੋਰ ਬੋਝ ਨਾਲ ਕੁਚਲ ਦਿੱਤਾ ਜਾਵੇਗਾ।ਜਦ ਕਿ ਪਿਛਲੇ 56 ਸਾਲਾਂ ਚ ਕੁੱਲ 2.82 ਲੱਖ ਕਰੋੜ ਦਾ ਕਰਜ ਹੀ ਪੰਜਾਬ ਸਿਰ ਹੋਇਆ ਸੀ।
ਹੈੱਡ ਟੀਚਰ ਬਣਨ ਵਾਲੇ ਸੰਘਰਸ਼ੀ ਅਧਿਆਪਕਾਂ ਦਾ ਜਥੇਬੰਦੀਆਂ ਵੱਲ੍ਹੋਂ ਭਰਵਾਂ ਸਵਾਗਤ
ਪ੍ਰਿੰਸੀਪਲ ਅਕਾਊਂਟੈਂਟ ਜਨਰਲ ਦੇ ਦਫ਼ਤਰ ਦੀ ਰਿਪੋਰਟ ਪੜ੍ਹਦਿਆਂ, ਪੰਜਾਬ ਨਾਲ ਸਬੰਧਤ ਮੁੱਦਿਆਂ ਦੀ ਡੂੰਘਾਈ ਨਾਲ ਸਮਝ ਰੱਖਣ ਵਾਲੇ ਭਾਜਪਾ ਆਗੂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ 11718 ਕਰੋੜ ਵਿੱਚੋਂ ਸਿਰਫ਼ 900 ਕਰੋੜ ਰੁਪਏ ਉਸਾਰੂ ਖਰਚੇ ਗਏ ਹਨ ਅਤੇ ਬਾਕੀ ਸਾਰਾ ਫਜੂਲ ਖਰਚੀ ਵਿੱਚ ਚਲਾ ਗਿਆ ਹੈ। ਸ੍ਰੀ ਜਾਖੜ ਨੇ ਸਾਰੇ ਪੰਜਾਬੀਆਂ ਨੂੰ ਇਸ ਸ਼ਾਸਨ ਦੇ ਸਵਾਲ ਪੁੱਛਣ ਦੀ ਵੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਦੀ ਮਿਹਨਤ ਦੀ ਕਰਾਂ ਦੀ ਕਮਾਈ ਸਰਕਾਰ ਫਰਜੀ ਪ੍ਰਚਾਰ ਤੇ ਇਸ਼ਤਿਹਾਰਾਂ ਤੇ ਖਰਚ ਕਰ ਰਹੀ ਹੈ।
ਪੰਜਾਬ ਸਰਕਾਰ ਵੱਲੋੰ ਕੰਮ ਦਿਹਾੜੀ 08 ਘੰਟੇ ਤੋਂ ਵਧਾਕੇ 12 ਘੰਟੇ ਕਰਨ ਦੀ ਨਿਖੇਧੀ
ਜਾਖੜ ਨੇ ਕਿਹਾ, ਮੈਂ ਰਾਜਪਾਲ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਭਗਵੰਤ ਮਾਨ ਜੀ ਤੋਂ 50,000 ਕਰੋੜ ਰੁਪਏ ਦੀ ਵਰਤੋਂ ਦੇ ਵੇਰਵਿਆਂ ਬਾਰੇ ਪੁੱਛ ਕੇ ਸਰਕਾਰ ਦੀ ਵਿੱਤੀ ਪ੍ਰਬੰਧਨ ਦੀਆਂ ਕਮਜੋਰੀਆਂ ਦਾ ਪਾਜ ਉਘੇੜਿਆ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦੀ ਰਵਾਇਤ ਨੂੰ ਵੇਖਦਿਆਂ ਉਨ੍ਹਾਂ ਨੂੰ ਬਹੁਤ ਘੱਟ ਆਸ ਹੈ ਕਿ ਰਾਜਪਾਲ ਪੰਜਾਬ ਦੁਆਰਾ ਉਠਾਏ ਗਏ ਬਹੁਤ ਹੀ ਢੁਕਵੇਂ ਸਵਾਲਾਂ ਲਈ ਆਪ ਲੀਡਰਸਿਪ ਕੋਈ ਜਵਾਬ ਦੇਵੇਗੀ। ਪਰ ਪੰਜਾਬ ਦੇ ਰਾਜਪਾਲ ਵੱਲੋਂ ਚੁੱਕੇ ਸਵਾਲਾਂ ਤੋਂ ਬਾਅਦ ਹੁਣ ਪੰਜਾਬਆਂ ਨੇ ਵੀ ਪੁੱਛਣਾ ਸ਼ੁਰੂ ਕਰ ਦਿੱਤਾ ਹੈ ਕਿ ਮਾਨ ਸਾਹਿਬ ਪੈਸਾ ਕਿੱਥੇ ਗਿਆ ਹੈ।
Breaking News ਗ੍ਰਿਫਤਾਰੀ ਦਾ ਡਰ: ਮਨਪ੍ਰੀਤ ਬਾਦਲ ਨੇ ਮੰਗੀ ਅਗਾਓ ਜਮਾਨਤ
ਮੌਜੂਦਾ ਸ਼ਾਸਨ ਦੇ ਇਰਾਦਿਆਂ ਦਾ ਪਰਦਾਫਾਸ਼ ਕਰਦਿਆਂ ਜਾਖੜ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੋਵਾਂ ਨੇ ਹੀ ਝੂਠ ਬੋਲ ਕੇ ਲੋਕਾਂ ਨੂੰ ਮੂਰਖ ਬਣਾਇਆ ਹੈ। ਜਾਖੜ ਨੇ ਸਵਾਲ ਕੀਤਾ ਕਿ ਰੇਤ ਦੇ ਖੱਡਿਆਂ ਦੀ ਪਾਰਦਰਸ਼ੀ ਨਿਲਾਮੀ ਅਤੇ ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲਾ 40,000 ਕਰੋੜ ਦਾ ਵਾਧੂ ਮਾਲੀਆਂ ਕਿੱਥੇ ਹੈ, ਜਿਸ ਬਾਰੇ ਕੇਜਰੀਵਾਲ ਜੀ ਵਿਧਾਨ ਸਭਾ ਚੋਣਾਂ ਦੌਰਾਨ ਰੌਲਾ ਪਾਉਂਦੇ ਸਨ।ਜਾਖੜ ਨੇ ਕਿਹਾ ਕਿ ਇਸ ਤੋਂ ਵੱਡਾ ਪਖੰਡ ਕੀ ਹੋਵੇਗਾ ਕਿ ਜਿਹੜੀ ਸਰਕਾਰ ਕਹਿੰਦੀ ਹੈ ਕਿ ਪੈਸੇ ਦੀ ਕੋਈ ਕਮੀ ਨਹੀਂ ਹੈ, ਉਹ ਰੋਜ਼ਾਨਾ 100 ਕਰੋੜ ਰੁਪਏ ਦਾ ਕਰਜ ਲੈਂਦੀ ਹੈ।
ਲੋਕਾਂ ਤੋਂ ਸੱਚੇ ਤੱਥਾਂ ਨੂੰ ਛੁਪਾਉਣ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕਰਦਿਆਂ ਜਾਖੜ ਨੇ ਕਿਹਾ ਕਿ ਇਹ ਸਰਕਾਰ ਬਕਾਇਆ ਆਰਡੀਐਫ ਨੂੰ ਲੈ ਕੇ ਰੌਲਾ ਪਾਉਂਦੀ ਹੈ, ਇਹ ਲੋਕਾਂ ਨੂੰ ਇਹ ਦੱਸਣ ਵਿੱਚ ਅਸਫਲ ਰਹੀ ਹੈ ਕਿ 7000 ਕਰੋੜ ਤੋਂ ਵੱਧ ਕੇਂਦਰੀ ਫੰਡ ਪਹਿਲਾਂ ਹੀ ਪ੍ਰਦਾਨ ਕੀਤੇ ਜਾ ਚੁੱਕੇ ਹਨ (ਕੇਂਦਰੀ ਸਪਾਂਸਰਡ ਸਕੀਮਾਂ ਅਤੇ ਗ੍ਰਾਂਟ ਵਜੋਂ ਸਹਾਇਤਾ) ਰਾਜ ਨੂੰ ਦਿੱਤੀ ਗਈ ਹੈ, ਜਿਸ ਵਿੱਚੋਂ ਸਿਰਫ਼ 3000 ਕਰੋੜ ਰੁਪਏ ਹੀ ਵਰਤੇ ਗਏ ਹਨ।ਜਾਖੜ ਨੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ ਲਈ ਆਖਦਿਆਂ ਦੱਸਿਆ ਕਿ ਅਸਲ ਵਿਚ 4000 ਕਰੋੜ ਰੁਪਏ ਦੀ ਵਰਤੋਂ ਨਾ ਹੋਣ ਦਾ ਕਾਰਨ ਇਹ ਹੈ ਕਿ ਰਾਜ ਕੇਂਦਰੀ ਯੋਜਨਾਵਾਂ ਵਿੱਚ ਆਪਣਾ ਹਿੱਸਾ ਵੀ ਨਹੀਂ ਪਾ ਰਿਹਾ ਹੈ, ਜਿੱਥੇ ਬਹੁਤ ਸਾਰਾ ਖਰਚ ਕੇਂਦਰ ਦੁਆਰਾ ਕੀਤਾ ਜਾਣਾ ਹੈ। ਸ੍ਰੀ ਜਾਖੜ ਨੇ ਮੁੱਖ ਮੰਤਰੀ ਨੇ ਇਸ ਸਬੰਧੀ ਪੰਜਾਬੀਆਂ ਨੂੰ ਸੱਚ ਜਗ ਜਾਹਿਰ ਕਰਨ ਲਈ ਕਿਹਾ।