ਮਕਾਨ ਮਾਲਕਣ ਨਾਲ ਬਲਾਤਕਾਰ ਦੇ ਦੋਸ਼ਾਂ ਹੇਠ ਪੇਂਟਰ ਵਿਰੁਧ ਪਰਚਾ ਦਰਜ਼ਾ

Date:

spot_img

ਸੁਖਜਿੰਦਰ ਮਾਨ
ਬਠਿੰਡਾ, 07 ਮਾਰਚ: ਸਥਾਨਕ ਸ਼ਹਿਰ ਦੇ ਬੰਗੀ ਨਗਰ ’ਚ ਰਹਿਣ ਵਾਲੀ ਇੱਕ ਔਰਤ ਦੇ ਨਾਲ ਕਥਿਤ ਤੌਰ ’ਤੇ ਬਲਾਤਕਾਰ ਕਰਨ ਦੇ ਮਾਮਲੇ ਵਿਚ ਸਥਾਨਕ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਨੇ ਉਸਦੇ ਕਿਰਾਏ ਨੌਜਵਾਨ ਵਿਰੁਧ ਧਾਰਾ 376 ਤਹਿਤ ਪਰਚਾ ਦਰਜ਼ ਕੀਤਾ ਹੈ। ਕਥਿਤ ਦੋਸ਼ੀ ਪੈਂਟਰ ਦਸਿਆ ਜਾ ਰਿਹਾ ਹੈ, ਜੋ ਮੂਲ ਰੂਪ ’ਚ ਫ਼ਿਰੋਜਪੁਰ ਜ਼ਿਲ੍ਹੇ ਨਾਲ ਸਬੰਧਤ ਹੈ। ਕਥਿਤ ਦੋਸ਼ੀ ਪਿਛਲੇ ਲੰਮੇ ਸਮੇਂ ਤੋਂ ਪੀੜਤ ਔਰਤ ਦੇ ਹੀ ਘਰ ਕਿਰਾਏ ਉਪਰ ਰਹਿ ਰਿਹਾ ਸੀ। ਪੀੜਤ ਔਰਤ ਦੀ ਸਿਕਾਇਤ ਮੁਤਾਬਕ ਉਹ ਵਿਧਵਾ ਹੈ ਤੇ ਤਿੰਨ ਛੋਟੇ ਬੱਚਿਆਂ ਦੀ ਮਾਂ ਹੈ। ਰਵੀ ਨਾਂ ਦੇ ਇਸ ਨੌਜਵਾਨ ਨੇ ਕੁੱਝ ਸਮਾਂ ਪਹਿਲਾਂ ਮੌਕਾ ਪਾ ਕੇ ਉਸ ਨਾਲ ਜਬਰਦਸਤੀ ਕੀਤੀ ਤੇ ਰੌਲਾ ਪਾਉਣ ’ਤੇ ਬੱਚਿਆਂ ਨੂੰ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ ਉਸਦੀ ਧੱਕੇਸ਼ਾਹੀ ਜਾਰੀ ਰਹੀ ਤੇ ਹੁਣ ਜਦ ਉਹ ਗਰਭਵਤੀ ਹੋ ਗਈ ਤਾਂ ਕਥਿਤ ਦੋਸ਼ੀ ਘਰੋਂ ਸਮਾਨ ਚੁੱਕ ਕੇ ਫ਼ਰਾਰ ਹੋ ਗਿਆ। ਥਾਣਾ ਕੈਨਾਲ ਕਲੌਨੀ ਦੇ ਮੁਖੀ ਦਲਜੀਤ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਫ਼ਿਲਹਾਲ ਔਰਤ ਦੇ ਬਿਆਨਾਂ ਉਪਰ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

spot_img
spot_img

Share post:

Popular

More like this
Related

ਮੈਂ ਅਪਮਾਨਜਨਕ ਭਾਸ਼ਾ ਨਹੀਂ ਵਰਤਾਂਗਾ, ਪਰ ਹਰ ਸਵਾਲ ਦਾ ਜਵਾਬ ਹੈ ਮੇਰੇ ਕੋਲ: ਬਲਤੇਜ ਪੰਨੂ

👉ਵਿਰਸਾ ਸਿੰਘ ਵਲਟੋਹਾ ਔਰਤਾਂ ਵਿਰੁੱਧ ਆਪਣੀ ਭਾਸ਼ਾ 'ਤੇ ਕਾਬੂ...