spot_img
spot_img

ਰਾਮਾ ਮੰਡੀ ’ਚ ਜਥੈਬੰਦੀਆਂ ਨੇ ਮੂਰਤੀ ਸਥਾਪਨਾ ਨੂੰ ਸਮਰਪਿਤ ਕੱਢੀ ਸੋਭਾ ਯਾਤਰਾ

Date:

spot_img

ਭਗਵਾਨ ਰਾਮ ਸਰਬਸਾਂਝੀਵਾਲਤਾ ਦੇ ਪ੍ਰਤੀਕ: ਖ਼ੁਸਬਾਜ਼ ਸਿੰਘ ਜਟਾਣਾ
ਰਾਮਾ ਮੰਡੀ, 21 ਜਨਵਰੀ: ਅਯੁੱਧਿਆ ਵਿਖੇ ਬਣੇ ਨਵੇਂ ਮੰਦਰ ਵਿੱਚ ਭਗਵਾਨ ਸ੍ਰੀ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਰਾਮਾ ਮੰਡੀ ਵਿਖੇ ਸ਼ਹਿਰ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਜਥੈਬੰਦੀਆਂ ਵਲੋਂ ਇੱਕ ਸੋਭਾ ਯਾਤਰਾ ਕੱਢੀ ਗਈ। ਇਹ ਯਾਤਰਾ ਦੁਰਗਾ ਮੰਦਰ ਤੋਂ ਦੁਪਹਿਰ ਵੇਲੇ ਸ਼ੁਰੂ ਹੋ ਕੇ ਰਾਮਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਗਲੀਆਂ ’ਚ ਹੁੰਦੀ ਹੋਈ ਗੀਤਾ ਭਵਨ ਕੋਲ ਸਮਾਪਤ ਹੋਈ। ਇਸ ਦੌਰਾਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ।

ਗੈਂਗਸਟਰ ਜੱਗੂ ਭਗਵਾਨਪੁਰੀਆ ਅੱਠ ਸਾਥੀਆਂ ਸਹਿਤ ਕਪੂਰਥਲਾ ਤੋਂ ਬਠਿੰਡਾ ਜੇਲ੍ਹ ਤਬਦੀਲ

ਉਨ੍ਹਾਂ ਸਮੂਹ ਰਾਮ ਭਗਤਾ ਨੂੰ ਇਸ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਇਤਿਹਾਸਕ ਪਲ ਹੈ ਜਦ ਕਰੋੜਾਂ ਲੋਕਾਂ ਦੇ ਇਸਟ ਸ਼੍ਰੀ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਰਣਜੀਤ ਸਿੰਘ ਸੰਧੂ, ਬਲਾਕ ਪ੍ਰਧਾਨ ਦਰਸ਼ਨ ਸਿੰਘ ਸੰਧੂ, ਜ਼ਿਲ੍ਹਾ ਯੂੂਥ ਵਿੰਗ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਸ਼ਹਿਰੀ ਪ੍ਰਧਾਨ ਰਾਮਾ ਅਸੋਕ ਸਿੰਗਲਾ, ਸਾਬਕਾ ਪ੍ਰਧਾਨ ਨਗਰ ਕੋਂਸਲ ਰਾਮਾ ਕ੍ਰਿਸਨ ਕੁਮਾਰ ਮਿੱਤਲ, ਕੋਂਸਲਰ ਮਨੋਜ਼ ਮੋਜੀ, ਪੁਨੀਤ ਮਹੇਸ਼ਵਰੀ, ਸਰਬਜੀਤ ਸਿੰਘ, ਵਿਕਾਸ ਬਖਤੂ ਤੇ ਜਗਦੀਸ਼ ਬੰਗੀ ਆਦਿ ਵੀ ਹਾਜ਼ਰ ਸਨ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੰਦਭਾਗੀ ਘਟਨਾ; 21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌ*ਤ; ਦੋ ਮਹੀਨਿਆਂ ਬਾਅਦ ਹੋਣਾ ਸੀ ਵਿਆਹ

Jalandhar News: ਜਲੰਧਰ ਜ਼ਿਲ੍ਹੇ ਵਿੱਚ ਵੀਰਵਾਰ ਤੜਕਸਾਰ ਵਾਪਰੀ ਇੱਕ...

ਪੁੱਤ ਦੇ Acci*dent ਦੀ ਖਬਰ ਮਿਲਦੇ ਪਤਾ ਲੈਣ ਚੱਲੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ‘ਚ ਹੋਈ ਮੌ*ਤ

Amritsar News: ਅੰਮ੍ਰਿਤਸਰ ਦੇ ਭੰਡਾਰੀ ਪੁੱਲ ਉੱਪਰ ਵੀਰਵਾਰ ਨੂੰ...

ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ‘ਚ ਸਿਹਤਮੰਦ ਭੋਜਨ ‘ਤੇ ਜ਼ੋਰ

👉ਸ਼ੁੱਧ ਭੋਜਨ ਸਿਹਤਮੰਦ ਸਮਾਜ ਦੀ ਨੀਂਹ- ਡਾ. ਬਲਬੀਰ ਸਿੰਘ 👉ਸੁਰੱਖਿਅਤ...

ਬਾਗ਼ਬਾਨੀ ਵਿਭਾਗ ਵਿੱਚ ਭਰਤੀ ਪ੍ਰਕਿਰਿਆ ਜਲਦ ਪੂਰੀ ਕੀਤੀ ਜਾਵੇ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼

👉ਕੈਬਨਿਟ ਮੰਤਰੀ ਵੱਲੋਂ ਬਾਗ਼ਬਾਨੀ ਵਿਭਾਗ ਦੇ ਕੰਮਾਂ ਦੀ ਪ੍ਰਗਤੀ...