ਸੁਖਜਿੰਦਰ ਮਾਨ
ਬਠਿੰਡਾ, 5 ਅਕਤੂਬਰ : ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਬਠਿੰਡਾ ਦੇ ਸਾਬਕਾਂ ਉਲੰਪੀਅਨ, ਏਸ਼ੀਆਂ ਅਤੇ ਰਾਸ਼ਟਰੀ ਪੱਧਰ ਐਥਲੀਟ ਤਜਿੰਦਰਪਾਲ ਸਿੰਘ ਤੂਰ ਨੇ ਫਿਰ ਇਤਿਹਾਸ ਦੁਹਰਾਉਂਦੇ ਹੋਏ 19ਵੀ ਏਸ਼ੀਆਈ ਖੇਡਾਂ ਜੋ ਕਿ ਹਾਂਗਜ਼ੂ, ਚੀਨ ਵਿੱਚ ਚੱਲ ਰਹੀਆਂ ਹਨ, ਉਹਨਾਂ ਖੇਡਾਂ ਵਿੱਚ 20.36 ਮੀਟਰ ਗੋਲਾਂ ਸੂਟ ਕੇ ਭਾਰਤ ਦੀ ਝੋਲੀ ਸੋਨ ਤਮਗਾ ਪਾਇਆ। ਜਿਕਰਯੋਗ ਹੈ ਕਿ ਪਿਛਲੀਆਂ ਏਸ਼ੀਆਈ ਖੇਡਾਂ ਵਿੱਚ ਵੀ ਸੋਨ ਤਮਗਾ ਪ੍ਰਾਪਤ ਕਰ ਚੁੱਕਾ ਹੈ ਅਤੇ ਏਸ਼ੀਅਨ ਰਿਕਾਰਡ ਇਸ ਅਥਲੀਟ ਦੇ ਨਾਮ ਉੱਪਰ ਹੀ ਦਰਜ਼ ਹੈ। ਇਹ ਖਿਡਾਰੀ ਭਾਰਤ ਦੀ ਪ੍ਰਤੀਨਿਧਤਾ ਓਲੰਪਿਕ ਖੇਡਾਂ ਵਿੱਚ ਵੀ ਕਰ ਚੁੱਕਾ ਹੈ।
ਅਕਾਲੀ ਦਲ ਨੇ ਪੰਜਾਬੀਆਂ ਨੂੰ ਐਸ ਵਾਈ ਐਲ ਨਹਿਰ ਦਾ ਸਰਵੇਖਣ ਕਰਨ ਆਉਣ ’ਤੇ ਕੇਂਦਰੀ ਟੀਮਾਂ ਦਾ ਘਿਰਾਓ ਕਰਨ ਦੀ ਕੀਤੀ ਅਪੀਲ
ਪੰਜਾਬ ਐਥਲੈਟਿਕਸ ਐਸ਼ੋਸ਼ੀਏਸ਼ਨ ਦੇ ਜਨਰਲ ਸਕੱਤਰ ਕੇ.ਪੀ.ਐਸ. ਬਰਾੜ ਅੰਤਰ ਰਾਸ਼ਟਰੀ ਐਥਲੀਟ ਨੇ ਕਾਲਜ ਮੈਨੇਜਮਂੈਟ ਦੇ ਚੇਅਰਮੈਨ ਰਮਨ ਸਿੰਗਲਾ ਅਤੇ ਫਾਇਨਸ ਡਾਇਰੈਕਟਰ ਰਾਕੇਸ਼ ਗੋਇਲ ਨੂੰ ਉਸ ਦੀ ਇਸ ਜਿਕਰਯੌਗ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਅਤਲੈਟਿਕਸ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਉੱਚਾ ਚੁੱਕਣ ਲਈ ਮੈਨੇਜਮੈਂਟ ਦੀ ਸ਼ਲਾਘਾ ਕੀਤੀ। ਕਾਲਜ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ ਡੀਨ ਆਰ.ਸੀ. ਸ਼ਰਮਾ ਅਤੇ ਸਮੂਹ ਸਟਾਫ ਨੇ ਤਜਿੰਦਰਪਾਲ ਸਿੰਘ ਤੂਰ ਨੂੰ ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਅਗਲੇਰੇ ਮੁਕਾਬਲਿਆਂ ਲਈ ਸ਼ੁਭ ਇੱਛਾਵਾਂ ਦਿੱਤੀਆਂ।