ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 20 ਨਵੰਬਰ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐਤਵਾਰ ਨੂੰ ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ (ਐਫ.ਐਮ.ਡੀ.ਏ.) ਦੀ ਦੋ ਜਲ ਸਪਲਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੇ ਫਰੀਦਾਬਾਦ ਦੀ ਜਨਤਾ ਨੂੰ ਸਪਰਪਿਤ ਕੀਤਾ। ਨਾਲ ਹੀ ਉਨ੍ਹਾਂ ਨੇ ਦਸ਼ਹਿਰਾ ਮੈਦਾਨ ਦੇ ਵਿਕਾਸ ਕੰਮ ਅਤੇ ਸੁੰੰਦਰ ਬਣਾਉਣ ਅਤੇ ਆਖਿਰ ਚੌਕ ਤੋਂ ਦਿੱਲੀ ਸੀਮਾ ਤਕ ਵਿਸ਼ੇਸ਼ ਸੜਕ ਮੁਰੰਮਤ ਕੰਮ ਦਾ ਨੀਂਹ ਪੱਥਰ ਵੀ ਰੱਖਿਆ। ਐਫ.ਐਮ.ਡੀ.ਏ. ਦੀ ਇਹ ਪਰਿਯੋਜਨਾਵਾਂ ਸ਼ਹਿਰ ਵਾਸੀਆਂ ਲਈ ਪਾਣੀ ਦੀ ਸਪਲਾਈ ਵੱਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਵਧੀਆ ਸੜਕ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਗੀਆਂ। ਐਫ.ਐਮ.ਡੀ.ਏ. ਫਰੀਦਾਬਾਦ ਸ਼ਹਿਰ ਦੇ ਵਿਕਾਸ ਲਈ ਅਜਿਹੀ ਵੱਖ-ਵੱਖ ਪ੍ਰੋਜੈਕਟਾਂ ‘ਤੇ ਕੰਮ ਕਰ ਰਿਹਾ ਹੈ।
ਸ੍ਰੀ ਮਨੋਹਰ ਲਾਲ ਨੇ ਐਫ.ਐਮ.ਡੀ.ਏ. ਦੇ ਦੋ ਬੂਸਟਿੰਗ ਸਟੇਸ਼ਨਾਂ ਦਾ ਉਦਘਾਟਨ ਵੀ ਕੀਤਾ। ਇਸ ਵਿਚ ਐਫ.ਐਮ.ਡੀ.ਏ. ਲਈ ਰੇਨੀਵੇਲਸ ਨੂੰ ਸ਼ੁਰੂ ਕਰਕੇ ਰੋਜਾਨਾ 60 ਐਮ.ਐਲ.ਡੀ. ਪਾਣੀ ਦੀ ਸਪਲਾਈ ਵੱਧਾਈ ਹੈ। ਬੱਲਭਗੱਡ ਵਿਧਾਨ ਸਭਾ ਹਲਕੇ ਵਿਚ ਐਨ.ਆਈ.ਟੀ. ਫਰੀਦਾਬਾਦ ਦੇ ਸੈਕਟਰ 22 ਵਿਚ ਮੱਛੀ ਬਾਜਾਾਰ ਵਿਚ ਬੂਸਟਿੰਗ ਸਟੇਸ਼ਨ ਹੁਣ ਸੰਜੈ ਕਾਲੋਨੀ, ਈਸਟ ਇੰਡਿਆ ਕਾਲੋਨੀ, ਸੈਕਟਰ 22 ਅਤੇ 23 ਦੇ ਵਾਸੀਆਂ ਨੂੰ 40 ਲੱਖ ਲੀਟਰ ਸਾਫ ਪੀਣ ਵਾਲਾ ਪਾਣੀ ਦੀ ਵਾਧੂ ਸਪਲਾਈ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਬਡਖਲ ਵਿਧਾਨ ਸਭਾ ਹਲਕੇ ਵਿਚ ਪਿੰਡ ਲਕੱੜਪੁਰ/ਸ਼ਿਵਦੁਗਰਾ ਵਿਹਾਰ ਵਿਚ ਬੂਸਟਿੰਗ ਸਟੇਸ਼ਨ ਰੋਜਾਨਾ 20 ਲੱਖ ਲੀਟਰ ਪਾਣੀ ਦੇਵੇਗਾ। ਇੰਨ੍ਹਾਂ ਪ੍ਰੋਜੈਕਟਾਂ ਲਈ ਐਫ.ਐਮ.ਡੀ.ਏ. ਦੀ ਜਲ ਸਪਲਾਈ ਪਾਇਪਲਾਇਨਾਂ ਨੂੰ ਫਰੀਦਾਬਾਦ ਨਗਰ ਨਿਗਮ ਦੇ ਭੂਮੀਗਤ ਟੈਂਕਾਂ ਨਾਲ ਜੋੜਿਆ ਗਿਆ ਹੈ, ਕਿਉਂਕਿ ਇੰਨ੍ਹਾਂ ਟੈਂਕਾਂ ਵਿਚ ਪਾਣੀ ਦੀ ਪਹੁੰਚ ਨਹੀਂ ਸੀ। ਹੁਣ ਨੇੜਲੇ ਖੇਤਰਾਂ ਵਿਚ ਜਲ ਸਪਲਾਈ ਯਕੀਨੀ ਹੋਵੇਗੀ।ਮੁੱਖ ਮੰਤਰੀ ਨੇ 3.25 ਕਰੋੜ ਰੁਪਏ ਨਾਲ ਦਸਹਿਰਾ ਮੈਦਾਨ ਦੇ ਵਿਕਾਸ ਅਤੇ ਸੁੰਦਰ ਬਣਾਉਣ, ਸੜਕ ਸਹੂਲਤ ਲਈ ਆਖਰੀ ਚੌਕ ਤੋਂ ਦਿੱਲੀ ਸੀਮਾ ਤਕ 8.5 ਕਿਲੋਮੀਟਰ ਮਾਸਟਰ ਰੋਡ ਦੀ ਵਿਸ਼ੇਸ਼ ਮੁਰੰਮਤ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 24.70 ਕਰੋੜ ਰੁਪਏ ਹੈ।
Share the post "ਮੁੱਖ ਮੰਤਰੀ ਮਨੋਹਰ ਲਾਲ ਨੇ ਫਰੀਦਾਬਾਦ ਵਿਚ ਦੋ ਜਲ ਸਪਲਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ"