ਬੈਡਮਿੰਟਨ ਚੈਂਪੀਅਨਸ਼ਿਪ ਜਿੱਤਣ ਵਾਲੀ ਸ਼੍ਰੇਆ ਸਿੰਗਲਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸਨਮਾਨਿਤ

Date:

spot_img

ਬਠਿੰਡਾ ਦੀ ਬੇਟੀ ਸ਼੍ਰੇਆ ਸਿੰਗਲਾ ਬਣੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ : ਬਬਲੀ ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ : ਬ੍ਰਾਜ਼ੀਲ ਵਿਖੇ ਹੋਈ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਬੇਮਿਸਾਲ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਬਠਿੰਡਾ ਨਿਵਾਸੀ ਸ਼੍ਰੇਆ ਸਿੰਗਲਾ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੀ ਟੀਮ ਵੱਲੋਂ ਸਨਮਾਨ ਕੀਤਾ ਗਿਆ। ਇਸ ਦੌਰਾਨ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੀ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ। ਇਕਬਾਲ ਸਿੰਘ ਬਬਲੀ ਢਿੱਲੋਂ ਨੇ ਸ਼੍ਰੇਆ ਸਿੰਗਲਾ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਠਿੰਡਾ ਦੀ ਧੀ ਨੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਬਠਿੰਡਾ, ਪੰਜਾਬ ਅਤੇ ਦੇਸ਼ ਦਾ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੀ ਸ਼੍ਰੇਆ ਸਿੰਗਲਾ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ, ਜੋ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੀ ਹੈ। ਉਨ੍ਹਾਂ ਕਿਹਾ ਕਿ ਸ਼੍ਰੇਆ ਸਿੰਗਲਾ ਨੇ ਇਸ ਤੋਂ ਪਹਿਲਾਂ ਵੀ ਦੇਸ਼-ਵਿਦੇਸ਼ ਵਿੱਚ ਸਿੱਖਿਆ ਅਤੇ ਖੇਡਾਂ ਵਿੱਚ ਮੱਲਾਂ ਮਾਰਦਿਆਂ ਬਠਿੰਡਾ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਸ਼੍ਰੇਆ ਸਿੰਗਲਾ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਮਿਹਨਤ ਕਰਦੇ ਹੋਏ ਬੁਲੰਦੀਆਂ ਨੂੰ ਛੂਹਦੀ ਰਹੇ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਅੱਜ ਮੁੜ ਲੱਖਾਂ ਔਰਤਾਂ ਦੇ ਫੋਨਾਂ ਉਪਰ ਹੋਵੇਗੀ ਟੂੰ-ਟੂੰ

ਰੱਖੜ ਪੁੰਨਿਆ ਮੌਕੇ ਮੁੱਖ ਮੰਤਰੀ ਭਗਵੰਤ ਮਾਨ "ਮਾਵਾਂ-ਧੀਆਂ ਸਤਿਕਾਰ...

ਕਿਸਾਨਾਂ ਦੀ ਕਾਤਲ ਭਾਜਪਾ ਨਾਲ ਹੱਥ ਮਿਲਾਉਣ ਲਈ ਤਰਲੋਮੱਛੀ ਹੋਇਆ ਅਕਾਲੀ ਦਲ-ਭਗਵੰਤ ਸਿੰਘ ਮਾਨ

👉ਹੱਕ ਮੰਗਣ 'ਤੇ 750 ਕਿਸਾਨਾਂ ਨੂੰ ਮਰਵਾਉਣ ਵਾਲੀ ਭਾਜਪਾ...

17 ਅਗਸਤ ਤੋਂ ਸਰਕਾਰ ਨੇ ਡ੍ਰੋਨ ਸਰਵੇਖਣ ‘ਤੇ ਲਗਾਈ ਰੋਕ, ਸੀਨੀਅਰ ਟਾਊਨ ਪਲਾਨਰ ਬਠਿੰਡਾ

ਰਾਤ ਨੂੰ ਡ੍ਰੋਨ ਉਡਾਨ ਸਬੰਧੀ ਅਫਵਾਹ ਤੋਂ ਲੋਕ ਸੁਚੇਤ...