ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਕਾਂਗਰਸ ਸਰਕਾਰ ਵੱਲੋਂ ਦਰਜ ਕੀਤੇ ਗਏ ਕੇਸ ’ਤੇ ਯੂਥ ਅਕਾਲੀ ਦਲ ਵੱਲੋਂ ਸਰਕਾਰ ਖਿਲਾਫ ਮੋਰਚਾ ਖੋਲ੍ਹਦੇ ਹੋਏ ਪਰਚੇ ਨੂੰ ਰੱਦ ਕਰਾਉਣ ਲਈ ਤਿੱਖੇ ਸੰਘਰਸ਼ ਦਾ ਐਲਾਨ ਕਰਦਿਆਂ ਐੱਸਐੱਸਪੀ ਦਫਤਰ ਦੇ ਘਿਰਾਓ ਦਾ ਐਲਾਨ ਕੀਤਾ ਹੈ ।ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਅਤੇ ਕੋਆਰਡੀਨੇਟਰ ਦੀਨਵ ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੋਕਪਿ੍ਰਯਤਾ ਨੂੰ ਦੇਖਦੇ ਹੋਏ ਕਾਂਗਰਸ ਬੁਖਲਾਹਟ ਵਿੱਚ ਆ ਗਈ ਹੈ ਜਿਸ ਨੂੰ ਲੈ ਕੇ ਸਤਾਰਾਂ ਸਾਲਾ ਬਾਅਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਜਿਸ ਨੂੰ ਯੂਥ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ । ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਤੇ ਪਾਰਟੀ ਵਿੱਚ ਚੱਲ ਰਹੀ ਧੜੇਬੰਦੀ ਤੋਂ ਧਿਆਨ ਭਟਕਾਉਣ ਲਈ ਵਿਰੋਧੀਆਂ ਖਲਿਾਫ ਝੂਠੇ ਪਰਚੇ ਦਰਜ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ, ਜੋ ਕਾਂਗਰਸ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ, ਕਿਉਂਕਿ ਸਰਕਾਰ ਪੰਜ ਸਾਲ ਵਿੱਚ ਲੋਕਾਂ ਦੇ ਵਾਅਦਿਆਂ ਤੇ ਪੂਰਾ ਨਹੀਂ ਉਤਰ ਸਕੀ ਤੇ ਅੱਜ ਸੂਬੇ ਦਾ ਮਾਹੌਲ ਦਿਨ ਬ ਦਿਨ ਖਰਾਬ ਹੋ ਰਿਹਾ ਹੈ, ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ ਤੇ ਇਨਸਾਫ ਲਈ ਲੋਕ ਖੁਦ ਸਜ਼ਾਵਾਂ ਦੇ ਰਹੇ ਹਨ । ਇਸ ਮੌਕੇ ਸਾਬਕਾ ਕੌਂਸਲਰ ਗੁਰਸੇਵਕ ਸਿੰਘ ਮਾਨ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਗੰਜੂ , ਕੌਂਸਲਰ ਮੱਖਣ ਸਿੰਘ ,ਅਮਰਜੀਤ ਸਿੰਘ ਵਿਰਦੀ, ਹਰਜੀਤ ਸਿੰਘ ਹਰਜੀ ਸਿਵੀਆ, ਸੁਖਦੇਵ ਸਿੰਘ ਸੀਰਾ ਸਿੱਧੂ ,ਵਿੱਕੀ ਨਰੂਲਾ, ਜਲੰਧਰ ਸਿੰਘ, ਬਲਵਿੰਦਰ ਸਿੰਘ ਬੱਲੀ, ਗੋਬਿੰਦ ਮਸੀਹ, ਇਕਬਾਲ ਸਿੰਘ ਸੰਧੂ,ਮਨਪ੍ਰੀਤ ਸਿੰਘ ਗੋਸਲ, ਮਨਪ੍ਰੀਤ ਸਿੰਘ ਸ਼ਰਮਾ, ਭੁਪਿੰਦਰ ਸਿੰਘ ਭੂਪਾ, ਦਲਜੀਤ ਸਿੰਘ ਰੋਮਾਣਾ, ਪਰਮਿੰਦਰ ਸਿੰਘ ਹੈਪੀ ਕੋਹਲੀ, ਵਿਸ਼ਾਲ ਲੰਬਰ, ਬਲਵਿੰਦਰ ਸਿੰਘ ਸੰਧੂ, ਸੁਖਦੀਪ ਸਿੰਘ ਢਿਲੋਂ ,ਪਿ੍ਰਤਪਾਲ ਸਿੰਘ, ਰਾਜਦੀਪ ਸਿੰਘ ਢਿੱਲੋਂ ,ਰਿੰਕੂ ਮੱਕਡ, ਆਨੰਦ ਗੁਪਤਾ, ਮਨਦੀਪ ਲਾਡੀ, ਡਾਇਮੰਡ ਖੰਨਾ, ਰੁਪਿੰਦਰ ਸਿੰਘ ਸਰਾਂ, ਮਨਿੰਦਰ ਸਿੰਘ ਕੈਂਡੀ, ਯਾਦਵਿੰਦਰ ਯਾਦੀ ਢਿੱਲੋ, ਰੌਕੀ ਸ਼ਰਮਾ, ਅਕਸ਼ੇ ਸ਼ਰਮਾ ਵਰਕਰ ਮੌਜੂਦ ਸਨ ।
Share the post "ਬਿਕਰਮ ਮਜੀਠੀਆ ਖਿਲਾਫ ਦਰਜ ਹੋਏ ਪਰਚੇ ਦੇ ਵਿਰੁਧ ਯੂਥ ਅਕਾਲੀ ਦਲ ਵਲੋਂ ਨਿਖ਼ੇਧੀ"