WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਲੁਧਿਆਣਾ

ਬਹਿਸ ਵਿੱਚ ਹਿੱਸਾ ਲੈਣ ਚੱਲੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਕੀਤਾ ਥਾਣੇ ਬੰਦ

 

ਜਗਰਾਓਂ,1 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਮੁੱਦਿਆ ‘ਤੇ ਬਹਿਸ ਕਰਨ ਦੇ ਦਿੱਤੇ ਸੱਦੇ ਤਹਿਤ ਲੁਧਿਆਣਾ ਜ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਬਹਿਸ ਵਿਚ ਸ਼ਾਮਲ ਹੋਣ ਤੋ ਰੋਕਣ ਲਈ ਰਸਤੇ ਵਿੱਚ ਹੀ ਰੋਕ ਕੇ ਵੱਖ ਵੱਖ ਥਾਣਿਆਂ ਵਿੱਚ ਬੰਦ ਕਰਨ ਦੀ ਸੂਚਨਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਕਿਸਾਨ ਆਗੂ ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਬਹਿਸ ਵਿੱਚ ਹਿੱਸਾ ਲੈਣ ਜਾ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਮਹਿਮਾ ਨੂੰ ਸਾਥੀਆਂ ਸਮੇਤ ਥਾਣਾ ਸਦਰ ਜਗਰਾਓਂ ਵਿੱਚ ਕੀਤਾ। ਬੰਦ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ,ਜ਼ਿਲ੍ਹਾ ਪ੍ਰੈਸ ਸਕੱਤਰ ਗੁਰਭੇਜ ਸਿੰਘ ਟਿੱਬੀ ਜੱਥੇਬੰਦਕ ਸਕੱਤਰ ਨਿਰਮਲ ਸਿੰਘ ਫਿਰੋਜ਼ਪੁਰ, ਜ਼ਿਲ੍ਹਾ ਪ੍ਰਚਾਰਕ ਸਕੱਤਰ ਫਰੀਦਕੋਟ ਬਲਵਿੰਦਰ ਸਿੰਘ ਧੂਰਕੋਟ ,ਜ਼ਿਲ੍ਹਾ ਕਨਵੀਨਰ ਜਤਿੰਦਰ ਸਿੰਘ ਸਲੀਣਾ ਮੋਗਾ,ਜ਼ਿਲ੍ਹਾ ਸਕੱਤਰ ਫਰੀਦਕੋਟ ਭੁਪਿੰਦਰ ਸਿੰਘ ਚਹਿਲ ,ਅਵਤਾਰ ਸਿੰਘ ਇਕਾਈ ਪ੍ਰਧਾਨ ਫਰੀਦਕੋਟ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਆਦਿ ਸ਼ਾਮਲ ਹਨ।

ਮਹਾਡਿਬੇਟ ਤੋਂ ਪਹਿਲਾ ਛਿੜਿਆਂ ਘਮਸਾਣ, ਨਹੀਂ ਪਹੁੰਚੇ ਵਿਰੋਧੀ, ਕੁਰਸੀਆਂ ਖਾਲੀ, ਕੀ ਹੋਵੇਗੀ ਡਿਬੇਟ?

ਕਿਸਾਨ ਆਗੂ ਡਾ ਦਰਸ਼ਨ ਪਾਲ ਨੇ ਪੰਜਾਬ ਸਰਕਾਰ ਵੱਲੋ ਬਹਿਸ ਕਰਨ ਲਈ ਬੁਲਾ ਕੇ ਕਿਸਾਨ ਜਥੇਬੰਦੀ ਆਗੂਆ ਨੂੰ ਥਾਣੇ ਬੰਦ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਸਰਕਾਰ ਤੁਰੰਤ ਥਾਣੇ ਬੰਦ ਕੀਤੇ ਆਗੂਆ ਨੂੰ ਰਿਹਾਅ ਕਰੇ । ਬਹਿਸ ਬਾਰੇ ਉਹਨਾਂ ਕਿਹਾ ਕਿ 2022 ਦੀਆ ਚੋਣਾਂ ਤੋ ਪਹਿਲਾ ਪੰਜਾਬ ਦੇ ਮਸਲਿਆ ਤੇ ਬਹੁਤ ਬਹਿਸ ਹੋਈ, ਦੂਜੀਆ ਪਾਰਟੀਆ ਨੇ ਪੰਜਾਬ ਨੂੰ ਬਰਬਾਦ ਕੀਤਾ ਤੇ ਉਸ ਸਾਰੇ ਕੁਝ ਨੂੰ ਠੀਕ ਕਰਨ ਲਈ ਆਪ ਪਾਰਟੀ ਨੇ ਗਰੰਟੀਆ ਕੀਤੀਆ ਤਾਂ ਹੀ ਪੰਜਾਬ ਦੇ ਲੋਕਾਂ ਨੇ ਆਪ ਪਾਰਟੀ ਨੂੰ ਵੋਟਾਂ ਪਾਕੇ 92 ਵੇਂ ਵਿਧਾਨ ਮੈਂਬਰ ਜਿਤਾ ਕੇ ਪੰਜਾਬ ਆਪ ਪਾਰਟੀ ਹਵਾਲੇ ਕਰ ਦਿੱਤਾ।

ਇਮਾਨਦਾਰੀ ਤੇ ਬੇਈਮਾਨੀ ਦੇ ਫ਼ਰਕ ਨੂੰ ਸਮਝ ਕੇ ਭ੍ਰਿਸ਼ਟਾਚਾਰ ਨੂੰ ਪਾਈ ਜਾ ਸਕਦੀ ਹੈ ਨੱਥ : ਸ਼ੌਕਤ ਅਹਿਮਦ ਪਰੇ

ਪਰ ਦੋ ਸਾਲ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ,ਪੰਜਾਬੀਆਂ ਨਾਲ ਕੀਤੇ ਇਕ ਵੀ ਵਾਧਾ ਪੂਰਾ ਨਹੀ ਕੀਤਾ ਗਿਆ, ਇਸ ਤੇ ਪੰਜਾਬ ਦੇ ਲੋਕਾਂ ਵਿਚ ਬਹੁਤ ਰੋਸ ਹੈ ।ਇਸ ਬਾਰੇ ਪੰਜਾਬ ਸਰਕਾਰ ਜਾਣੂ ਵੀ ਇਸ ਕਰਨ ਹੀ ਬਹਿਸ ਵਿਚ ਸ਼ਾਮਲ ਹੋਣ ਲਈ ਤਿਆਰ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀਆ ਨੂੰ ਰਸਤੇ ਵਿੱਚ ਰੋਕਿਆ ਗਿਆ ਹੈ ।ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋ ਕਿਸਾਨ ਜਥੇਬੰਦੀ ਦੇ ਆਗੂਆ ਨੂੰ ਰਿਹਾਅ ਕੀਤਾ ਜਾਵੇ ਅਤੇ ਪਲਿਸ ਵਲੋ ਕਿਸਾਨ ਜਥੇਬੰਦੀ ਦੇ ਆਗੂਆ ਨਾਲ ਕੀਤੀ ਜਾ ਰਿਹੀ ਧੱਕੇਸ਼ਾਹੀ ਬੰਦ ਕੀਤੀ ਜਾਵੇ ।

Related posts

ਰੇਲਵੇ ਸਟੇਸ਼ਨ ਤੋਂ ਤਿੰਨ ਮਹੀਨਿਆਂ ਦਾ ਬੱਚਾ ਹੋਇਆ ਚੋਰੀ

punjabusernewssite

ਜਲ ਸਪਲਾਈ ਵਿਭਾਗ ਦੇ ਕਾਮਿਆਂ ਵਲੋਂ ਪੱਕੇ ਰੁਜਗਾਰ ਦੀ ਮੰਗ ਲਈ ਸੰਘਰਸ਼ਾਂ ਦਾ ਐਲਾਨ

punjabusernewssite

ਟਰਾਂਸਪੋਰਟਰਾਂ ਤੋਂ ਰਿਸ਼ਵਤ ਲੈਣ ਵਾਲਾ ਲੁਧਿਆਣਾ ਦਾ ਆਰਟੀਏ ਨਰਿੰਦਰ ਧਾਲੀਵਾਲ ਵਿਜੀਲੈਂਸ ਵੱਲੋਂ ਗ੍ਰਿਫਤਾਰ

punjabusernewssite