ਬਠਿੰਡਾ, 21 ਨਵੰਬਰ: ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋ ਦੀ ਅਗਵਾਈ ਹੇਠ ਸਥਾਨਕ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਵਿਸ਼ਵ ਐਂਟੀਮਾਇਕਰੋਬਾਇਲ ਦਿਵਸ਼ ਮੋਕੇ ਇੱਕਤਰ ਮਰੀਜਾਂ ਅਤੇ ਉਹਨਾਂ ਦੇ ਨਾਲ ਆਏ ਸਾਕ ਸਬੰਧੀਆਂ ਨੂੰ ਦਰਦ ਰੋਕੂ ਦਵਾਈਆਂ ਦੀ ਬੇਲੋੜੀ ਵਰਤੋਂ ਸੰਬੰਧੀ ਡਾ ਜਗਰੂਪ ਸਿੰਘ ਐਮ ਡੀ ਮੈਡੀਸਨ ਦੁਆਰਾ ਜਾਗਰੂਕ ਕੀਤਾ ਗਿਆ ।
ਹਰਮਨਬੀਰ ਸਿੰਘ ਗਿੱਲ ਨੇ ਐਸਐਸਪੀ ਬਠਿੰਡਾ ਵਜੋਂ ਸੰਭਾਲਿਆ ਚਾਰਜ
ਇਸ ਤੋਂ ਇਲਾਵਾ ਸਥਾਨਿਕ ਜੀ ਐਨ ਐਮਜ ਸਕੂਲ ਦੇ ਬੱਚਿਆ ਦੇ ਦਰਦ ਰੋਕੂ ਦਵਾਈਆਂ ਦੀ ਬੇਲੋੜੀ ਵਰਤੋਂ ਬਾਰੇ ਪੋਸਟਰ ਮੇਕਿੰਗ ਮੁਕਾਬਲੇ ਕਰਵਾ ਕੇ ਜੇਤੂਆਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਹੋਸਲਾ ਅਫ਼ਜਾਈ ਵੀ ਕੀਤੀ ਗਈ। ਇਸ ਮੌਕੇ ਡਾ: ਤੇਜਵੰਤ ਸਿੰਘ ਨੇ ਕਿਹਾ ਕਿ ਬਿਨਾਂ ਡਾਕਟਰੀ ਸਲਾਹ ਤੋਂ ਦਰਦ ਰੋਕੂ ਦਵਾਈਆਂ ਦੀ ਬੇਲੋੜੀ ਵਰਤੋਂ ਇਨਸਾਨੀ ਜਿੰਦਗੀ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਜਿਸਦੇ ਚੱਲਦੇ ਹਮੇਸ਼ਾਂ ਮਾਹਿਰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਦਵਾਈ ਲੈਣੀ ਚਾਹੀਦੀ ਹੈ।
ਨਿਗਮ ਵਲੋਂ ਖਾਲਸਾ ਦੀਵਾਨ ਦੀ ਜਗ੍ਹਾਂ ਨੂੰ ਆਪਣੇ ਅਧਿਕਾਰ ਅਧੀਨ ਲਿਆਉਣ ਦਾ ਮਾਮਲਾ ਗਰਮਾਇਆ
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਮਨੀਸ਼ ਗੁਪਤਾ, ਡਾ ਗੁਰਿਦਰ ਕੌਰ , ਡਾ ਮਿਰਨਾਲ , ਡਾ ਸਾਹਸ ਜਿੰਦਲ, ਮਾਇਕਰੋ ਬਾਇਓਲੋਜਿਸਟ ਮਮਤਾ ਸਚਦੇਵਾ , ਨਰਿੰਦਰ ਕਮੁਰ ਜਿਲ੍ਹਾ ਬੀ.ਸੀ.ਸੀ , ਗਗਨਦੀਪ ਸਿੰਘ ਭੁੱਲਰ , ਸਾਹਿਲ ਪੁਰੀ , ਪਵਨਜੀਤ ਕੌਰ ਬੀ.ਈ.ਈ , ਬਲਦੇਵ ਸਿੰਘ ਡਬਲਿਯੂ ਏ ਹਾਜ਼ਰ ਸਨ।
Share the post "ਬਿਨਾਂ ਡਾਕਟਰੀ ਸਲਾਹ ਤੋਂ ਦਵਾਈਆਂ ਦੀ ਅੰਨੇਵਾਹ ਵਰਤੋ ਹੋ ਸਕਦੀ ਹੈ ਸਿਹਤ ਲਈ ਹਾਨੀਕਾਰਕ: ਸਿਵਲ ਸਰਜਨ"