WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਧਰਮ ਤੇ ਵਿਰਸਾ

ਬੱਚਿਆਂ ਦੇ ਜੂੜਾ ਕਰਨ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਆਯੋਜਿਤ

ਸੁਖਜਿੰਦਰ ਮਾਨ
ਬਠਿੰਡਾ, 29 ਅਗਸਤ :ਭੁਜੰਗ ਫੌਜ ਜੱਥਾ ਬਠਿੰਡਾ ਵੱਲੋਂ ਮਾਤਾ ਪਿਤਾ ਦੁਆਰਾ ਬੱਚਿਆਂ ਦੇ ਜੂੜਾ ਕਰਨ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਸ੍ਰੀ ਸੁਖਮਨੀ ਸੇਵਾ ਸੁਸਾਇਟੀ ਅਤੇ ਸਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਦਾ ਵਿਸੇਸ ਸਹਿਯੋਗ ਰਿਹਾ। ਭੁਜੰਗ ਫੌਜ ਜੱਥਾ ਵੱਲੋਂ ਕਰਵਾਏ ਗਏ ਬੱਚਿਆਂ ਦੇ ਮਾਤਾ ਪਿਤਾ ਦੁਆਰਾ ਬੱਚਿਆਂ ਦੇ ਜੂੜਾ ਕਰਨ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜੱਥੇ ਦੇ ਮੁੱਖ ਸੇਵਾਦਾਰ ਭਾਈ ਹਰਦੀਪਕ ਸਿੰਘ ਖਾਲਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਨੀਅਰ ਦੇ ਵਿੱਚ ਪਹਿਲਾ ਇਨਾਮ ਗੁਰਤੇਜ ਸਿੰਘ ਪਿਤਾ ਹਰਇਬਾਦਤ ਸਿੰਘ ,ਜੂਨੀਅਰ ਦੇ ਵਿੱਚ ਪਹਿਲਾ ਇਨਾਮ ਗੁਰਪ੍ਰੀਤ ਸਿੰਘ ਪਿਤਾ ਜਨਤੇਜ ਸਿੰਘ ਹਾਸਲ ਕੀਤੇ ਅਤੇ ਜੂੜਾ ਦੇ ਵਿੱਚ ਸੀਨੀਅਰ ਪਹਿਲਾ ਇਨਾਮ ਸੰਦੀਪ ਕੌਰ ਮਾਤਾ ਜਪਜੀਵਨ ਸਿੰਘ ਜੂਨੀਅਰ ਦੇ ਵਿੱਚ ਮਨਦੀਪ ਕੌਰ ਮਾਤਾ ਅਗਮਬੀਰ ਸਿੰਘ ਹਾਸਲ ਕੀਤੇ ।ਤਕਰੀਬਨ 100 ਦੇ ਕਰੀਬ ਬੱਚਿਆਂ ਦੇ ਮਾਤਾ ਪਿਤਾ ਦੁਆਰਾ ਹਿੱਸਾ ਲਿਆ ਗਿਆ ਅਤੇ ਹਿੱਸਾ ਲੈਣ ਵਾਲੇ ਸਾਰੇ ਹੀ ਮਾਤਾ ਪਿਤਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹਰਦੀਪਕ ਸਿੰਘ ਨੇ ਦੱਸਿਆ ਕਿ ਬਠਿੰਡੇ ਦੀਆਂ ਸਾਰੀਆਂ ਧਾਰਮਿਕ ਸੁਸਾਇਟੀਆਂ ਅਤੇ ਸੰਗਤਾਂ ਨੇ ਬਹੁਤ ਸਾਥ ਦਿੱਤਾ ਭਾਈ ਸਿਮਰਨਜੋਤ ਸਿੰਘ ਖਾਲਸਾ ਨੇ ਬਾਖੂਬੀ ਜੱਜ ਦੀ ਭੂਮਿਕਾ ਨਿਭਾਈ ਭਾਈ ਖਾਲਸਾ ਨੇ ਦੱਸਿਆ ਕਿ ਇਹੋ ਜੇ ਮੁਕਾਬਲੇ ਅਤੇ ਸਮਾਗਮ ਵੱਧ ਚੱੜ ਕਿ ਕਰਵਾਉਣੇ ਚਾਹੀਦੇ ਹਨ ਤਾਂ ਕਿ ਬੱਚਿਆਂ ਨੂੰ ਕੇਸਾਂ ਦੇ ਨਾਲ ਅਤੇ ਦਸਤਾਰ ਦੇ ਨਾਲ ਪਿਆਰ ਪਵੇ ਸਿੱਖ ਕੌਮ ਦੇ ਅਮੀਰ ਵਿਰਸੇ ਬਾਰੇ ਪਤਾ ਲੱਗੇ ਇਨਾਮਾਂ ਦੀ ਵੰਡ ਮੈਨੇਜਰ ਸੁਮੇਰ ਸਿੰਘ ,ਗੁਰਦਰਸਨ ਸਿੰਘ,ਅਵਤਾਰ ਸਿੰਘ ਕੈਂਥ ਅਤੇ ਸਰਬਜੀਤ ਸਿੰਘ ਵੱਲੋਂ ਕੀਤੀ ਗਈ ।ਸਿਕੰਦਰ ਸਿੰਘ,ਅਵਤਾਰ ਸਿੰਘ ਸੋਨੂ,ਗੁਰਪ੍ਰੀਤ ਸਿੰਘ,ਅਵਤਾਰ ਸਿੰਘ, ਮਹਿਕਦੀਪ ਸਿੰਘ ਹਾਜਰ ਸਨ

Related posts

ਸ਼੍ਰੀ ਸਤਿਗੁਰੂ ਰਵਿਦਾਸ ਨਗਰ ਕੀਰਤਨ ਕਮੇਟੀ ਦੀ ਮੀਟਿੰਗ ਹੋਈ

punjabusernewssite

ਸ੍ਰੋਮਣੀ ਕਮੇਟੀ ਦੇ ਪੁਰਾਣੇ ਹਾਊਸ ਦੀ ਮੁੜ ਚੋਣ ਲਈ ਮੀਟਿੰਗ

punjabusernewssite

ਰਾਮਾ ਮੰਡੀ ’ਚ ਜਥੈਬੰਦੀਆਂ ਨੇ ਮੂਰਤੀ ਸਥਾਪਨਾ ਨੂੰ ਸਮਰਪਿਤ ਕੱਢੀ ਸੋਭਾ ਯਾਤਰਾ

punjabusernewssite