ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਦੇ ਲੋਕਾਂ ਦਾ ਹੋਇਆ ਬੁਰਾ ਹਾਲ: ਦਿਆਲ ਸੋਢੀ
ਬਠਿੰਡਾ, 5 ਅਕਤੂਬਰ (ਅਸ਼ੀਸ਼ ਮਿੱਤਲ) : ਪਿਛਲੇ ਦਿਨੀਂ ਮੌੜ ਵਿਧਾਨ ਸਭਾ ਹਲਕਾ ਦੇ ਪਿੰਡ ਬਾਲਿਆਂਵਾਲੀ ਦੇ ਸ਼ਿਵ ਮੰਦਿਰ ਦੇ ਆਲੇ-ਦੁਆਲੇ ਟੋਭੇ ਦਾ ਰੂਪ ਧਾਰਨ ਕਰ ਚੁੱਕੇ ਗੰਦੇ ਪਾਣੀ ਦੀ ਨਿਕਾਸੀ ਲੈ ਕੇ ਇੱਕ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਮਿਲਣ ਤੋਂ ਬਾਅਦ ਮਸਲੇ ਦਾ ਹੱਲ ਹੁੰਦਾ ਦਿਖਾਈ ਦੇ ਰਿਹਾ ਹੈ। ਸੂਚਨਾ ਮੁਤਾਬਕ ਡਿਪਟੀ ਕਮਿਸ਼ਨਰ ਵਲੋਂ ਤਰੁੰਤ ਇਸ ਮਸਲੇ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਦਿੱਤੀਆਂ ਹਿਦਾਇਤਾਂ ਤੋਂ ਬਾਅਦ ਪਾਣੀ ਦੇ ਨਿਕਾਸ ਲਈ ਕੰਮ ਸ਼ੁਰੂ ਹੋ ਚੁੱਕਿਆ ਹੈ।
ਮੁੱਖ ਮੰਤਰੀ ਵੱਲੋਂ ਪੰਜਾਬ ਦੇ ਜਵਾਨ ਪਰਮਿੰਦਰ ਸਿੰਘ ਦੀ ਕਾਰਗਿਲ ਵਿੱਚ ਸ਼ਹਾਦਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਇਸ ਸਬੰਧ ਵਿਚ ਅੱਜ ਮੌਕੇ ’ਤੇ ਪੁੱਜੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਹਲਕਾ ਮੋੜ ਦੇ ਇੰਚਾਰਜ਼ ਦਿਆਲ ਸੋਢੀ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸ਼ਹਿਰਾਂ ਅਤੇ ਮੰਡੀਆਂ ਵਿੱਚ ਸੀਵਰੇਜ ਦੇ ਗੰਦੇ ਪਾਣੀ ਅਤੇ ਸਫਾਈ ਦਾ ਬੁਰਾ ਹਾਲ ਹੈ। ਜਦ ਕਿ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਟੁੱਟੀਆਂ ਅਤੇ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ।ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਸੂਬੇ ਦਾ ਘੱਟ ਖਿਆਲ ਹੈ, ਬਲਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਪੰਜਾਬ ਦੇ ਖਰਚੇ ਤੇ ਹਵਾਈ ਜਹਾਜ਼ ਦੀ ਯਾਤਰਾ ਕਰਵਾਉਣ ਦਾ ਜ਼ਿਆਦਾ ਫ਼ਿਕਰ ਹੈ। ਜਿਸ ਕਰਕੇ ਦਿਨੋਂ-ਦਿਨ ਪੰਜਾਬ ਉੱਪਰ ਕਰਜ਼ਾ ਚੜ੍ਹਦਾ ਜਾ ਰਿਹਾ ਹੈ।
ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ’ਚ ਪੁਲਿਸ ਮੁਲਾਜਮਾਂ ਦੇ ਭੱਤਿਆਂ ’ਚ ਢਾਈ ਗੁਣਾ ਤੋਂ ਲੈ ਕੇ 6 ਗੁਣਾ ਵਾਧਾ
ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਮੋਦੀ ਸਰਕਾਰ ਨੇ ਪੰਦਰਵੇਂ ਵਿੱਤ ਕਮਿਸ਼ਨ ਵਿੱਚੋਂ ਪਿੰਡਾਂ ਦੇ ਵਿਕਾਸ ਲਈ ਅਤੇ ਸਵੱਛ ਅਭਿਆਨ ਦੇ ਤਹਿਤ ਸ਼ਹਿਰਾਂ ਲਈ ਕਰੋੜਾਂ ਦੇ ਫੰਡ ਪੰਜਾਬ ਨੂੰ ਭੇਜੇ ਹਨ,ਪਰ ਅੱਜ ਉਹ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭੇਜਿਆ ਪੈਸਾ ਲੱਗਿਆ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਮੇਜਰ ਸਿੰਘ ਰੰਧਾਵਾ, ਬਾਲਿਆਂਵਾਲੀ ਦੇ ਸਰਕਲ ਪ੍ਰਧਾਨ ਰਮੇਸ਼ ਸਿੰਘ, ਬੀਰਬਲ ਦਾਸ ਅਤੇ ਬਲਵੀਰ ਸਿੰਘ ਪੀਨਾ ਜ਼ਿਲ੍ਹਾ ਕਮੇਟੀ ਮੈਂਬਰਾਂ ਤੋਂ ਇਲਾਵਾ ਸ਼ਿਵ ਮੰਦਿਰ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।
Share the post "ਬਾਲਿਆਵਾਲੀ ’ਚ ਸਿਵ ਮੰਦਿਰ ਦੇ ਨਜਦੀਕ ਖੜੇ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਹੋਇਆ ਸ਼ੁਰੂ"