ਸੁਖਜਿੰਦਰ ਮਾਨ
ਬਠਿੰਡਾ, 28 ਫਰਵਰੀ: ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਸਿਵਲ ਇੰਜ. ਵਿਭਾਗ ਵੱਲੋਂ ਜੇ.ਕੇ. ਸੀਮਿੰਟ, ਆਈ.ਸੀ.ਆਈ. ਅਤੇ ਆਈ.ਜੀ.ਬੀ.ਸੀ. ਦੇ ਸਹਿਯੋਗ ਨਾਲ ‘ਕਪੈਸਟੀ ਡਿਵੈਲਪਮੈਂਟ: ਬਿਲਡਿੰਗ ਨਿਰਮਾਣ ਦੀ ਇੱਕ ਸਮਝ‘ ਬਾਰੇ ਇੱਕ ਰੋਜ਼ਾ ਸਕਿਲ ਡਿਵੈਲਪਮੈਂਟ ਵਰਕਸ਼ਾਪ ਕਰਵਾਈ ਗਈ। ਸਿਵਲ ਇੰਜ. ਵਿਭਾਗ ਦੀ ਮੁਖੀ ਇੰਜ. ਤਨੂ ਤਨੇਜਾ ਨੇ ਇਸ ਵਰਕਸ਼ਾਪ ਵਿੱਚ ਸ਼ਾਮਲ ਸਾਰੇ ਮਾਹਿਰਾਂ ਅਤੇ ਆਰਕੀਟੈਕਟਾਂ ਦਾ ਨਿੱਘਾ ਸਵਾਗਤ ਕਰਦਿਆਂ ਇਸ ਵਰਕਸ਼ਾਪ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਇੰਜ. ਅਮਿਤ ਅਗਰਵਾਲ (ਸਟੇਟ ਹੈੱਡ, ਕਸਟਮਰ ਟੈਕਨੀਕਲ ਸਰਵਿਸਿਜ਼, ਪੰਜਾਬ), ਆਰਕੀਟੈਕਟ ਜੀਤ ਕੁਮਾਰ ਗੁਪਤਾ, ਚੇਅਰਮੈਨ, ਆਈ.ਜੀ.ਬੀ.ਸੀ. ਚੰਡੀਗੜ੍ਹ ਚੈਪਟਰ ਅਤੇ ਇੰਜ. ਪੰਕਜ ਮਿੱਤਲ (ਸਹਾਇਕ ਪ੍ਰੋਫੈਸਰ, ਬੀ.ਐਫ.ਸੀ.ਈ.ਟੀ.) ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਮੈਨੂਫੈਕਚਰਿੰਗ, ਮੈਟੀਰੀਅਲ ਟੈਸਟਿੰਗ ਅਤੇ ਊਰਜਾ ਕੁਸ਼ਲ ਬਿਲਡਿੰਗ ਬਾਰੇ ਚਰਚਾ ਕੀਤੀ । ਬੀ.ਐਫ.ਸੀ.ਈ.ਟੀ.ਵਿਖੇ ਇਸ ਵਰਕਸ਼ਾਪ ਦੇ ਸੁਚਾਰੂ ਸੰਚਾਲਨ ਲਈ ਇੰਜ. ਦਰਪਨ ਸ਼ਰਮਾ (ਅਫ਼ਸਰ, ਕਸਟਮਰ ਟੈਕਨੀਕਲ ਸਰਵਿਸਿਜ਼, ਬਠਿੰਡਾ), ਸ. ਗੁਰਪ੍ਰੀਤ ਸਿੰਘ (ਸਾਈਟ ਇੰਜੀਨੀਅਰ, ਬਠਿੰਡਾ) ਅਤੇ ਬੀ.ਐਫ.ਸੀ.ਈ.ਟੀ. ਦੇ ਅਲੂਮਨੀ ਤੇ ਸਹਾਇਕ ਪ੍ਰੋਫੈਸਰ ਇੰਜ. ਪੰਕਜ ਮਿੱਤਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪਿ੍ਰੰਸੀਪਲ ਡਾ. ਜਯੋਤੀ ਬਾਂਸਲ ਨੇ ਸਾਰਿਆਂ ਲਈ ਧੰਨਵਾਦੀ ਸ਼ਬਦ ਕਹੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬੀ.ਐਫ.ਸੀ.ਈ.ਟੀ. ਦੇ ਸਿਵਲ ਇੰਜ. ਵਿਭਾਗ ਦੀ ਸਮੁੱਚੀ ਪ੍ਰਬੰਧਕੀ ਟੀਮ ਨੂੰ ਇਸ ਸਫਲ ਉਪਰਾਲੇ ਲਈ ਵਧਾਈ ਦਿੱਤੀ ।
ਬੀ.ਐਫ.ਸੀ.ਈ.ਟੀ. ਵਲੋਂ ਇੱਕ ਦਿਨਾਂ ਸਕਿਲ ਡਿਵੈਲਪਮੈਂਟ ਵਰਕਸ਼ਾਪ ਆਯੋਜਿਤ
6 Views