ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ਼ਹੀਦ-ਏ-ਆਜਮ ਭਗਤ ਸਿੰਘ ਦੀ 115ਵੀਂ ਜੈਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਜਲੀ ਦਿੰਦੇ ਹੋਏ ਕਿਹਾ ਕਿ ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ‘ਤੇ ਪੂਰੇ ਦੇਸ਼ ਨੂੰ ਮਾਣ ਹੈ। ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਮਾਤਰ ਭੁਮੀ ਦੀ ਰੱਖਿਆ ਲਈ ਭਗਤ ਸਿੰਘ ਨੇ ਅੰਗ੍ਰੇਜੀ ਹਕੂਮਤ ਦਾ ਡੱਅ ਕੇ ਮੁਕਾਬਲਾ ਕੀਤਾ। ਹੱਸਦੇ-ਹੱਸਦੇ ਫਾਂਸੀ ਦੇ ਫੰਦੇ ਨੂੰ ਚੁਮਿਆ। ਯੁਵਾ ਸ਼ਹੀਦ ਭਗਤ ਸਿੰਘ ਨੁੰ ਆਪਣਾ ਆਦਰਸ਼ ਮੰਨਦੇ ਹਨ ਅਤੇ ਰਾਸ਼ਟਰਭਗਤੀ ਦੀ ਪ੍ਰੇਰਣਾ ਲੈਂਦੇ ਹਨ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਸ਼ਹੀਦ-ਏ-ਆਜਮ ਭਗਤ ਸਿੰਘ ਦੀ 115ਵੀਂ ਜੈਯੰਤੀ ਤੋਂ ਠੀਕ ਪਹਿਲਾਂ ਚੰਡੀਗੜ੍ਹ ਏਅਰਪੋਰਟ ਦਾ ਨਾਂਅ ਸ਼ਹੀਦ ਭਗਤ ਦੇ ਨਾਂਅ ‘ਤੇ ਰੱਖਣ ਦਾ ਐਲਾਨ ਕੀਤਾ ਸੀ। ਅੱਜ ਵਿਧੀਵਤ ਰੂਪ ਨਾਲ ਇਹ ਪ੍ਰਕਿ੍ਰਆ ਪੂਰੀ ਹੋ ਗਈ ਹੈ। ਇਹ ਸ਼ਹੀਦ-ਏ-ਆਜਮ ਦੇ ਪ੍ਰਤੀ ਸਾਡੀ ਸ਼ੁਕਰਗੁਜਾਰੀ ਦਰਸ਼ਾਉਂਦਾ ਹੈ। ਭਗਤ ਸਿੰਘ ਨੂੰ ਸਦਾ ਉਨ੍ਹਾਂ ਦੀ ਕੁਰਬਾਨੀ ਲਈ ਰਾਸ਼ਟਰ ਯਾਦ ਕਰਦਾ ਰਹੇਗਾ।
ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ‘ਤੇ ਪੂਰੇ ਦੇਸ਼ ਨੂੰ ਮਾਣ: ਮੁੱਖ ਮੰਤਰੀ
5 Views