ਬਠਿੰਡਾ, 28 ਅਕਤੂਬਰ : ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਬਲਾਕ ਸਿੱਖਿਆ ਅਫਸਰ ਲਖਵਿੰਦਰ ਸਿੰਘ ਅਤੇ ਬਲਾਕ ਸਪੋਰਟਸ ਅਫਸਰ ਪ੍ਰਦੀਪ ਕੌਰ ਸੰਗਤ ਦੀ ਅਗਵਾਈ ਵਿੱਚ ਬੀਤੇ ਦਿਨੀ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਜਕ ਅਤੇ ਜੰਗੀਰਾਣਾ ਵਿਦਿਆਰਥੀਆਂ ਨੇ ਖੇਡਾਂ ਵਿੱਚ ਕਾਫੀ ਮੱਲਾਂ ਮਾਰੀਆਂ ਤੇ ਗੋਲਡ ਅਤੇ ਸਿਲਵਰ ਮੈਡਲ ਹਾਸਲ ਕੀਤੇ।
ਖੇਡਾਂ ਖਿਡਾਰੀਆਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਢੁਕਵਾਂ ਮੰਚ: ਪੰਕਜ ਬਾਂਸਲ
ਇਨ੍ਹਾਂ ਖੇਡਾਂ ਵਿੱਚ ਤਿਆਰੀ ਹੈਂਡ ਟੀਚਰ ਜਸਵਿੰਦਰ ਸਿੰਘ ਬਾਜਕ, ਕੌਰ ਸਿੰਘ ਜੰਗੀਰਾਣਾ ਦੀ ਅਗਵਾਈ ਵਿੱਚ ਕਰਵਾਈ ਗਈ। ਮੀਡੀਆ ਇੰਚਾਰਜ ਬਲਵੀਰ ਸਿੱਧੂ ਨੇ ਦੱਸਿਆ ਕਿ ਬਾਜਕ ਸਕੂਲ ਲੜਕਿਆਂ ਦੀ ਟੀਮ ਕਰਾਟੇ ਵਿੱਚ ਦੂਜੇ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਕਰਾਟੇ ਕੁੜੀਆਂ ਟੀਮ ਨੇ ਪਹਿਲਾ ਸਥਾਨ ਹਾਸਲ ਕਰ ਕੇ ਪ੍ਰਾਇਮਰੀ ਸਕੂਲ ਬਾਜਕ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਜੰਗੀਰਾਣਾ ਦੇ ਹੈਂਡ ਟੀਚਰ ਕੌਰ ਸਿੰਘ, ਰਣਯੋਧ ਸਿੰਘ ਦੀ ਅਗਵਾਈ ਵਿੱਚ ਕਬੱਡੀ ਲੜਕੇ ਲੜਕੀਆਂ ਅਤੇ ਹੈਂਡਬਾਲ ਲੜਕੇ ਲੜਕੀਆਂ ਦੀਆਂ ਟੀਮਾਂ ਨੇ ਪਹਿਲੇ ਦੂਜੇ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਮ ਰੋਸ਼ਨ ਕੀਤਾ।
ਗੋਲੀਆਂ ਲੱਗਣ ਨਾਲ ਜਖਮੀ ਹੋਏ ਹਰਮਨ ਕੁਲਚਾ ਮਾਲਕ ਦੀ ਹੋਈ ਮੌਤ: ਸਹਿਰ ਵਾਸੀਆਂ ’ਚ ਗੁੱਸੇ ਤੇ ਡਰ ਦਾ ਮਾਹੌਲ
ਇਹਨਾਂ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਣ ਲਈ ਟੀਮਾਂ ਦੀ ਚੋਣ ਕੀਤੀ ਗਈ। ਇਨ੍ਹਾਂ ਖੇਡਾਂ ਵਿੱਚ ਮਿਹਨਤ ਕਰਾਉਣ ਦਾ ਸਿਹਰਾ ਮੈਡਮ ਵੀਰਪਾਲ ਕੌਰ ਅਤੇ ਜਸ਼ਨਦੀਪ ਕੌਰ, ਰਣਯੋਧ ਸਿੰਘ ਨੂੰ ਜਾਂਦਾ ਹੈ। ਇਨ੍ਹਾਂ ਬਲਾਕ ਪ੍ਰਾਇਮਰੀ ਪੱਧਰ ਦੇ ਮੁਕਾਬਲਿਆਂ ਵਿੱਚ ਚੰਗੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਨ ਲਈ ਪਿੰਡ ਦੇ ਪਤਵੰਤੇ ਸੱਜਣ ਚੇਅਰਮੈਨ ਕਲਵੰਤ ਸਿੰਘ, ਜਗਸੀਰ ਸਿੰਘ , ਸਟਾਫ ਵਿੱਚੋਂ ਮੈਡਮ ਨਵਕਿਰਨ ਕੌਰ , ਸਰਬਜੀਤ ਕੌਰ, ਵੀਰਪਾਲ ਕੌਰ, ਅਮਨਦੀਪ ਕੌਰ ਬਾਜਕ , ਸਤਵੀਰ ਕੌਰ, ਗਗਨਪ੍ਰੀਤ ਕੌਰ ਜੰਗੀਰਾਣਾ, ਚੇਅਰਮੈਨ ਸੰਦੀਪ ਕੌਰ ਜੰਗੀਰਾਣਾ, ਰਮਨਦੀਪ ਕੌਰ , ਸਰਜੀਤ ਕੌਰ,ਮੰਦਰ ਸਿੰਘ , ਅਜਾਇਬ ਸਿੰਘ ਪੰਚ, ਗੁਰਪ੍ਰੀਤ ਸਿੰਘ ਆਦਿ ਕਮੇਟੀ ਮੈਂਬਰਾਂ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ।
Share the post "ਬਲਾਕ ਪੱਧਰੀ ਖੇਡਾਂ ਵਿੱਚ ਬਾਜਕ ਅਤੇ ਜੰਗੀਰਾਣਾ ਸਕੂਲ ਦੇ ਖਿਡਾਰੀਆਂ ਨੇ ਸਕੂਲਾਂ ਦਾ ਨਾਮ ਰੋਸ਼ਨ ਕੀਤਾ"