ਵਿੱਤ ਮੰਤਰੀ ਨੇ ਜੌਗਰ ਪਾਰਕ, ਰੋਜ ਗਾਰਡਨ ,ਤਿੰਨਕੋਨੀ ਚੌਕ ’ਤੇ ਕੀਤੀ ਸ਼ਹਿਰੀਆਂ ਨਾਲ ਖੁੰਢ ਚਰਚਾ

Date:

spot_img

ਮੰਗੀ ਵਿਕਾਸ ਦੇ ਨਾਮ ਤੇ ਵੋਟ
ਸੁਖਜਿੰਦਰ ਮਾਨ
ਬਠਿੰਡਾ, 13 ਫ਼ਰਵਰੀ: ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਜੌਗਰ ਪਾਰਕ, ਰੋਜ ਗਾਰਡਨ, ਤਿੰਨਕੋਨੀ ਚੌਕ ਵਿਖੇ ਚਾਹ ਦੀਆਂ ਚੁਸਕੀਆਂ ਨਾਲ ਸ਼ਹਿਰੀਆਂ ਨਾਲ ਖੁੰਢ ਚਰਚਾ ਕੀਤੀ ਤੇ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਆਰਥਿਕ ਹਾਲਾਤ ਮਜਬੂਤ ਹੋਣ ਉਪਰੰਤ ਸ਼ਹਿਰ ਦੇ ਕਰਵਾਏ ਵਿਕਾਸ ਦੇ ਨਾਮ ਤੇ ਵੋਟ ਦੀ ਮੰਗ ਕੀਤੀ । ਚੋਣ ਪ੍ਰਚਾਰ ਨੂੰ ਨਵਾਂ ਰੂਪ ਦਿੰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ,ਨਵੀਂ ਬਸਤੀ, ਹੀਰਾ ਚੌਕ, ਪ੍ਰਤਾਪਨਗਰ , ਪੰਚਵਟੀ ਨਗਰ, ਹਰਦੇਵ ਨਗਰ, ਗ੍ਰੀਨ ਸਿਟੀ, ਸੁਰਖਪੀਰ ਰੋਡ ਸਮੇਤ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਭਰਵੇਂ ਇਕੱਠ ਵਿਚ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਜੋ ਮਾਣ ਸਤਿਕਾਰ ਦਿੱਤਾ ਹੈ ਉਸ ਨੂੰ ਕਦੇ ਵੀ ਠੇਸ ਨਹੀਂ ਪਹੁੰਚਣ ਦਿੱਤੀ ਜਾਵੇਗੀ, ਵਿਕਾਸ ਕੰਮ ਨਿਰੰਤਰ ਜਾਰੀ ਰਹਿਣਗੇ, ਹਰ ਪਰਿਵਾਰ ਨੂੰ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਮਿਲੇਗਾ । ਉਨਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ ਸਮੇਤ ਕਿਸੇ ਵੀ ਰਾਜਨੀਤਕ ਪਾਰਟੀ ਕੋਲ ਵੋਟਾਂ ਮੰਗਣ ਲਈ ਕੋਈ ਏਜੰਡਾ ਨਹੀਂ ਕਿਉਂਕਿ ਕਾਂਗਰਸ ਦੀ ਮਜਬੂਤ ਸਥਿਤੀ ਸੂਬੇ ਦੇ ਹਾਲਾਤ ਬਿਹਤਰ ਬਣਾਏ ਹਨ ਜਿਸ ਤੋਂ ਹਰ ਵਰਗ ਖ਼ੁਸ਼ ਹੈ ਤੇ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਸਹਿਯੋਗ ਦੇਵੇਗਾ।ਇਸ ਮੌਕੇ ਉਨਾਂ ਨਾਲ ਜੈਜੀਤ ਜੌਹਲ,ਅਰੁਣ ਵਧਾਵਨ, ਕੇ ਕੇ ਅਗਰਵਾਲ,ਅਸ਼ੋਕ ਪ੍ਰਧਾਨ, ਰਾਜਨ ਗਰਗ ਆਦਿ ਹਾਜ਼ਰ ਸਨ ।

spot_img
spot_img

Share post:

Popular

More like this
Related

ਪ੍ਰਾਈਵੇਟ ਏਜੰਟ ਰਾਹੀਂ 5,000 ਰੁਪਏ ਰਿਸ਼ਵਤ ਲੈਂਦਾ ਇੱਕ ਹੋਰ ਪਟਵਾਰੀ ਵਿਜੀਲੈਂਸ ਦੇ ਅੜਿੱਕੇ ਚੜਿਆ

Jalandhar News : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ...