ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਮੂੰਗੀ ਦੀ ਸੁੱਕੀ ਫਸਲ ਲੈ ਕੇ ਆਉਣ ਦੀ ਅਪੀਲ
ਮੂੰਗੀ ਦੀ ਫ਼ਸਲ ਦੀ ਖਰੀਦ ਲਈ 31 ਜੁਲਾਈ ਤੱਕ ਦਾ ਸਮਾਂ ਕੀਤਾ ਗਿਆ ਨਿਰਧਾਰਿਤ
ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਖਰੀਦ ਸੂਬੇ ਅੰਦਰ ਪਹਿਲੀ ਵਾਰ ਐਮ.ਐਸ.ਪੀ. (ਸਮਰਥਨ ਮੁੱਲ) ’ਤੇ ਮਾਰਕਫੈੱਡ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਜ਼ਿਲ੍ਹਾ ਬਠਿੰਡਾ ਦੀਆਂ ਵੱਖ-ਵੱਖ ਮੰਡੀਆਂ ਵਿੱਚ ਮੂੰਗੀ ਦੀ ਖਰੀਦ ਸਬੰਧੀ ਮਾਰਕਫੈੱਡ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਮੈਨੇਜਰ ਮਾਰਕਫੈਡ ਸ਼੍ਰੀ ਹਰਪਰਿੰਦਰ ਸਿੰਘ ਧਾਲੀਵਾਲ ਨਾਲ ਮੀਟਿੰਗ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਮਾਰਕਫੈੱਡ ਨੂੰ ਮੂੰਗ ਦੀ ਖਰੀਦ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਤਹਿਤ ਐਮ.ਐਸ.ਪੀ. 7275/- ਰੁਪਏ ਪ੍ਰਤੀ ਕੁਇੰਟਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 31 ਜੁਲਾਈ 2022 ਤੱਕ ਦਾ ਸਮਾਂ ਮੂੰਗੀ ਦੀ ਫਸਲ ਦੀ ਖਰੀਦ ਲਈ ਨਿਰਧਾਰਿਤ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਜ਼ਿਲੇ ਅੰਦਰ ਬਠਿੰਡਾ, ਤਲਵੰਡੀ ਸਾਬੋ, ਭਗਤਾ ਭਾਈਕਾ ਅਤੇ ਰਾਮਪੁਰਾ ਫੂਲ ਮੰਡੀਆਂ ਵਿੱਚ ਕਿਸਾਨ ਮੂੰਗੀ ਦੀ ਫਸਲ ਲਿਆ ਸਕਦੇ ਹਨ। ਮੂੰਗੀ ਦੀ ਖਰੀਦ ਪ੍ਰਕਿਰਿਆ ਦੇ ਕੰਮ ਨੂੰ ਸੁਚਾਰੂ ਤੇ ਨਿਰਵਿਘਨ ਢੰਗ ਨਾਲ ਚਲਾਉਣ ਲਈ ਬਠਿੰਡਾ ਮੰਡੀ ਲਈ ਇੰਸਪੈਕਟਰ ਸ਼੍ਰੀ ਯਾਦਵਿੰਦਰ ਸਿੰਘ(ਮੋਬਾਇਲ 98140-00542) ਅਤੇ ਸੈਕਟਰੀ ਮਾਰਕਿਟ ਕਮੇਟੀ ਸ਼੍ਰੀ ਗੁਰਵਿੰਦਰ ਸਿੰਘ (99144-22950) ਨੂੰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰਾਂ ਹੀ ਤਲਵੰਡੀ ਸਾਬੋ ਲਈ ਇੰਸਪੈਕਟਰ ਸ਼੍ਰੀ ਹਰਪ੍ਰੀਤ ਸਿੱਧੂ (ਮੋਬਾਇਲ 98032-00020) ਅਤੇ ਸੈਕਟਰੀ ਮਾਰਕਿਟ ਕਮੇਟੀ ਸ਼੍ਰੀ ਸੁਖਜੀਵਨ ਸਿੰਘ (82889-42004) ਨੂੰ ਨਿਯੁਕਤ ਕੀਤਾ ਗਿਆ ਹੈ। ਭਗਤਾ ਭਾਈਕਾ ਲਈ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ (ਮੋਬਾਇਲ 82958-60088) ਅਤੇ ਸੈਕਟਰੀ ਮਾਰਕਿਟ ਕਮੇਟੀ ਸ਼੍ਰੀ ਬੇਅੰਤ ਸਿੰਘ (98721-94513) ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਰਾਮਪੁਰਾ ਫੂਲ ਲਈ ਇੰਸਪੈਕਟਰ ਸ਼੍ਰੀ ਸਤਵੰਤ ਸਿੰਘ (ਮੋਬਾਇਲ 96462-88502) ਅਤੇ ਸੈਕਟਰੀ ਮਾਰਕਿਟ ਕਮੇਟੀ ਸ਼੍ਰੀ ਬਲਕਾਰ ਸਿੰਘ (93381-00007) ਨੂੰ ਨਿਯੁਕਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੂੰਗੀ ਦੀ ਖਰੀਦ ਤੋਂ ਪਹਿਲਾਂ ਕਿਸਾਨਾਂ ਦੀ ਰਜਿਸਟੇ੍ਰਸ਼ਨ ਮੰਡੀ ਵਿੱਚ ਸਥਿਤ ਮਾਰਕਿਟ ਕਮੇਟੀ ਦਫ਼ਤਰ ਵਿਖੇ ਹੋਵੇਗੀ ਅਤੇ ਪਟਵਾਰੀ ਵੱਲੋਂ ਸਬੰਧਤ ਕਿਸਾਨਾਂ ਦੀ ਮੂੰਗ ਦੀ ਪੈਦਾਵਾਰ ਦੀ ਪ੍ਰਮਾਣਿਕਤਾ ਨੂੰ ਤਸਦੀਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਮਦਦ/ਖਰੀਦ ਲਈ ਮੰਡੀਆਂ ਵਿੱਚ ਸਹਿਕਾਰੀ ਸਭਾਵਾਂ ਲਗਾਈਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੂੰਗੀ ਦੀ ਖਰੀਦ ਦਾ ਭੁਗਤਾਨ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੂੰਗੀ ਦੀ ਕਟਾਈ ਤੋਂ ਪਹਿਲਾਂ ਕੋਈ ਵੀ ਸਪਰੇਅ ਨਾ ਕੀਤੀ ਜਾਵੇ, ਕਿਉਂਕਿ ਸਪਰੇਅ ਕਰਨ ਨਾਲ ਦਾਣੇ ਉੱਪਰ ਵੀ ਅਸਰ ਪੈਂਦਾ ਹੈ ਅਤੇ ਫ਼ਸਲ ਦੀ ਗੁਣਵੱਤਾ ਖਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਮੂੰਗੀ ਦੀ ਸੁੱਕੀ ਫਸਲ ਲੈ ਕੇ ਆਉਣ ਜਿਸਦੀ ਨਮੀ 12 ਫੀਸਦੀ ਤੋਂ ਵੱਧ ਨਾ ਹੋਵੇ ਤਾਂ ਜੋ ਮੰਡੀ ਵਿੱਚ ਫ਼ਸਲ ਦੀ ਖਰੀਦ ਅਤੇ ਚੁਕਾਈ ਸਮੇਂ ਸਿਰ ਹੋ ਸਕੇ।
Share the post "ਮੂੰਗੀ ਦੀ ਫਸਲ 7275/- ਰੁਪਏ ਪ੍ਰਤੀ ਕੁਇੰਟਲ ਐਮ.ਐਸ.ਪੀ. ’ਤੇ ਖਰੀਦੀ ਜਾਵੇਗੀ -ਡਿਪਟੀ ਕਮਿਸ਼ਨਰ"