ਮਹਰੂਮ ਗੈਂਗਸਟਰ ਕੁਲਬੀਰ ਨਰੂਆਣਾ ਦੇ ਨਜ਼ਦੀਕੀ ਸਾਥੀ ਅਜ਼ੀਜ਼ ਖਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ

Date:

spot_img

ਸੁਖਜਿੰਦਰ ਮਾਨ
ਬਠਿੰਡਾ, 3 ਜਨਵਰੀ : ਮਹਰੂਮ ਗੈਂਗਸਟਰ ਕੁਲਬੀਰ ਨਰੂਆਣਾ ਦੇ ਨਜ਼ਦੀਕੀ ਸਾਥੀ ਮੰਨੇ ਜਾਂਦੇ ਅਜ਼ੀਜ਼ ਖਾਨ ਦੀ ਅੱਜ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅਜ਼ੀਜ਼ ਖਾਂ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਵੱਲ ਜਾ ਰਿਹਾ ਸੀ ਕਿ ਸੰਗਰੂਰ ਨਜਦੀਕ ਉਨ੍ਹਾਂ ਦੀ ਸਕਾਰਪੀਓ ਗੱਡੀ ਡਵਾਈਡਰ ਨਾਲ ਟਕਰਾਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਅਜ਼ੀਜ਼ ਖਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦੀ ਸੁਰੱਖਿਆ ਵਿੱਚ ਤੈਨਾਤ ਜਵਾਨ ਜ਼ਖਮੀ ਹੋ ਗਿਆ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਦੇਰ ਸ਼ਾਮ ਉਸਦਾ ਅੰਤਿਮ ਸੰਸਕਾਰ ਜੱਦੀ ਪਿੰਡ ਤਲਵੰਡੀ ਸਾਬੋ ਵਿਖੇ ਕਰ ਦਿੱਤਾ ਗਿਆ। ਦਸਣਾ ਬਣਦਾ ਹੈ ਕਿ ਅਜ਼ੀਜ ਖ਼ਾਨ ਨਗਰ ਪੰਚਾਇਤ ਤਲਵੰਡੀ ਸਾਬੋ ਦਾ ਮੌਜੂਦਾ ਕੋਂਸਲਰ ਅਤੇ ਸਾਬਕਾ ਮੀਤ ਪ੍ਰਧਾਨ ਵੀ ਸੀ। ਉਹ ਅਤੇ ਸਿੱਧੂ ਮੂਸੇ ਵਾਲਾ ਕਾਂਡ ਵਿਚ ਕਥਿਤ ਮੁਜਰਮਾਂ ਨੂੰ ਕਾਰ ਮੁਹੱਈਆਂ ਕਰਵਾਉਣ ਵਾਲਾ ਤਲਵੰਡੀ ਸਾਬੋ ਦਾ ਇਕ ਹੋਰ ਚਰਚਿਤ ਗੈਂਗਸਟਰ ਮਨਪ੍ਰੀਤ ਮੰਨਾ ਦੋਨੋਂ ਹੀ ਗੈਂਗਸਟਰ ਕੁਲਬੀਰ ਨਰੂਆਣਾ ਦੇ ਸਾਥੀ ਸਨ ਪਰੰਤੂ ਮੰਨੇ ਨੇ ਨਰੂਆਣੇ ਦਾ ਉਸਦੇ ਘਰ ਵਿੱਚ ਹੀ ਕਤਲ ਕਰ ਦਿੱਤਾ ਸੀ , ਜਿਸ ਤੋਂ ਬਾਅਦ ਮੰਨਾ ਅਤੇ ਅਜ਼ੀਜ਼ ਖਾਂ ਆਪਸ ਵਿੱਚ ਇਕ ਦੂਜੇ ਦੇ ਜਾਨੀ ਦੁਸ਼ਮਨ ਬਣ ਗਏ ਸਨ। ਨਗਰ ਪੰਚਾਇਤ ਤਲਵੰਡੀ ਸਾਬੋ ਦੇ ਮੀਤ ਪ੍ਰਧਾਨ ਰਹੇ ਅਜ਼ੀਜ਼ ਖਾਨ ਨੂੰ ਪੁਲਿਸ ਨੇ ਸੁਰੱਖਿਆ ਵੀ ਮੁਹਇਆ ਕਰਵਾਈ ਹੋਈ ਸੀ।

spot_img
spot_img
spot_img

Share post:

Popular

More like this
Related

ਦਿੱਲੀ ਹਾਰਟ ਹਸਪਤਾਲ ਨੇ ਲੋੜਵੰਦ ਬੱਚਿਆਂ ਨਾਲ ਮਨਾਈ ਦੀਵਾਲੀ

Bathinda News: ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ, ਬਠਿੰਡਾ...