ਬਠਿੰਡਾ, 24 ਨਵੰਬਰ: ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 18 ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਮਨਿਸਟਰੀਅਲ ਕਾਮਿਆਂ ਵਲੋਂ ਅੱਜ ਸਰਕਾਰ ਦੇ ਰਵੱਈਏ ਦੇ ਵਿਰੋਧ ’ਚ ਅਰਥੀ ਫ਼ੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਸਥਾਨਕ ਬੱਸ ਸਟੈਂਡ ਦੇ ਅੱਗੇ ਸਰਕਾਰ ਦੀ ਅਰਥੀ ਫ਼ੂਕੀ ਗਈ। ਇਸਤੋਂ ਪਹਿਲਾਂ ਮਿੰਨੀ ਸਕੱਤਰੇਤ ਅੱਗੇ ਰੋਸ ਰੈਲੀ ਕੀਤੀ ਗਈ, ਜਿਸ ਵਿਚ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਪੰਜਾਬ ਦੇ ਆਗੂਆਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋ ਵੀ ਸੰਬੋਧਨ ਕੀਤਾ ਗਿਆ।
ਮੇਲਾ ਕਤਲ ਕਾਂਡ:ਪੀੜਤ ਪਰਿਵਾਰ ਨਵੇਂ ਐਸਐਸਪੀ ਨੂੰ ਮਿਲਿਆ
ਇਸ ਮੌਕੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਖਿੱਪਲ ਨੇ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਸਰਕਾਰ ਮੁਲਾਜਮਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨਦੀ, ਉਨ੍ਹਾਂ ਸਮਾਂ ਇਹ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ 28 ਨਵੰਬਰ ਤੱਕ ਇਹ ਹੜਤਾਲ ਜਾਰੀ ਹੈ, ਉਸਤੋਂ ਅਗਲੇ ਸੰਘਰਸ਼ ਲਈ ਜਥੇਬੰਦੀ ਵਲੋਂ ਮੁੜ ਫੈਸਲਾ ਕੀਤਾ ਜਾਵੇਗਾ। ਅੱਜ ਦੇ ਇਸ ਰੋਸ ਰੈਲੀ ਤੇ ਅਰਥੀ ਫੂਕ ਮੁਜਾਹਰੇ ਵਿੱਚ ਭਰਾਤਰੀ ਜਥੇਬੰਦੀਆਂ ਵਿੱਚੋਂ ਸਾਝਾ ਮੰਚ ਦੇ ਕੰਨਵੀਨਰ ਦਰਸ਼ਨ ਸਿੰਘ ਮੌੜ, ਰਣਜੀਤ ਸਿੰਘ,
ਬਠਿੰਡਾ ਪੁਲਿਸ ਲਾਈਨ ਵਿੱਚ ਤੈਨਾਤ ਮੁਲਾਜ਼ਮ ਦੇ ਲੱਗੀ ਗੋਲੀ, ਹਾਲਤ ਗੰਭੀਰ
ਡੀਟੀਐਫ ਦੇ ਕਨਵੀਅਰ ਸਿਕੰਦਰ ਸਿੰਘ ਤੇ ਜਗਪਾਲ ਸਿੰਘ ਬੰਗੀ, ਪੀਐਸਐਸਐਫ 1680 ਚੰਡੀਗੜ੍ਹ ਦੇ ਸੰਜੀਵ ਕੁਮਾਰ,ਦਰਜਾ 4 ਯੁਨੀਅਨ ਦੇ ਪ੍ਰਧਾਨ ਮਨਜੀਤ ਸਿੰਘ, ਪੀਆਰਟੀਸੀ ਯੂਨੀਅਨ ਦੇ ਪ੍ਰਧਾਨ ਗੁਲਾਬ ਸਿੰਘ, ਜਸਕਰਨ ਸਿੰਘ ਨਹਿਰੀ ਪਟਵਾਰ ਯੂੂਨੀਅਨ, ਸਾਝਾਂ ਫਰੰਟ ਦੇ ਕਿਸ਼ੌਰ ਚੰਦ , ਗੁਰਮੇਲ ਸਿੰਘ ਪੰਜਾਬ ਬਿਜਲੀ ਬੋਰਡ ,ਬਲਦੇਵ ਸਿੰਘ ਪੀਐਸਐਮਯੂ ਦੇ ਸਾਬਕਾ ਜਨਰਲ ਸਕੱਤਰ, ਰਣਜੀਤ ਸਿੰਘ, ਦਿਨੇਸ਼ ਕੁਮਾਰ ਤੇ ਕਲਾਸ਼ ਚੰਦ ਪੰਜਾਬ ਪੁਲਿਸ ਅਤੇ ਹੋਰ ਬਰਾਤੀ ਜੰਥੇਬੰਦੀਆਂ ਦੇ ਸਾਥੀਆਂ ਨੇ ਭਰਮੀ ਸਮੂਅਲੀਅਤ ਕੀਤੀ।
Share the post "ਮਨਿਸਟਰੀਅਲ ਕਾਮਿਆਂ ਨੇ ਫ਼ੂਕੀ ਸਰਕਾਰ ਦੀ ਅਰਥੀ, ਹੜਤਾਲ 18ਵੇਂ ਦਿਨ ਵੀ ਰਹੀ ਜਾਰੀ"