ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੇ ਉਲੀਕਿਆ ਖਾਕਾ
ਮੋਹਾਲੀ, 4 ਸਤੰਬਰ – ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਅਵਾਰਾ ਕੁੱਤਿਆਂ ਦੀ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਨਾਲ ਨਜਿੱਠਣ ਲਈ ਉਲੀਕੇ ਗਏ ਖਾਕੇ ਦੀ ਇਕ ਕੜੀ ਵਜੋਂ ਸੋਮਵਾਰ ਤੋਂ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਹਫ਼ਤੇ ਦੌਰਾਨ ਨਸਬੰਦੀ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।
ਮੇਅਰ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਧਣ ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਪੂਰੀ ਤਰਾਂ ਦ੍ਰਿੜ ਹੈ ਅਤੇ ਸ਼ੁਰੂ ਕੀਤੀ ਗਈ ਨਸਬੰਦੀ ਮੁਹਿੰਮ ਨੂੰ ਪੂਰੀ ਮੁਸ਼ਤੈਦੀ ਅਤੇ ਵਿਉਂਤਬੰਦੀ ਨਾਲ ਨੇਪਰੇ ਚਾੜਿਆ ਜਾਵੇਗਾ ਤਾਂ ਕਿ ਮਿਥਿਆ ਗਿਆ ਟੀਚਾ ਹਾਸਲ ਕੀਤਾ ਜਾ ਸਕੇ।
ਮਾਛੀਵਾੜਾ ਸਾਹਿਬ: ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅਧਿਆਪਕਾ ਨੇ ਲਿਆ ਫਾਹਾ, ਮੱਚਿਆ ਚੀਕ-ਚਿਹਾੜਾ
ਸਿੱਧੂ ਨੇ ਅੱਗੇ ਕਿਹਾ, “ਨਸਬੰਦੀ ਦੀ ਇਸ ਮੁਹਿੰਮ ਦੌਰਾਨ ਕਿਸੇ ਇਕ ਇਲਾਕੇ, ਫੇਜ਼ ਜਾਂ ਸੈਕਟਰ ਵਿੱਚ ਸਾਰੇ ਕੁੱਤਿਆਂ, ਖਾਸ ਕਰਕੇ ਕੁੱਤੀਆਂ, ਦੀ ਨਸਬੰਦੀ ਕਰਨ ਤੋਂ ਬਾਅਦ ਹੀ ਅਗਲੇ ਇਲਾਕੇ ਵਿਚ ਜਾਇਆ ਜਾਵੇਗਾ। ਇਹ ਵਿਉਂਤਬੰਦੀ ਇਸ ਕਰ ਕੇ ਸ਼ਫਲ ਰਹੇਗੀ ਕਿਉਂਕਿ ਕੁੱਤੇ ਅਕਸਰ ਆਪਣਾ ਇਲਾਕਾ ਨਹੀਂ ਛੱਡਦੇ।”, ਮੇਅਰ ਨੇ ਅੱਗੇ ਕਿਹਾ ਕਿ ਨਗਰ ਨਿਗਮ ਦੇ ਦਾਇਰੇ ਵਿੱਚ ਆਉਂਦੇ ਹਰ ਖੇਤਰ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਮੁਹਿੰਮ ਨੇਪਰੇ ਚਾੜਣ ਤੋਂ 45 ਦਿਨਾਂ ਬਾਅਦ ਇਸ ਦੇ ਅਸਰ ਅਤੇ ਨਤੀਜਿਆਂ ਸਬੰਧੀ ਸ਼ਹਿਰ ਦੇ ਵਸਨੀਕਾਂ ਤੋਂ ਜਾਣਕਾਰੀ ਲਵਾਂਗੇ।
ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ, ਮਸ਼ਹੂਰ ਗੀਤਕਾਰ ਤੇ ਗਜ਼ਲ ਲੇਖਕ ਹਰਜਿੰਦਰ ਬਲ ਦਾ ਦਿਹਾਂਤ
ਉਨ੍ਹਾਂ ਦੱਸਿਆ ਕਿ ਨਸਬੰਦੀ ਲਈ ਅਵਾਰਾ ਕੁੱਤਿਆਂ ਨੂੰ ਫੜਨ ਤੋਂ ਪਹਿਲਾਂ, ਨਗਰ ਨਿਗਮ ਸਥਾਨਕ ਨਿਵਾਸੀਆਂ ਨੂੰ ਜਨਤਕ ਨੋਟਿਸਾਂ, ਐਲਾਨਾਂ ਅਤੇ ਬੈਨਰਾਂ ਰਾਹੀਂ ਸੂਚਿਤ ਕਰੇਗਾ ਤਾਂ ਜੋ ਕਿਸੇ ਵੀ ਦੁਰਘਟਨਾ ਦੀ ਗੁੰਜਾਇਸ਼ ਤੋਂ ਬਚਿਆ ਜਾ ਸਕੇ।ਮੇਅਰ ਨੇ ਇਸ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਚਲਾਉਣ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਪਸ਼ੂ ਭਲਾਈ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਵਿਚ ਨਗਰ ਨਿਗਮ ਨੂੰ ਸਹਿਯੋਗ ਦੇਣ।
Share the post "ਮੋਹਾਲੀ ਨਗਰ ਨਿਗਮ ਨੇ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ ਕੀਤੀ- ਮੇਅਰ ਅਮਰਜੀਤ ਸਿੱਧੂ"