‘‘ਬੇਟੀ ਬਚਾਓ-ਬੇਟੀ ਪੜਾਓ ਅਤੇ ਬੇਟੀ ਨੂੰ ਸ਼ੋਸ਼ਣ ਤੋਂ ਬਚਾਓ’’ ਸਾਡਾ ਮੁੱਖ ਮੰਤਵ-ਜਗਰੂਪ ਗਿੱਲ

Date:

spot_img

ਲੋਕਾਂ ਦਾ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣਾ ਲਗਾਤਾਰ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਵੱਖ-ਵੱਖ ਇਲਾਕਿਆਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਦੀ ਅਗਵਾਈ ਹੇਠ ਲੋਕਾਂ ਦਾ ਆਪ ’ਚ ਸ਼ਾਮਲ ਹੋਣਾ ਲਗਾਤਾਰ ਜਾਰੀ ਹੈ। ਅੱਜ ਵੱਖ ਵੱਖ ਥਾਵਾਂ ’ਤੇ ਚੋਣ ਪ੍ਰਚਾਰ ਦੇ ਚਲਦਿਆਂ ਅੱਜ ਬਾਬਾ ਫਰੀਦ ਨਗਰ ਵਾਰਡ ਨੰਬਰ 5 ਵਿਖੇ ਵੱਡੀ ਗਿਣਤੀ ਲੋਕਾਂ ਵਲੋਂ ਜਗਰੂਪ ਸਿੰਘ ਗਿੱਲ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ ਗਿਆ। ਇਸ ਦੌਰਾਨ ਪੰਜਾਬ ਅਤੇ ਪੰਜਾਬੀਅਤ ਲਈ ਲੜਣ ਵਾਲੀ ਸਮਾਜ ਸੇਵਿਕਾ ਅਨਾਮਿਕਾ ਸੰਧੂ ਨੇ ਵੀ ਪਾਰਟੀ ਦੀਆ ਲੋਕਹਿੱਤ ਪ੍ਰੇਰਨਾ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਗਰੂਪ ਸਿੰਘ ਗਿੱਲ ਨੇ ਅਨਾਮਿਕ ਸੰਧੂ ਨੂੰ ਪਾਰਟੀ ਵਿਚ ਜੀ ਆਇਆ ਕਹਿੰਦਿਆਂ ਪੂਰਾ ਮਾਨ ਅਤੇ ਸਤਿਕਾਰ ਦੇਣ ਦਾ ਯਕੀਨ ਦਿਵਾਇਆ । ਇਸ ਮੌਕੇ ਸੰਧੂ ਨੇ ਕਿਹਾ ਕਿ ਸਮਾਜ ਸੇਵਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਵਿਚਾਰ ਧਾਰਾ ਚੰਗੀ ਲੱਗੀ, ਇਸ ਲਈ ਹੀ ਉਨਾਂ ਇਸ ਪਾਰਟੀ ਦਾ ਪੱਲਾ ਫੜਿਆ ਹੈ। ਉਨਾਂ ਕਿਹਾ ਕਿ ਉਮੀਦ ਹੈ ਕਿ ਪੰਜਾਬ ’ਚ ਆਪ ਦੀ ਸਰਕਾਰ ਬਣਨ ’ਤੇ ‘‘ਬੇਟੀ ਬਚਾਓ, ਬੇਟੀ ਪੜਾਓ ਅਤੇ ਬੇਟੀ ਨੂੰ ਸ਼ੋਸ਼ਣ ਤੋਂ ਬਚਾਓ’’ ਜਿਹੇ ਮੁੱਖ ਮੁੱਦਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਇਸੇ ਦੌਰਾਨ ਗੋਪਾਲ ਨਗਰ ਵਿਖੇ ਵਾਲਮੀਕਿ ਸਮਾਜ ਅਤੇ ਵਾਲਮੀਕਿ ਯੂਥ ਸੈਨਾ ਵਲੋਂ ਵੀ ਜਗਰੂਪ ਸਿੰਘ ਗਿੱਲ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ, ਜਿਸ ਨਾਲ ਆਪ ਦੀ ਚੋਣ ਮੁਹਿੰਮ ਸਿਖਰਾਂ ’ਤੇ ਪਹੁੰਚ ਗਈ ਹੈ। ਇਸ ਮੌਕੇ ਵਾਲਮੀਕਿ ਯੂਥ ਸੈਨਾ ਦੇ ਪ੍ਰਧਾਨ ਗਗਨ ਕੁਮਾਰ ਨੇ ਕਿਹਾ ਕਿ ਉਹ ਆਪ ਦੀ ਲੋਕਹਿਤ ਲਈ ਐਲਾਨੇ ਕੰਮ ਤੋਂ ਪ੍ਰਭਾਵਿਤ ਹੋ ਕੇ ਹੀ ਪਾਰਟੀ ਵਿਚ ਸ਼ਾਮਲ ਹੋਏ ਹਨ। ਉਨਾਂ ਨਾਲ ਮੀਤ ਪ੍ਰਧਾਨ ਰਵੀ ਰਹਿਬਰ, ਸੈਮ, ਭੀਮ, ਨਵੀਨ ਕਾਕੂ, ਵਿਸ਼ਾਲ, ਸੁਮਿਤ, ਆਸ਼ੂ, ਲਵਲੀ, ਰਾਹੁਲ ਸਮੇਤ ਪਰਿਵਾਰ ਵੀ ਪਹੁੰਚੇ ਸਨ।

spot_img
spot_img

Share post:

Popular

More like this
Related

ਪ੍ਰਾਈਵੇਟ ਏਜੰਟ ਰਾਹੀਂ 5,000 ਰੁਪਏ ਰਿਸ਼ਵਤ ਲੈਂਦਾ ਇੱਕ ਹੋਰ ਪਟਵਾਰੀ ਵਿਜੀਲੈਂਸ ਦੇ ਅੜਿੱਕੇ ਚੜਿਆ

Jalandhar News : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ...