ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਜੁਲਾਈ: ਨਸ਼ਾ ਤਸਕਰੀ ਦੇ ਦੋਸਾਂ ਹੇਠ 23 ਫ਼ਰਵਰੀ ਤੋਂ ਪਟਿਆਲਾ ਜੇਲ੍ਹ ਵਿਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰੰਘ ਮਜੀਠੀਆ ਨੂੰ ਅੱਜ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ, ਜਿਸਦੇ ਚੱਲਦੇ ਹਾਲੇ ਉਨ੍ਹਾਂ ਨੂੰ ਜੇਲ੍ਹ ਅੰਦਰ ਹੀ ਰਹਿਣਾ ਪਏਗਾ। ਇਸ ਮਾਮਲੇ ਵਿਚ ਜਮਾਨਤ ਦੀ ਮੰਗ ਕਰ ਰਹੇ ਮਜੀਠਿਆ ਦੀ ਅਰਜ਼ੀ ’ਤੇ ਹਾਈਕੋਰਟ ਦੇ ਡਿਵੀਜ਼ਨ ਬੈਂਚ ਨੇ ਸੁਣਵਾਈ ਕਰਨ ਤੋਂ ਇੰਨਕਾਰ ਕਰਦਿਆਂ ਇਹ ਮਾਮਲਾ ਚੀਫ਼ ਜਸਟਿਸ ਕੋਲ ਭੇਜ ਦਿੱਤਾ ਹੈ। ਜਿਸਦੇ ਚੱਲਦੇ ਹੁਣ ਇਸ ਕੇਸ ਵਿਚ ਨਵੇਂ ਸਿਰੇ ਤੋਂ ਸੁਣਵਾਈ ਹੋਵੇਗੀ ਅਤੇ ਜਮਾਨਤ ਦੀ ਅਰਜ਼ੀ ’ਤੇ ਫੈਸਲਾ ਸੁਣਾਉਣ ਵਿਚ ਕਾਫ਼ੀ ਦਿਨ ਲੱਗ ਸਕਦੇ ਹਨ। ਗੌਰਤਲਬ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਸ: ਮਜੀਠਿਆ ਵਿਰੁਧ ਦਸੰਬਰ ਮਹੀਨੇ ’ਚ ਨਸ਼ਾ ਤਸਕਰੀ ਨੂੰ ਲੈ ਕੇ ਕੇਸ ਦਰਜ਼ ਕੀਤਾ ਗਿਆ ਸੀ। ਜਿਸਤੋਂ ਬਾਅਦ ਮਜੀਠਿਆ ਰੂਪੋਸ਼ ਹੋ ਗਏ ਸਨ ਤੇ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਦਿਆਂ ਵਿਧਾਨ ਸਭਾ ਚੋਣਾਂ ਲੜਣ ਦੀ ਇਜਾਜਤ ਮਿਲ ਗਈ ਸੀ, ਜਿਸਤੋਂ ਬਾਅਦ ਉਨ੍ਹਾਂ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ।
Share the post "ਬਿਕਰਮ ਮਜੀਠਿਆ ਨੂੰ ਹਾਲੇ ਜੇਲ੍ਹ ਅੰਦਰ ਹੀ ਰਹਿਣਾ ਪਏਗਾ, ਹਾਈਕੋਰਟ ਤੋਂ ਨਹੀਂ ਮਿਲੀ ਰਾਹਤ"