ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ : ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਚ ਐਸ.ਐਸ.ਡੀ. ਗਰਲਜ਼ ਕਾਲਜ ਦੇ ਇਨਕਿਊਬੇਸ਼ਨ ਐਂਡ ਐਂਟਰਪ੍ਰਿਨਿਓਰਸ਼ਿਪ ਡਿਵੈਲਪਮੈਂਟ ਸੈੱਲ ਵੱਲੋਂ ‘ਮਹਿਲਾ ਉੱਦਮੀਆਂ ਲਈ ਸੋਸ਼ਲ ਮੀਡੀਆ ਦੀ ਭੂਮਿਕਾ’ ਵਿਸ਼ੇ ਤੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਅਨਾਮਿਕਾ ਸੰਧੂ (ਸੰਸਥਾਪਕ, ਏਕ ਸੋਚ) ਵਰਕਸ਼ਾਪ ਦੀ ਰਿਸੋਰਸ ਪਰਸਨ ਸਨ। ਪ੍ਰੋਗਰਾਮ ਦੀ ਸ਼ੁਰੂਆਤ ਉੱਘੇ ਬੁਲਾਰੇ ਸ਼੍ਰੀਮਤੀ ਅਨਾਮਿਕਾ ਸੰਧੂ ਅਤੇ ਸ਼੍ਰੀਮਤੀ ਗੀਤਾ ਸ਼ੰਕਵਰ (ਵਾਈਸ ਪ੍ਰੈਜ਼ੀਡੈਂਟ, ਏਕ ਸੋਚ) ਨੂੰ ਡਾ. ਨੀਰੂ ਗਰਗ ਪ੍ਰਿੰਸੀਪਲ, ਐਸ.ਐਸ.ਡੀ.ਜੀ.ਸੀ. ਵੱਲੋਂ ਬੂਟਾ ਭੇਂਟ ਕਰਕੇ ਕੀਤੀ ਗਈ। ਸ਼੍ਰੀਮਤੀ ਅਨਾਮਿਕਾ ਨੇ ਵਰਕਸ਼ਾਪ ਦੀ ਸ਼ੁਰੂਆਤ ਸੋਸ਼ਲ ਮੀਡੀਆ ਸ਼ਬਦ ਦੇ ਸਾਰ ਅਤੇ ਅਰਥ ਨਾਲ ਕੀਤੀ। ਉਨ੍ਹਾਂ ਨੇ ਮਹਿਲਾ ਉੱਦਮੀਆਂ ਲਈ ਸੋਸ਼ਲ ਮੀਡੀਆ ਦੀ ਭੂਮਿਕਾ ਬਾਰੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦੱਸਿਆ। ਸੈਸ਼ਨ ਬਹੁਤ ਹੀ ਇੰਟਰਐਕਟਿਵ ਸੀ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਰਕਸ਼ਾਪ ਵਿੱਚ ਈਡੀਪੀ ਸੈੱਲ ਦੇ ਲਗਭਗ 150 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦਾ ਆਯੋਜਨ ਸ਼੍ਰੀਮਤੀ ਸੁਮਨ ਗਰਗ, ਡਾ. ਅੰਜੂ ਗਰਗ ਅਤੇ ਸ਼੍ਰੀਮਤੀ ਅਨੁਪ੍ਰਿਆ ਨੇ ਕੀਤਾ। ਕਾਲਜ ਦੇ ਪ੍ਰਧਾਨ ਐਡ. ਸ਼. ਸੰਜੇ ਗੋਇਲ, ਜਨਰਲ ਸਕੱਤਰ ਸ. ਸਤੀਸ਼ ਅਰੋੜਾ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਈਡੀਪੀ ਕਲੱਬ ਦੇ ਇੰਚਾਰਜਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।
ਮਹਿਲਾ ਉੱਦਮੀਆਂ ਲਈ ਸੋਸ਼ਲ ਮੀਡੀਆ ਦੀ ਭੂਮਿਕਾ ਤੇ ਵਰਕਸ਼ਾਪ
7 Views