Chandigarh News: Punjab Assembly session; ਪੰਜਾਬ ਵਿਧਾਨ ਸਭਾ ਇਜਲਾਸ ਦੇ ਬੀਤੇ ਕੱਲ ਤੋਂ ਸ਼ੁਰੂ ਹੋਏ 5 ਰੋਜ਼ਾਂ ਇਜ਼ਲਾਸ ਦੇ ਦੂਜੇ ਦਿਨ ਦੀ ਸ਼ੁਰੂਆਤ ਮੌਕੇ ਹੰਗਾਮਾ ਸ਼ੁਰੂ ਹੋ ਗਿਆ। ਸਦਨ ਜੁੜਦੇ ਹੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪ੍ਰਸ਼ਨ ਕਾਲ ਸ਼ੁਰੂ ਕਰਨ ਲਈ ਕਿਹਾ ਗਿਆ ਪ੍ਰੰਤੂ ਇਸ ਦੌਰਾਨ ਹੀ ਕਾਂਗਰਸੀ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਸੰਧਵਾਂ ਨੂੰ ਕਈ ਵਾਰ ਸਖ਼ਤ ਰੁੱਖ ਧਾਰਨ ਕਰਦਿਆਂ ਵਿਰੌਧੀਆਂ ਦੇ ਨਾਲ ਆਪ ਦੇ ਮੈਂਬਰਾਂ ਨੂੰ ਟੋਕਣਾ ਪਿਆ। ਕਾਂਗਰਸੀ ਵਿਧਾਇਕ ਲਾਹਣਤ ਪੱਤਰ ਲੈ ਕੇ ਵਿਧਾਨ ਸਭਾ ਵਿਚ ਪੁੱਜੇ ਹੋਏ ਸਨ। ਜਿਸਦੇ ਵਿਚ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਉੱਪਰ ਬੇਅਦਬੀ ਦੇ ਕਾਨੂੰਨ ਵਿਚ ਕੋਈ ਕਾਰਵਾਈ ਨਾਂ ਕਰਨ, ਸੂਬੇ ਵਿੱਚ ਨਸ਼ਾ ਮਾਫੀਆ, ਗੈਂਗਸਟਰਵਾਦ ਅਤੇ ਪੰਜਾਬ ਸਿਰ ਕਰਜ਼ੇ ਦੀ ਵਧਦੀ ਪੰਡ ਆਦਿ ਦੇ ਮਾਮਲਿਆਂ ਵਿਚ ਸਰਕਾਰ ਨੂੰ ਘੇਰਦਿਆਂ ਇੰਨ੍ਹਾਂ ਮਾਮਲਿਆਂ ਵਿਚ ਅਸਫ਼ਲ ਰਹਿਣ ਦੇ ਦੋਸ਼ ਲਗਾਏ।

ਇਹ ਵੀ ਪੜ੍ਹੋ 👉Parvinder Singh Jhota Murder Case; ਅਸ਼ਵਨੀ ਵਿਰੁਧ ਇੱਕ ਹੋਰ ਵੱਡੀ ਕਾਰਵਾਈ!
ਇਸ ਦੌਰਾਨ ਸੱਤਾਧਿਰ ਦੇ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਕਾਂਗਰਸੀਆਂ ਨੂੰ ਸਖ਼ਤ ਲਹਿਜ਼ੇ ਵਿਚ ਮੋੜਵਾਂ ਜਵਾਬ ਦਿੱਤਾ। ਇਸ ਮੌਕੇ ਪ੍ਰਗਟ ਸਿੰਘ ਨੇ ਜਿੱਥੇ ਕਾਂਗਰਸੀ ਮੈਂਬਰ ਸੁਖਪਾਲ ਸਿੰਘ ਖਹਿਰਾ ਨਾਲ ਕਥਿਤ ਨਸ਼ਾ ਤਸਕਰੀ ਦੇ ਪੁਰਾਣੇ ਮਾਮਲੇ ਨੂੰ ਚੁੱਕਦਿਆਂ ਨਕੋਦਰ ਕਾਂਡ ਦੀ ਵੀ ਚਰਚਾ ਕੀਤੀ, ਉਥੇ ਪ੍ਰਗਟ ਸਿੰਘ ਦੇ ਵੀ ਸਿਆਸੀ ਪਿਛੋਕੜ ਦੀ ਗੱਲ ਕਰਦਿਆਂ ਚਿੱਟੇ ਦਾ ਮਾਮਲਾ ਚੁੱਕਿਆ। ਇਸ ਦੌਰਾਨ ਕਾਫ਼ੀ ਲੰਮਾ ਸਮਾਂ ਹੰਗਾਮਾ ਹੁੰਦਾ ਰਿਹਾ ਅਤੇ ਦੋਨੇ ਧਿਰਾਂ ਵੱਲੋਂ ਇੱਕ-ਦੂਜੇ ਵਿਰੁਧ ਜਬਰਦਸਤ ਨਾਅਰੇਬਾਜ਼ੀ ਕੀਤੀ ਜਾਂਦੀ ਰਹੀ। ਜਿਸਤੋਂ ਬਾਅਦ ਕਾਂਗਰਸ ਧਿਰ ਦੇ ਮੈਂਬਰ ਸਦਨ ‘ਚੋਂ ਵਾਕਆਊਟ ਕਰ ਗਏ। ਹਾਲਾਂਕਿ ਇਸ ਸ਼ੋਰ-ਸਰਾਬੇ ਦੌਰਾਨ ਸਦਨ ਦੀਕਾਰਵਾਈ ਜਾਰੀ ਰੱਖੀ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



