ਸੁਖਜਿੰਦਰ ਮਾਨ
ਬਠਿੰਡਾ, 9 ਜੂਨ: ਰੀੜ੍ਹ ਦੀ ਹੱਡੀ ਵਿਚ ਤਕਲੀਫ ਹੋਣ ਕਾਰਨ ਪਿਛਲੇ ਇੱਕ ਸਾਲ ਤੋਂ ਮੰਜੇ ‘ਤੇ ਪਏ ਮਰੀਜ਼ ਨੂੰ ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀ ਸਪੈਸਲਿਟੀ ਹਸਪਤਾਲ ਦੇ ਡਾਕਟਰਾਂ ਨੇ ਮੁੜ ਤੁਰਣ ਦੇ ਯੋਗ ਬਣਾ ਦਿੱਤਾ ਹੈ। ਅੱਜ ਇੱਥੇ ਇਸਦੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਬੁਲਾਰੇ ਨੇ ਦਸਿਆ ਕਿ ਮਰੀਜ ਬੱਗੜ ਸਿੰਘ ਵਾਸੀ ਪਿੰਡ ਰਾਮੂਵਾਲਾ ਜਿਲ੍ਹਾ ਫਰੀਦਕੋਟ ਲੰਬੇ ਸਮੇਂ ਤੋਂ ਰੀੜ੍ਹ ਦੀ ਹੱਡੀ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਅਤੇ ਹੌਲੀ-ਹੌਲੀ ਇਹ ਸਮੱਸਿਆ ਇੰਨੀ ਵੱਧ ਗਈ ਕਿ ਉਹ ਚੱਲਣ-ਫਿਰਨ ਤੋਂ ਵੀ ਅਸਮਰੱਥ ਹੋ ਗਿਆ। ਉਨ੍ਹਾਂ ਨੇ ਕਈ ਥਾਵਾਂ ‘ਤੇ ਇਲਾਜ ਕਰਵਾਇਆ , ਪਰ ਕੋਈ ਫਾਇਦਾ ਨਹੀਂ ਹੋਇਆ ਅਤੇ ਫਿਰ ਉਨ੍ਹਾਂ ਠੀਕ ਹੋਣ ਦੀ ਉਮੀਦ ਲਗਭਗ ਛੱਡ ਦਿੱਤੀ ਸੀ । ਇਸਦੌਰਾਨ ਜਦ ਉਹ ਇਸ ਹਸਪਤਾਲ ਵਿਚ ਆਏ ਤਾਂ ਡਾ: ਵਰੁਣ ਨੇ ਰੀੜ੍ਹ ਦੀ ਹੱਡੀ ਦਾ ਛੋਟਾ ਜਿਹਾ ਆਪ੍ਰੇਸਨ ਕਰਕੇ ਉਸ ਨੂੰ ਨਵੀਂ ਜਿੰਦਗੀ ਦਿੱਤੀ। ਮਰੀਜ਼ ਬੱਗੜ ਸਿੰਘ ਤੇ ਉਸਦੀ ਪਤਨੀ ਕੁਲਦੀਪ ਕੌਰ ਨੇ ਹਸਪਤਾਲ ਦੇ ਪ੍ਰਬੰਧਕਾਂ ਅਤੇ ਡਾ. ਵਰੁਣ ਦਾ ਧੰਨਵਾਦ ਕੀਤਾ।
Share the post "ਮੰਜੇ ’ਤੇ ਬੈਠੇ ਮਰੀਜ਼ ਨੂੰ ਦਿੱਲੀ ਹਾਰਟ ਹਸਪਤਾਲ ਦੇ ਡਾਕਟਰਾਂ ਨੇ ਮੁੜ ਤੁਰਨ ਦੇ ਯੋਗ ਬਣਾਇਆ"